ਮੋਹਨ ਲਾਲ ਉਪੱਲ ਡੀ.ਏ.ਵੀ.ਕਾਲਜ ਫਗਵਾੜਾ ਵਿਖੇ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰ ਕਲੱਬ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ

ਫਗਵਾੜਾ 08 ਫਰਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਮੋਹਨ ਲਾਲ ਉਪੱਲ ਡੀ. ਏ. ਵੀ. ਕਾਲਜ, ਫ਼ਗਵਾੜਾ ਦੇ ਐਨ.ਐਸ.ਐਸ. ਵਿਭਾਗ ਅਤ ੇ ਰੈੱਡ ਰਿਬਨ ਕਲੱਬ ਵੱਲੋ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰ ਕਲੱਬ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ । ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਖੂਨਦਾਨ ਕਰਨ ਲਈ ਉਤਸ਼ਾਹ ਪੈਦਾ ਕਰਨਾ ਸੀ ਤਾਂ ਜੋ ਵਿਦਿਆਰਥੀ ਭਵਿੱਖ ਵਿੱਚ ਵੀ ਖੂਨਦਾਨ ਕਰਨ ਲਈ ਕਦੀ ਪਿੱਛੇ ਨਾ ਹੱਟਣ । ਇਸ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਭਰਪੂਰ ਖੂਨਦਾਨ ਕੀਤਾ । ਕਾਲਜ ਦੇ ਕਾਰਜਕਾਰੀ ਪ੍ਰਿੰ: ਡਾ: ਸੁਮਨ ਟੰਡਨ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਖੁੂਨ ਦੇਣ ਨਾਲ ਸਾਡੇ ਸਰੀਰ ਵਿੱਚ ਕਿਸੇ ਵੀ ਪ੍ਰਕਾਰ ਦੀ ਕਮੀ ਨਹੀਂ ਆਉਂਦੀ । ਸਰੀਰ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ। ਖੂਨਦਾਨ ਮਹਾਂਦਾਨ ਹੈ । ਇਸ ਨਾਲ ਕਈ ਵਿਅਕਤੀਆਂ ਦੀ ਜਾਨ ਬਚਾਈ ਜਾ ਸਕਦੀ ਹੈ । ਉਨ੍ਹਾਂ ਖੂਨਦਾਨ ਕਰਨ ਵਾਲੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਦੀ ਸ਼ਲਾਘਾ ਕੀਤੀ । ਐਨ.ਐਸ.ਵਿਭਾਗ ਦੇ ਪ੍ਰੋ: ਕੁਲਦੀਪ ਸਿੰਘ ਦਾ ਇਸ ਕੈਂਪ ਨੂੰ ਆਯੋਜਿਤ ਕਰਨ ਲਈ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਕਰਨ ਲਈ ਉਮੀਦ ਕੀਤੀ । ਖੂਨਦਾਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਰਿਫਰੈਸ਼ਮੈਂਟ ਦਿੱਤੀ । ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਸਮਾਜ ਭਲਾਈ ਦੇ ਕੰਮ ਕਰਨ ਲਈ ਪ੍ਰੇਰਿਆ। ਇਸ ਮੌਕੇ ਤੇ ਹਰਜੀਤ ਕੌਰ, ਮਨਪ੍ਰੀਤ ਕੌਰ, ਜਰਨੈਲ ਸਿੰਘ, ਐਂਨ.ਕੇ.ਸ਼ਰਮਾ,ਪ੍ਰੋ: ਸੁਸ਼ੀਲ ਕੁਮਾਰ, ਪ੍ਰੋ: ਰਜਿੰਦਰ ਸਿੰਘ ਮਿਨਹਾਸ, ਪ੍ਰੋ: ਕਾਜਲ ਕਿਰਨ ਅਤੇ ਵਿਦਿਆਰਥੀ ਮੌਜੂਦ ਸਨ ।

Geef een reactie

Het e-mailadres wordt niet gepubliceerd. Vereiste velden zijn gemarkeerd met *