ਸੈਦੋਵਾਲ ਦਾ 15 ਵਾਂ ਕਬੱਡੀ ਤੇ ਵਾਲੀਵਾਲ ਖੇਡ ਮੇਲੇ 19 ਤੋਂ

-ਜੇਤੂ ਟੀਮ ਨੂੰ ਦਿੱਤਾ ਜਾਵੇਗਾ ਡੇਢ ਲੱਖ ਰੁਪਏ ਦਾ ਪਹਿਲਾ ਇਨਾਮ
ਕਪੂਰਥਲਾ, 11 ਫਰਵਰੀ, ਇੰਦਰਜੀਤ ਸਿੰਘ
ਸ਼੍ਰੀ ਗੁਰੂ ਰਾਮ ਦਾਸ ਸਪੋਰਟਸ ਕਲੱਬ ਰਜ਼ਿ ਵਲੋ ਸਮੂਹ ਗ੍ਰਾਮ ਪੰਚਾਇਤ, ਪ੍ਰਵਾਸੀ ਵੀਰਾਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੱਥੇਦਾਰ ਜਸਵੰਤ ਸਿੰਘ ਵੜੈਚ, ਸੇਵਾ ਸਿੰਘ ਵੜੈਚ, ਬਲਜੀਤ ਸਿੰਘ ਤੇ ਜਸਵੀਰ ਸਿੰਘ ਹੁੰਦਲ ਦੀ ਯਾਦ ਵਿਚ ਸਲਾਨਾ 15ਵਾਂ ਕਬੱਡੀ ਤੇ ਵਾਲੀਵਾਲ ਟੂਰਨਾਮੈਂਟ ਵਿਚ ਸੈਦੋਵਾਲ ਵਿਖੇ 19 ਤੇ 20 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਟੂਰਨਾਮੈਟ ਦਾ ਉਦਘਾਟਨ ਸੰਤ ਬਾਬਾ ਦਇਆ ਸਿੰਘ ਜੀ ਟਾਹਲੀ ਸਾਹਿਬ ਵਾਲੇ ਤੇ ਸੰਤ ਬਾਬ ਬਲਬੀਰ ਸਿੰਘ ਜੀ ਸੀਚੇਵਾਲ ਵਾਲੇ ਕਰਨਗੇ। ਇਨਾਮਾਂ ਦੀ ਵੰਡ ਮਨਿੰਦਰਪਾਲ ਸਿੰਘ ਡੀਐਸਪੀ ਤੇ ਸਪੋਰਟਸ ਕਲੱਬ ਮੈਂਬਰਾਂ ਵਲੋ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਿੰਦ ਸੈਦੋਵਾਲ ਤੇ ਅਵਤਾਰ ਸੈਦੋਵਾਲ ਨੇ ਦੱਸਿਆ ਕਿ ਟੂਰਨਾਮੈਟ ਦੌਰਾਨ ਕਬੱਡੀ ਓਪਨ ਪਿੰਡ ਪੱਧਰ,; ਕਬੱਡੀ 75 ਕਿਲੋ ਭਾਰ ਵਰਗ, ਕਬੱਡੀ 65 ਕਿਲੋ ਭਾਰ ਵਰਗ ਤੇ ਵਾਲੀਵਾਲ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ। ਖੇਡ ਮੇਲੇ ਦੇ ਬੈਸਟ ਜਾਫੀ ਤੇ ਰੈਡਰ ਨੂੰ ਕੁਲਦੀਪ ਸਿੰਘ ਯੂਐਸਏ ਤੇ ਸੁੱਖੀ ਬੈਂਸ ਯੂਕੇ ਵਲੋ ਬੁਲਟ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਖੇਡ ਮੇਲੇ ’ਚ ਪੰਜਾਬ ਦੀਆਂ ਨਾਮਵਰ ਕਬੱਡੀ ਅਕੈਡਮੀਆਂ ਦੇ ਮੁਕਾਬਲੇ ਕਰਵਾਏ ਜਾਣਗੇ। ਜਿਸ ਵਿਚ ਜੇਤੂ ਟੀਮ ਨੂੰ ਪਹਿਲਾ ਇਨਾਮ ਇਕ ਲੱਖ ਪੰਜਾਹ ਹਜ਼ਾਰ ਰੁਪਏ ਤੇ ਦੂਜਾ ਇਨਾਮ ਇਕ ਲੱਖ ਰੁਪਏ ਦਿੱਤਾ ਜਾਵੇਗਾ। 18 ਫਰਵਰੀ ਨੂੰ ਪ੍ਰਵਾਸੀ ਵੀਰਾਂ ਵਲੋ ਅੱਖਾਂ ਦਾ ਮੁਫਤ ਜਾਂਚ ਕੈਂਪ ਵੀ ਲਗਾਇਆ ਜਾਵੇਗਾ। ਬਿੰਦਰ ਸੈਦੋਵਾਲ ਦਾ ਬੁਲਟ ਮੋਟਰਸਾਈਕਲ ਨਾਲ ਸਨਮਾਨ ਕੀਤਾ ਜਾਵੇਗਾ। ਪੰਜਾਬੀ ਗਾਇਕ ਜੱਸ ਬਾਜਵਾ ਰੰਗਾਰੰਗ ਪ੍ਰੋਗਰਾਮ ਪੇਸ਼ ਕਰਨਗੇ।

Geef een reactie

Het e-mailadres wordt niet gepubliceerd. Vereiste velden zijn gemarkeerd met *