ਜ਼ਰੂਰਤਮੰਦਾਂ ਲਈ ਕ¤ਪੜੇ, ਦਵਾਈਆਂ ਅਤੇ ਹੋਰ ਸਮ¤ਗਰੀ ਬਰਤਾਨੀਆਂ ਤੋਂ ਭੇਜਣ ਦਾ ਪ੍ਰਬੰਧ ਕਰਾਂਗੇ-ਵਰਿੰਦਰ ਸ਼ਰਮਾ

• ਬਰਤਾਨਵੀ ਐਮਪੀ ਵਰਿੰਦਰ ਸ਼ਰਮਾ ਨੇ ਸਭਾ ਦੇ ਪ੍ਰੌਜੈਕਟਾਂ ਵਿ¤ਚ ਦਿਖਾਈ ਦਿਲਚਸਪੀ
ਫਗਵਾੜਾ 12 ਫਰਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਬਰਤਾਨੀਆਂ ਦੇ ਚਾਰ ਵੇਰ ਸੰਸਦ ਮੈਂਬਰ ਬਣੇ ਵਰਿੰਦਰ ਸ਼ਰਮਾ ਨਾਲ ਸਰਬ ਨੌਜਵਾਨ ਸਭਾ ਦੇ ਪ੍ਰਧਾਨ ਅਤੇ ਮੈਂਬਰਾਂ ਨੇ ਮੀਟਿੰਗ ਕੀਤੀ, ਜਿਸ ਵਿ¤ਚ ਵਰਿੰਦਰ ਸ਼ਰਮਾ ਨੇ ਸਰਬ ਨੌਜਵਾਨ ਸਭਾ ਦੇ ਪ੍ਰਾਜੈਕਟ ‘ਆਓ ਪੁੰਨ ਕਮਾਈਏ‘ ਪ੍ਰਤੀ ਗਹਿਰੀ ਦਿਲਚਸਪੀ ਦਿਖਾਈ। ਉਹਨਾ ਨੇ ਵਿਸ਼ਵਾਸ ਦੁਆਇਆ ਕਿ ਉਹ ਬਰਤਾਨੀਆ ਅਤੇ ਯੂਰਪ ਵਿਚੋਂ ਜ਼ਰੂਰਤ ਮੰਦਾਂ ਲਈ ਕ¤ਪੜੇ, ਦਵਾਈਆਂ ਅਤੇ ਹੋਰ ਸਮ¤ਗਰੀ ਭੇਜਣ ਦਾ ਪ੍ਰਬੰਧ ਕਰਨਗੇ, ਜਿਸਨੂੰ ਪੰਜਾਬ ਭਰ ਵਿ¤ਚ ਸਰਬ ਨੌਜਵਾਨ ਸਭਾ ਵਲੋਂ ਵੰਡਿਆ ਜਾਏਗਾ। ਉਹਨਾ ਨੇ ਕਿਹਾ ਕਿ ਉਹ ਏਅਰ ਇੰਡੀਆ ਦੇ ਪ੍ਰਬੰਧਕਾਂ ਨੂੰ ਬੇਨਤੀ ਕਰਕੇ ਉਹਨਾ ਨਾਲ ਅਹਿਦ ਕਰਨਗੇ ਕਿ ਉਹ ਇਹ ਸਮ¤ਗਰੀ ਘ¤ਟੋ-ਘ¤ਟ ਰੇਟਾਂ ਉਤੇ ਯੂਰਪ ਅਤੇ ਬਰਤਾਨੀਆ ‘ਚੋਂ ਢੋ-ਢੁਆਈ ਕਰਕੇ ਲਿਆਵੇ ਤਾਂ ਕਿ ਲੋਕ ਸੇਵਾ ‘ਚ ਇਹ ਅਦਾਰਾ ਆਪਣਾ ਭਰਪੂਰ ਯੋਗਦਾਨ ਪਾ ਸਕੇ। ਇਸ ਮੌਕੇ ਸੁਖਵਿੰਦਰ ਸਿੰਘ ਪ੍ਰਧਾਨ ਨੇ ਵਰਿੰਦਰ ਸ਼ਰਮਾ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਸਿ¤ਧ ਕਾਲਮ ਨਵੀਸ ਅਤੇ ਲੇਖਕ ਗੁਰਮੀਤ ਸਿੰਘ ਪਲਾਹੀ, ਪਰਵਿੰਦਰਜੀਤ ਸਿੰਘ, ਉਕਾਂਰ ਸਿੰਘ ਜਗਦੇਵ ਆਦਿ ਹਾਜ਼ਰ ਸਨ, ਜਿਹਨਾਂ ਵਲੋਂ ਪੰਜਾਬੀਆਂ ਦੀ ਭਲਾਈ ਲਈ ਦਿਖਾਈ ਜਾ ਰਹੀ ਦਿਲਚਸਪੀ ਪ੍ਰਤੀ ਧੰਨਵਾਦ ਕੀਤਾ ਗਿਆ।

Geef een reactie

Het e-mailadres wordt niet gepubliceerd. Vereiste velden zijn gemarkeerd met *