ਕੈਪਟਨ ਸਰਕਾਰ ਦੇ ਵਿਕਾਸ ਦੇ ਏਜੰਡੇ ਤਹਿਤ ਸਬ ਡਵੀਜਨ ਫਗਵਾੜਾ ਨੂੰ ਮਾਡਲ ਹਲਕੇ ਵਜੋਂ ਵਿਕਸਿਤ ਕੀਤਾ ਜਾਵੇਗਾ-ਮਾਨ

* ਅਧੂਰੇ ਕਾਰਜਾਂ ਦੇ ਮਤੇ ਪਾ ਕੇ ਸਕ¤ਤਰਾਂ ਨੂੰ ਦੇਣ ਪੰਚਾਇਤਾਂ
ਫਗਵਾੜਾ 12 ਫਰਵਰੀ (1ਸ਼ੋਕ ਸ਼ਰਮਾ-ਚੇਤਨ ਸ਼ਰਮਾ) ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਸੂਬੇ ਦੇ ਚਹੁੰਪ¤ਖੀ ਵਿਕਾਸ ਦੇ ਏਜੰਡੇ ਤਹਿਤ ਸਬ ਡਵੀਜਨ ਫਗਵਾੜਾ ਨੂੰ ਪੰਜਾਬ ਦੇ ਕੁਲ 117 ਵਿਧਾਨਸਭਾ ਹਲਕਿਆਂ ਦੀ ਤੁਲਨਾ ਵਿਚ ਵਿਕਾਸ ਦੇ ਮਾਡਲ ਵਜੋਂ ਵਿਕਸਿਤ ਕੀਤਾ ਜਾਵੇਗਾ। ਇਹ ਗ¤ਲ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਅਤੇ ਜਿਲ•ਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਮਾਨ ਨੇ ਅ¤ਜ ਇ¤ਥੇ ਗ¤ਲਬਾਤ ਕਰਦਿਆਂ ਕਹੀ। ਉਹਨਾਂ ਕਿਹਾ ਕਿ ਖਾਸ ਤੌਰ ਤੇ ਪੇਂਡੂ ਇਲਾਕਿਆਂ ਨੂੰ ਸ਼ਹਿਰਾਂ ਦੀ ਤਰਜ ਤੇ ਵਿਕਸਿਤ ਕਰਨਾ ਕੈਪਟਨ ਸਰਕਾਰ ਦੀ ਪ੍ਰਾਥਮਿਕਤਾ ਹੈ। ਉਹਨਾਂ ਸਰਪੰਚਾਂ, ਪੰਚਾਂ, ਬਲਾਕ ਸੰਮਤੀ ਮੈਂਬਰਾਂ, ਲੰਬੜਦਾਰਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਪਾਰਟੀ ਬਾਜੀ ਤੋਂ ਉਪਰ ਉ¤ਠ ਕੇ ਪਿੰਡਾਂ ਦੇ ਸਰਬ ਪ¤ਖੀ ਵਿਕਾਸ ਲਈ ਅ¤ਗੇ ਆਉਣ ਅਤੇ ਪੰਚਾਇਤਾਂ ਵਿਚ ਮਤੇ ਪਾਸ ਕਰਕੇ ਪੰਚਾਇਤ ਸਕ¤ਤਰਾਂ ਨੂੰ ਦੇਣ। ਸ੍ਰ. ਮਾਨ ਨੇ ਦ¤ਸਿਆ ਕਿ ਪਿੰਡਾਂ ਵਿਚ ਖੇਡ ਸਟੇਡੀਅਮ, ਪਾਰਕਾਂ ਦੀ ਉਸਾਰੀ, ਛ¤ਪੜਾਂ ਦੀ ਚਾਰਦੀਵਾਰੀ, ਸ਼ਮਸ਼ਾਨ ਘਾਟਾਂ ਨੂੰ ਜਾਣ ਵਾਲੇ ਰਸਤਿਆਂ ਨੂੰ ਪ¤ਕਾ ਕਰਨ ਆਦਿ ਅਧੂਰੇ ਕੰਮਾਂ ਦੇ ਪੰਚਾਇਤਾਂ ਵਿਚ ਮਤੇ ਪਾਏ ਜਾਣ ਤਾਂ ਜੋ ਇਹਨਾਂ ਅਧੂਰੇ ਕੰਮਾਂ ਨੂੰ ਨੇਪਰੇ ਚਾੜਿ•ਆ ਜਾ ਸਕੇ। ਇਸ ਤੋਂ ਇਲਾਵਾ ਆਰਥਕ ਪ¤ਖੋਂ ਕਮਜੋਰ ਪਰਿਵਾਰਾਂ ਨੂੰ ਡੰਗਰਾਂ, ਬਕਰੀਆਂ ਜਾਂ ਪੋਲਟ੍ਰੀ ਫਾਰਮਾਂ ਲਈ ਸ਼ੈਡ ਪਾਉਣ ਲਈ ਵੀ ਸਰਕਾਰ ਵਲੋਂ ਆਰਥਕ ਮਦਦ ਕੀਤੀ ਜਾ ਰਹੀ ਹੈ। ਉਹਨਾਂ ਇਹ ਵੀ ਦ¤ਸਿਆ ਕਿ ਪਿੰਡਾਂ ਨੂੰ ਜਾਣ ਵਾਲੀਆਂ ਲਿੰਕ ਸੜਕਾਂ ਦੀ ਉਸਾਰੀ ਦਾ ਕੰਮ ਮਾਰਚ ਮਹੀਨੇ ਦੇ ਪਹਿਲੇ ਹਫਤੇ ਵਿਚ ਸ਼ੁਰੂ ਕਰ ਦਿ¤ਤਾ ਜਾਵੇਗਾ। ਉਹਨਾਂ ਭਰੋਸਾ ਦਿ¤ਤਾ ਕਿ ਵਿਕਾਸ ਕਾਰਜਾਂ ਲਈ ਲੋੜੀਂਦੇ ਫੰਡ ਵਿਚ ਕੋਈ ਕਮੀ ਨਹੀਂ ਆਉਣ ਦਿ¤ਤੀ ਜਾਵੇਗੀ। ਫਿਰ ਵੀ ਜੇਕਰ ਕਿਸੇ ਨੂੰ ਕੋਈ ਮੁਸ਼ਕਲ ਹੋਵੇ ਤਾਂ ਖੁਦ ਉਹਨਾਂ ਨਾਲ ਜਾਂ ਦਿਹਾਤੀ ਕਾਂਗਰਸ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਪ੍ਰਧਾਨ ਸੰਜੀਵ ਬੁ¤ਗਾ, ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ, ਸੂਬਾ ਸਕ¤ਤਰ ਅਵਤਾਰ ਸਿੰਘ ਪੰਡਵਾ, ਵਿ¤ਕੀ ਰਾਣੀਪੁਰ, ਗੋਪੀ ਬੇਦੀ, ਕੋਂਸਲਰ ਮਨੀਸ਼ ਪ੍ਰਭਾਕਰ, ਅਵਿਨਾਸ਼ ਗੁਪਤਾ ਬਾਸ਼ੀ, ਸਾਧੂ ਰਾਮ ਪੀਪਾਰੰਗੀ, ਹਰਜੀ ਮਾਨ ਆਦਿ ਵੀ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *