ਪਿੰਡ ਦਬੁਲੀਆ ਵਿਖੇ ਅੱਖਾਂ ਦਾ ਮੁਫਤ ਜਾਂਚ ਕੈਪ 21 ਨੂੰ

ਕਪੂਰਥਲਾ, 11 ਫਰਵਰੀ, ਇੰਦਰਜੀਤ ਸਿੰਘ ਚਾਹਲ
ਜ਼ਿਲ੍ਹੇ ਦੇ ਪਿੰਡ ਦਬੁਲੀਆ ਵਿਖੇ ਸਮੂਹ ਪਿੰਡ ਵਾਸੀਆਂ, ਪ੍ਰਵਾਸੀ ਵੀਰਾਂ ਵਲੋ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਪਹਿਲਾ ਅੱਖਾਂ ਦਾ ਮੁਫਤ ਜਾਂਚ ਕੈਪ 21 ਫਰਵਰੀ ਨੂੰ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਰਜੁਨ ਐਵਾਰਡੀ ਸੱਜਣ ਸਿੰਘ ਚੀਮਾ ਨੇ ਦੱਸਿਆ ਕਿ ਕੈਂਪ ਦੌਰਾਨ ਅੱਖਾਂ ਦੇ ਮਾਹਰ ਡਾਕਟਰ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰਨਗੇ। ਕੈਂਪ ਦੌਰਾਨ ਮਰੀਜ਼ਾਂ ਮੁਫਤ ਐਨਕਾਂ ਤੇ ਦਵਾਈਆਂ ਦਿੱਤੀਆਂ ਜਾਣਗੀਆਂ ਤੇ ਅੱਖਾਂ ਦੇ ਅਪ੍ਰਰੈਸ਼ਨ ਵੀ ਕੀਤੇ ਜਾਣਗੇ। ਕੈਪ ਦੌਰਾਨ ਮਰੀਜ਼ਾਂ ਵਾਸਤੇ ¦ਗਰ ਦਾ ਵੀ ਪ੍ਰਬੰਧ ਹੋਵੇਗਾ।
-ਬਾਕਸ-
ਬਾਸਕਟਬਾਲ ਸਟੇਡੀਅਮ ਦਾ ਵੀ ਹੋਵੇਗਾ ਉਦਘਾਟਨ
ਪਿੰਡ ਦਬੁਲੀਆ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਵਾਸਤੇ ਅਰੁਜਨ ਐਵਾਰਡੀ ਸੱਜਣ ਸਿੰਘ ਚੀਮਾ ਦੇ ਪਰਿਵਾਰ ਵਲੋ ਉਸਾਰੇ ਗਏ ਬਾਸਕਟਬਾਲ ਖੇਡ ਸਟੇਡੀਅਮ ਦਾ ਉਦਘਾਟਨ 21 ਫਰਵਰੀ ਨੂੰ ਕੀਤਾ ਜਾਵੇਗਾ। ਜਿਸ ਵਿਚ ਬਾਸਕਟਬਾਲ ਖੇਡ ਨਾਲ ਜੁੜੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।

Geef een reactie

Het e-mailadres wordt niet gepubliceerd. Vereiste velden zijn gemarkeerd met *