ਪੰਜਾਬ ਸਰਕਾਰ ਦੀ ਮਾਫੀ ਯੋਜਨਾ ਤਹਿਤ ਲੋਕਾਂ ਨੂੰ ਪਾਣੀ ਦੇ ਬਕਾਏ ਬਿੱਲ ਅਦਾ ਕਰਨ ਲਈ ਕੀਤਾ ਜਾ ਰਿਹੈ ਜਾਗਰੂਕ

ਕਪੂਰਥਲਾ, 12 ਫਰਵਰੀ, ਇੰਦਰਜੀਤ
ਪੰਜਾਬ ਸਰਕਾਰ ਦੀ ਮਾਫੀ ਯੋਜਨਾ ਸਕੀਮ ਅਧੀਨ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਮੰਡਲ ਕਪੂਰਥਲਾ ਦੇ ਕਾਰਜਕਾਰੀ ਇੰਜੀਨੀਅਰ ਰਾਜੇਸ਼ ਦੂਬੇ ਦੇ ਦਿਸ਼ਾ ਨਿਰਦੇਸ਼ਾਂ ਤੇ ਉਪ ਮੰਡਲ ਇੰਜੀਨੀਅਰ ਨੀਤਿਨ ਕਾਲੀਆ ਦੀ ਯੋਗ ਅਗਵਾਈ ’ਚ ਜੂਨੀਅਰ ਇੰਜੀਨੀਅਰ ਹਰਮੀਤ ਕੁਮਾਰ ਦੇ ਸਹਿਯੋਗ ਨਾਲ ਪੇਂਡੂ ਜਲ ਸਪਲਾਈ ਪਖਤਕਾਰਾਂ ਨੂੰ ਪਾਣੀ ਦੇ ਬਿੱਲਾਂ ਦੇ ਬਕਾਏ ਦਾ ਇਕ ਵਾਰੀ ਨਿਪਟਾਰਾ ਤੇ ਗੈਰ ਕਾਨੂੰਨੀ ਪੇਂਡੂ ਜਲ ਸਪਲਾਈ ਕੁਨੈਕਸ਼ਨਾਂ ਨੂੰ ਨਿਰਯਮਤ ਕਰਨ ਲਈ ਬਲਾਕ ਢਿੱਲਵਾਂ ਦੇ ਵੱਖ ਵੱਖ ਪਿੰਡਾਂ ’ਚ ਜਾਗਰੂਕ ਵੈਨ ਦੁਆਰਾ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਬੂਟਾ, ਬਾਦਸ਼ਾਹਪੁਰ, ਵਿਜੋਲਾ, ਸੁਭਾਨਪੁਰ, ਨੂਰਪੁਰ ਜੱਟਾਂ, ਰੰਧਾਵਾ, ਰਮੀਦੀ ਆਦਿ ਵਿਖੇ ਜਾਗਰੂਕ ਵੈਨ ਨਾਲ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਤੇ ਪਿੰਡਾਂ ਦੇ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਇਸ ਸਕੀਮ ਤਹਿਤ ਖਪਤਕਾਰ 2000 ਰੁਪਏ ਦੇ ਕੇ ਜੁਰਮਾਨੇ ਜਾਂ ਲੇਟ ਫੀਸ ਤੋਂ ਛੋਟ ਪਾ ਸਕਦੇ ਹਨ। ਸਕੀਮ ਤਹਿਤ ਪੇਂਡੁ ਜਲ ਸਕੀਮ ਦੇ ਸਾਰੇ ਉਪਭੋਗਤਾ ਜਿਨ੍ਹਾਂ ਨੇ ਗੈਰ ਕਾਨੂੰਨੀ ਕਨੈਕਸ਼ਨ ਲਗਾਏ ਹਨ ਅਜਿਹੇ ਕਨੈਕਸ਼ਨਾਂ ਨੂੰ 1000 ਰੁਪਏ ਦੀ ਇਕ ਵਾਰੀ ਰੈਗੁਲਰਾਈਜੇਸ਼ਨ ਫੀਸ ਅਦਾ ਕਰਕੇ ਨਿਯਮਤ ਕੀਤਾ ਜਾ ਸਕਦਾ ਹੈ। ਇਹ ਸਕੀਮ 28 ਫਰਵਰੀ ਤਕ ਚੱਲੇਗੀ। ਜਾਗਰੂਕ ਵੈਨ ਨਾਲ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਤੋਂ ਮਾਸਟਰ ਮੋਟੀਵੇਟਰ ਇੰਦਰਜੀਤ ਸਿੰਘ, ਜਸਦੀਪ ਸਿੰਘ, ਰਣਜੀਤ ਸਿੰਘ, ਸਤਪਾਲ ਸਿੰਘ ਨੇ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਉਹ ਆਪਣੇ ਪਾਣੀ ਦੇ ਬਕਾਏ ਬਿੱਲ ਜਰੂਰ ਅਦਾ ਕਰਨ ਅਤੇ ਪਾਣੀ ਦੀ ਸੰਜਮ ਨਾਲ ਵਰਤੋ ਕਰਨ।ਪਿੰਡਾਂ ’ਚ ਮਹਿਕਮੇ ਦੀ ਜਾਗਰੂਕ ਵੈਨ ਦੁਆਰਾ ਅਨਾਊਸਮੈਟ ਕਰਵਾਈਆਂ ਜਾ ਰਹੀਆਂ ਹਨ ਤੇ ਲੋਕਾਂ ਨੂੰ ਮਾਫੀ ਯੋਜਨਾ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *