ਸੰਤ ਭਿੰਡਰਾਂਵਾਲਿਆ ਦੇ ਜਨਮ ਦਿਨ ਮੌਕੇ ਸ੍ਰੀ ਫਤਿਹਗੜ੍ਹ ਸਾਹਿਬ ਹੁੰਮ-ਹਮਾ ਕੇ ਪਹੁੰਚਣ ਸੰਗਤਾਂ: ਭਾਈ ਚੈਨਪ੍ਰੀਤ ਸਿੰਘ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਜਨਮ ਦਿਨ ਮੌਕੇ ਸਮੂਹ ਸਿੱਖ ਕੌਂਮ ਨੂੰ ਹੁੰਮ ਹਮਾ ਕੇ ਪਹੁੰਚਣਾ ਚਾਹੀਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਭਾਈ ਚੈਨਪ੍ਰੀਤ ਸਿੰਘ ਹੋਰਾਂ ਨੇ ਕਿਹਾ ਕਿ ਕੌਂਮ ਦੇ ਮਹਾਨ ਜਰਨੈਲ, ਬਾਬਾ-ਏ-ਕੌਂਮ ਜਿਨ੍ਹਾਂ ਸੁੱਤੀ ਕੌਂਮ ਨੂੰ ਜਗਾਇਆ ਉਹਨਾਂ ਦੇ ਜਨਮ ਦਿਹਾੜੇ ਮੌਕੇ ਕੌਂਮੀ ਏਕਤਾ ਦਾ ਸਬੂਤ ਦਿੰਦੇ ਹੋਏ ਵੱਡੇ ਕਾਫਲਿਆਂ ਦੇ ਰੂਪ ਵਿੱਚ ਭਾਗ ਲੈਣਾ ਚਾਹੀਦਾ ਹੈ। ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਫਗਵਾੜਾ ਦੇ ਸਰਕਲ ਪ੍ਰਧਾਨ ਨੇ ਕਿਹਾ ਕਿ ਕਿਹਾ ਕਿ 2019 ਵਿੱਚ ਲੋਕ ਸਭਾ ਦੀਆਂ ਚੋਣਾ ਆ ਰਹੀਆਂ ਹਨ ਤੇ ਇਹਨਾਂ ਚੋਣਾ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਂਨ ਨੂੰ ਜਿਤਾ ਕੇ ਕੌਂਮੀ ਨਿਸ਼ਾਨੇ ਵੱਲ ਵਧ ਸਕੀਏ।
1984 ਵਿੱਚ ਸਿੱਖ ਕਤਲੇਆਂਮ ਦਾ ਦੋਸੀ ਜਗਦੀਸ਼ ਟਾਈਟਲਰ ਜੋ ਇੱਕ ਵੀਡੀਓੁ ਵਿੱਚ ਖੁਦ ਸਰੇਆਂਮ ਕਬੂਲ ਰਿਹਾ ਹੈ ਕਿ ਉਸਨੇ ਮੈਂ ਸਿੱਖਾਂ ਦਾ ਕਤਲੇਆਂਮ ਕਰਵਾਇਆ ਸੀ ਤੇ ਮੇਰਾ ਕਿਸੇ ਨੇ ਕੀ ਕਰ ਲਿਆ। ਇਸ ਕਰਕੇ ਇਸ ਦੁਸਟ ਨੂੰ ਸਜ਼ਾ ਦਿਵਾਉਣ ਲਈ ਕੋਈ ਠੋਸ ਰਣਨੀਤੀ ਬਣਾ ਸਕੀਏ ਤੇ ਹੋਰ ਗੰਭੀਰ ਪੰਥਕ ਮੁੱਦਿਆਂ ਤੇ ਵਿਚਾਰ ਵਟਾਂਦਰਾ ਕਰ ਸਕੀਏ ਇਸ ਕਰਕੇ ਸਭ ਨੂੰ ਬੇਨਤੀ ਹੈ ਕਿ ਵੱਡੀ ਗਿਣਤੀ ਵਿੱਚ ਫਤਿਹਗ੍ਹੜ ਸਾਹਿਬ ਪਹੁੰਚੋਂ ਤੇ ਕੌਂਮੀ ਜਰਨੈਲ ਦੇ ਜਨਮ ਦਿਨ ਮੌਕੇ ਕੋਈ ਇਤਿਹਾਸਿਕ ਫੈਸਲਾ ਲੈ ਸਕੀਏ।

Geef een reactie

Het e-mailadres wordt niet gepubliceerd. Vereiste velden zijn gemarkeerd met *