ਮੋਹਨ ਲਾਲ ਉਪੱਲ ਡੀ.ਏ.ਵੀ.ਕਾਲਜ ਫਗਵਾੜਾ ਵਿਖੇ ਸਵਾਮੀ ਦਇਆਨੰਦ ਸਰਸਵਤੀ ਜੀ ਦੀ 194 ਵੀਂ. ਜਯੰਤੀ ਮਨਾਈ ਗਈ

ਫਗਵਾੜਾ 10 ਫਰਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਮੋਹਨ ਲਾਲ ਉਪੱਲ ਡੀ. ਏ. ਵੀ. ਕਾਲਜ, ਫ਼ਗਵਾੜਾ ਵਿਖੇ ਸਵਾਮੀ ਦਇਆਨੰਦ ਸਰਸਵਤੀ ਜੀ ਦੀ 194ਈ: ਜਯੰਤੀ ਮਨਾਈ ਗਈ । 19ਵੀਂ ਸਤਾਬਦੀ ਦੇ ਮਹਾਨ ਸਮਾਜ ਸੁਧਾਰਕਾਂ ਵਿੱਚ ਸਵਾਮੀ ਦਇਆਨੰਦ ਸਰਸਵਤੀ ਜੀ ਦਾ ਨਾਮ ਉਤਸ਼ਾਹ ਤੇ ਸ਼ਰਧਾ ਦੇ ਨਾਲ ਲਿਆ ਜਾਂਦਾ ਹੈ । ਇਸ ਨੂੰ ਮਨਾਉਣ ਦਾ ਉਦੇਸ਼ ਵਿਦਿਆਰਥੀਆਂ ਵਿੱਚ ਉਹਨਾਂ ਦੇ ਸਿਧਾਂਤਾਂ ਦੇ ਪ੍ਰਤੀ ਜਾਗਰੂਕ ਕਰਨਾ ਸੀ । ਉਹਨਾਂ ਨੇ ਵੇਦ ਮਹਿਮਾ ਆਰੀਆ ਸਮਾਜ ਦੀ ਸਥਾਪਨਾ ਕੀਤੀ । ਕਾਲਜ ਦੇ ਕਾਰਜਕਾਰੀ ਪ੍ਰਿੰ: ਡਾ: ਸੁਮਨ ਟੰਡਨ ਨੇ ਸਵਾਮੀ ਦਇਆਨੰਦ ਸਰਸਵਤੀ ਨੂੰ ਨੂੰ ਸਵਾਮੀ ਜੀ ਦੇ ਸਿਧਾਂਤਾਂ ਬਾਰੇ ਜਾਣਕਾਰੀ ਦਿੱਤੀ । ਜਿਵੇਂ ਭੇਦ-ਭਾਵ, ਬਾਲ-ਵਿਆਹ, ਸਤੀ-ਪ੍ਰਥਾ, ਅੰਧ-ਵਿਸ਼ਵਾਸ਼ ਆਦਿ ਸਮਾਜਿਕ ਬੁਰਾਈਆਂ ਦੇ ਬਾਰੇ ਦੱਸਿਆ ਗਿਆ । ਸਵਾਮੀ ਜੀ ਵੈਦਿਕ ਵਿਦਿਆ ਅਤੇ ਸੰਸਕ੍ਰਿਤ ਭਾਸ਼ਾ ਦੇ ਵਿਦਵਾਨ ਸਨ । ਆਰੀਆਂ ਸਮਾਜ ਦੀ ਸਥਾਪਨਾ ਕਰਕੇ ਉਹਨਾਂ ਨੇ ਭਾਰਤ ਵਿੱਚ ਖ਼ਤਮ ਹੋ ਰਹੀ ਵੈਦਿਕ ਪ੍ਰਰੰਪਰਾਵਾਂ ਪੁਨਰ-ਸਥਾਪਿਤ ਕੀਤਾ ਅਤੇ ਵਿਸ਼ਵ ਵਿੱਚ ਹਿੰਦੂ ਧਰਮ ਦੀ ਪਹਿਚਾਣ ਕਰਵਾਈ। ਇਹਨਾਂ ਦੁਆਰਾ ਦਿੱਤੀ ਗਈ ਵਰਤਮਾਨ ਸਿੱਖਿਆ ਪ੍ਰਣਾਲੀ ਵਿੱਚ ਦਇਆਨੰਦ ਦੁਆਰਾ ਚਲਾਏ ਗਏ ਡੀ.ਏ.ਵੀ. ਕਾਲਜ ਅਤੇ ਸਕੂਲ ਵਿੱਚ ਨਾਰੀ ਸਿੱਖਿਆ ਨੂੰ ਜ਼ਿਆਦਾ ਪ੍ਰਫੁਲਤ ਕੀਤਾ ਜਾ ਰਿਹਾ ਹੈ । ਦਇਆਨੰਦ ਸਵਾਮੀ ਜੀ ਦੇ ਵਿਚਾਰ ਕੇਵਲ ਭਾਰਤ ਵਿੱਚ ਹੀ ਨਹੀਂ ਪੂਰੇ ਵਿਸ਼ਵ ਵਿੱਚ ਪ੍ਰਚਲਿਤ ਹਨ । ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਇਹਨਾਂ ਦੀਆਂ ਸਿੱਖਿਆਵਾਂ ਅਤੇ ਸਿਧਾਂਤ ਮਾਨਵ ਜਾਤੀ ਦੇ ਸਰੀਰਕ, ਮਾਨਸਿਕ, ਆਤਮ-ਵਿਸ਼ਵਾਸ਼ ਅਤੇ ਸਮਾਜਿਕ ਸੁਧਾਰਕ ਦੇ ਮਾਧਿਅਮ ਨਾਲ ਵਿਅਕਤੀ ਤੇ ਸਮਾਜ ਨੂੰ ਅੱਗੇ ਵੱਧਣ ਦੀ ਪ੍ਰੇਰਨਾ ਮਿਲੀ ਹੈ । ਇਹਨਾਂ ਦੀ ਸਿੱਖਿਆ ਨਾਲ ਅਗਿਆਨਤਾ ਨੂੰ ਕਰਨਾ ਅਤੇ ਵਿਦਿਆ ਦੇ ਗਿਆਨ ਨੂੰ ਵਧਾਵਾ ਦੇਣਾ ਹੈ । ਇਸ ਮੌਕੇ ਤੇ ਕਾਲਜ ਦੇ ਵਿਦਿਆਰਥੀ ਅਤੇ ਸਮੂਹ ਮੈਂਬਰ ਮੌਜੂਦ ਸਨ ।

Geef een reactie

Het e-mailadres wordt niet gepubliceerd. Vereiste velden zijn gemarkeerd met *