ਆਲ ਪੰਜਾਬ ਆੰਗਨਬਾੜੀ ਮੁਲਾਜਮ ਯੂਨੀਅਨ ਰਜਿ. ਬਲਾਕ ਫਗਵਾੜਾ ਵਲੋਂ ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਦਾ ਪੁਤਲਾ ਫੂਕਿਆ


ਫਗਵਾੜਾ 10 ਫਰਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਆਲ ਪੰਜਾਬ ਆੰਗਨਬਾੜੀ ਮੁਲਾਜਮ ਯੂਨੀਅਨ ਰਜਿ. ਬਲਾਕ ਫਗਵਾੜਾ ਵਲੋਂ ਯੂਨੀਅਨ ਦੀ ਪ੍ਰਧਾਨ ਬੀਬੀ ਬਿਮਲਾ ਦੇਵੀ ਦੀ ਅਗਵਾਈ ਹੇਠ ਆਪਣੀਆਂ ਹ¤ਕੀ ਮੰਗਾਂ ਦੇ ਸਬੰਧ ਵਿਚ ਰੋਸ ਮੁਜਾਹਰਾ ਕਰਕੇ ਹਰਗੋਬਿੰਦ ਨਗਰ ਚੌਕ ਵਿਖੇ ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਦਾ ਪੁਤਲਾ ਫੂਕਿਆ ਗਿਆ। ਇਸ ਉਪਰੰਤ ਜੋਰਦਾਰ ਨਾਰੇਬਾਜੀ ਕੀਤੀ ਅਤੇ ਐਸ.ਡੀ.ਐਮ. ਫਗਵਾੜਾ ਸ੍ਰੀਮਤੀ ਜਯੋਤੀ ਬਾਲਾ ਮ¤ਟੂ ਨੂੰ ਇਕ ਮੰਗ ਪ¤ਤਰ ਦੇਣ ਉਪਰੰਤ ਪ¤ਤਰਕਾਰਾਂ ਨਾਲ ਗ¤ਲਬਾਤ ਕਰਦਿਆਂ ਬੀਬੀ ਬਿਮਲਾ ਦੇਵੀ ਤੋਂ ਇਲਾਵਾ ਜਨਰਲ ਸਕ¤ਤਰ ਆਰਤੀ ਸਰਮਾ ਅਤੇ ਵਿਤ ਸਕ¤ਤਰ ਰਜਨੀ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੂਬੇ ਦੇ ਮੁ¤ਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ¤ਤਾ ਵਿਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਆੰਗਨਬਾੜੀ ਵਰਕਰਾਂ ਦੇ ਮਾਣ ਭ¤ਤੇ ਵਿਚ ਵਾ¤ਧਾ ਕੀਤਾ ਜਾਵੇਗਾ। ਉਹਨਾਂ ਮੰਗ ਕੀਤੀ ਕਿ ਆੰਗਨਬਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਦਿ¤ਲੀ ਪੈਟਰਨ ਦੇ ਅਧਾਰ ਤੇ ਮਾਣ ਭ¤ਤਾ ਦਿ¤ਤਾ ਜਾਵੇ। ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਪ੍ਰੀ-ਨਰਸਰੀ ਜਮਾਤਾ ਵਿਚ ਦਾਖਲ ਕੀਤੇ ਬ¤ਚੇ ਵਾਪਸ ਆੰਗਨਬਾੜੀ ਸੈਂਟਰਾਂ ਵਿਚ ਭੇਜੇ ਜਾਣ। ਵਰਕਰਾਂ ਅਤੇ ਹੈਲਪਰਾਂ ਨੂੰ ਲਾਭ ਦੇਣ ਵਾਲੇ ਸਾਰੀ ਤਰ•ਾਂ ਦੇ ਬਿਲ ਪਾਸ ਕੀਤੇ ਜਾਣ। ਉਹਨਾਂ ਰੋਸ ਲਹਿਜੇ ਵਿਚ ਕਿਹਾ ਕਿ ਕਾਫੀ ਸਮਾਂ ਉਡੀਕ ਕਰਨ ਦੇ ਬਾਵਜੂਦ ਜਦੋਂ ਸਰਕਾਰ ਵਲੋਂ ਕੋਈ ਸੁਣਵਾਈ ਨਹੀਂ ਹੋਈ ਤਾਂ ਅਖੀਰ ਰੋਸ ਮੁਜਾਹਰੇ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਮੌਕੇ ਜਸਵਿੰਦਰ ਕੌਰ, ਪਰਮਜੀਤ ਕੌਰ, ਨੀਲਮ ਰਾਣੀ, ਜਸਬੀਰ ਕੌਰ, ਪਰਦੀਪ ਕੌਰ, ਕੁਲਵੰਤ ਕੌਰ, ਕ੍ਰਿਸ਼ਨਾ ਦੇਵੀ, ਮਹੇਸ਼ ਕੁਮਾਰੀ, ਹਰਵਿੰਦਰ ਕੌਰ, ਸੰਤੋਸ਼ ਕੁਮਾਰੀ, ਮਨਜੀਤ ਕੌਰ, ਤੰਮਨਾ, ਸੁਮਨ, ਸੁਨੀਤਾ ਦੇਵੀ, ਪੂਨਮ, ਆਰਤੀ, ਸੋਨੀਆ, ਨੀਨਾ ਆਦਿ ਵੀ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *