57ਵਾਂ ਕਬੱਡੀ ਟੂਰਨਾਮੈਟ ਪਿੰਡ ਚਿੱਟੀ ਵਿਖੇ 15 ਤੋਂ 17 ਫਰਵਰੀ ਤਕ

ਕਪੂਰਥਲਾ, 11 ਫਰਵਰੀ, ਇੰਦਰਜੀਤ
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਤੇ ਸੰਤ ਬਾਬਾ ਹੀਰਾ ਦਾਸ ਦੀ ਯਾਦ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ 57ਵਾਂ ਕਬੱਡੀ ਟੂਰਨਾਮੈਟ ਪਿੰਡ ਚਿੱਟੀ ਵਿਖੇ 15 ਤੋਂ 17 ਫਰਵਰੀ ਤਕ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਹਿੰਦਪਾਲ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਤ ਬਾਬਾ ਹੀਰਜਾ ਦਸ, ਭਾਈ ਪੋਲੋਦਾਸ ਕਮੇਟੀ, ਸਕੂਲ ਸਟਾਫ, ਗ੍ਰਾਮ ਪੰਚਾਇਤ, ਨੌਜਵਾਨ ਸਭਾ ਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਸੰਤ ਹੀਰਾ ਦਾਸ ਸਪੋਰਟਸ ਕਲੱਬ ਵਲੋ ਕਰਵਾਏ ਜਾ ਰਹੇ ਇਸ ਕਬੱਡੀ ਟੂਰਨਾਮੈਟ ’ਚ ਕਬੱਡੀ ਓਪਨ ਪਿੰਡ ਪੱਧਰ, ਕਬੱਡੀ 67 ਕਿਲੋ ਭਾਰ ਵਰਗ, ਕਬੱਡੀ 57 ਕਿਲੋ ਭਾਰ ਵਰਗ ਤੇ ਕਬੱਡੀ 40 ਕਿਲੋ ਭਾਰ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ। ਕਬੱਡੀ ਓਪਨ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 61000 ਰੁਪਏ ਤੇ ਦੂਜਾ ਇਨਾਮ 41000 ਰੁਪਏ ਦਿੱਤਾ ਜਾਵੇਗਾ। ਟੂਰਨਾਮੈਟ ਦਾ ਉਦਘਾਟਨ ਗੁਰਚਰਨ ਸਿੰਘ ਸਹੋਤਾ ਸਾਬਕਾ, ਗੁਰਦੀਪ ਸਿੰਘ ਅਟਵਾਲ ਯੂਕੇ ਤੇ ਪ੍ਰਧਾਨ ਹਿੰਦਪਾਲ ਸਿੰਘ ਵਲੋ ਕੀਤਾ ਜਾਵੇਗਾ। ਇਨਾਮਾਂ ਦੀ ਵੰਡ ਜੋਗਿੰਦਰ ਸਿੰਘ ਸੋਹਲ ਨਿਊਜੀਲੈਡ ਤੇ ਕੁਲਵਿੰਦਰ ਸਿੰਘ ਸਿੱਧੂ ਵਲੋ ਕੀਤੀ ਜਾਵੇਗੀ। ਕਬੱਡੀ ਓਪਨ ਦੇ ਬੈਸਟ ਰੈਡਰ ਤੇ ਜਾਫੀ ਨੂੰ ਸੋਨੇ ਦੀਆਂ ਮੁੰਦਰੀਆਂ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਜੋੜ ਮੇਲੇ ਦੇ ਸਬੰਧ ਵਿਚ 14 ਫਰਵਰੀ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਪਾਠ ਦੇ ਭੋਗ ਉਪਰੰਤ ਧਾਰਮਕ ਦੀਵਾਨ ਸਜਾਏ ਜਾਣਗੇ। ਜਿਨ੍ਹਾਂ ’ਚ ਗਿਆਨੀ ਪਰਮਿੰਦਰ ਸਿੰਘ ਪਾਰਸ ਢਾਡੀ ਜੱਥਾ ਤੇ ਸਰਕਾਰੀ ਸਕੂਲ ਚਿੱਟੀ ਦੇ ਬੱਚਿਆਂ ਵਲੋ ਕੀਰਤਨ ਕੀਤਾ ਜਾਵੇਗਾ।

Geef een reactie

Het e-mailadres wordt niet gepubliceerd. Vereiste velden zijn gemarkeerd met *