ਅੰਬੇਡਕਰ ਸੈਨਾ ਪੰਜਾਬ ਨੇ ਗੁਰੂ ਰਵਿਦਾਸ ਮਹਾਰਾਜ ਦੇ ਗੁਰਪੁਰਬ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ

* 51 ਤੋਂ ਵ¤ਧ ਯੁਨਿਟ ਖੂਨ ਕੀਤਾ ਦਾਨ
ਫਗਵਾੜਾ 14 ਫਰਵਰੀ (1ਸ਼ੋਕ ਸ਼ਰਮਾ-ਚੇਤਨ ਸ਼ਰਮਾ) ਅੰਬੇਡਕਰ ਸੈਨਾ ਪੰਜਾਬ ਵਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 641ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਲਾਨਾ ਵਿਸ਼ਾਲ ਖੂਨਦਾਨ ਕੈਂਪ ਸੁਰਿੰਦਰ ਢੰਡਾ ਦੀ ਅਗਵਾਈ ਅਤੇ ਪ੍ਰੋਜੈਕਟ ਡਾਇਰੈਕਟਰ ਹਰਦੀਪ ਭਾਟੀਆ ਅਤੇ ਪਿੰਦੀ ਮ¤ਲ ਕ¤ਟਾਂ ਦੀ ਦੇਖਰੇਖ ਹੇਠ ਸਥਾਨਕ ਬਲ¤ਡ ਬੈਂਕ ਸਿਵਲ ਹਸਪਤਾਲ ਫਗਵਾੜਾ ਵਿਖੇ ਲਗਾਇਆ ਗਿਆ। ਕੈਂਪ ਦਾ ਉਦਘਾਟਨ ਪ੍ਰਵਾਸੀ ਭਾਰਤੀ ਦੇਸਰਾਜ ਨਰ ਕੈਨੇਡਾ ਅਤੇ ਚੈਂਚਲ ਮ¤ਲ ਨੇ ਸਾਂਝੇ ਤੌਰ ਤੇ ਕੀਤਾ। ਉਹਨਾਂ ਅੰਬੇਡਕਰ ਸੈਨਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਨੂੰ ਆਪਣੇ ਰਹਿਬਰਾਂ ਦੇ ਦਰਸਾਏ ਮਾਰਗ ਤੇ ਚਲਦੇ ਹੋਏ ਸਮਾਜ ਸੇਵਾ ਵਿਚ ਵ¤ਧ ਤੋਂ ਵ¤ਧ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਸੁਰਿੰਦਰ ਢੰਡਾ ਤੇ ਕਮਲ ਲ¤ਖਪੁਰ ਨੇ ਆਏ ਹੋਏ ਮਹਿਮਾਨਾ ਨੂੰ ਜੀ ਆਇਆਂ ਆਖਿਆ। ਕੈਂਪ ਦੌਰਾਨ 51 ਤੋਂ ਵ¤ਧ ਯੁਨਿਟ ਖੂਨ ਦਾਨ ਕੀਤਾ ਗਿਆ। ਮੁ¤ਖ ਮਹਿਮਾਨਾ ਅਤੇ ਖੂਨਦਾਨ ਕਰਨ ਵਾਲਿਆਂ ਨੂੰ ਯਾਦਗਾਰੀ ਚਿੰਨ ਵੀ ਕੀਤੇ ਗਏ। ਕੈਂਪ ਦੌਰਾਨ ਵਿਸ਼ੇਸ਼ ਤੌਰ ਤੇ ਪੁ¤ਜੇ ਸਮਾਜ ਸੇਵਕ ਰਜਿੰਦਰ ਘੇੜਾ ਨੇ ਵੀ ਆਪਣਾ ਖੂਨਦਾਨ ਕੀਤਾ। ਉਹਨਾਂ ਕਿਹਾ ਕਿ ਕੋਈ ਵੀ ਲੋੜਵੰਦ ਜਰੂਰਤ ਸਮੇਂ ਖੂਨ ਲਈ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ। ਅਖੀਰ ਵਿਚ ਬਲ¤ਡ ਬੈਂਕ ਦੀ ਇੰਚਾਰਜ ਡਾ. ਮੀਨੂੰ ਟੰਡਨ ਨੇ ਸਮੂਹ ਖੂਨ ਦਾਨੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਰਾਜ ਮ¤ਲ , ਬਲਵਿੰਦਰ ਬੋਬੀ, ਦੀਪਕ ਰਸੂਲਪੁਰੀ ਤਹਿਸੀਲ ਪ੍ਰਧਾਨ ਫਿਲੌਰ, ਸੰਦੀਪ ਦੀਪਾ, ਮੋਂਟੀ ਮਹਿਮੀ, ਜ¤ਗੀ ਢੰਡਾ, ਨਰੇਸ਼ ਮੰਢਾਲੀ, ਭੁਪਿੰਦਰ ਝਿ¤ਕਾ, ਹੈਪੀ ਢੰਡਾ, ਜਿੰਦਰ ਵਿਰਕ, ਕੁਲਵਿੰਦਰ ਵਿਰਕ, ਰਾਮਪਾਲ, ਅਮਨ ਹੀਰ, ਪ੍ਰਿੰਸ, ਮਨਪ੍ਰੀਤ ਮੰਨਾ, ਇੰਦਰਪਾਲ ਸਿੰਘ ਯਤਿਨ ਕੁਮਾਰ ਆਦਿ ਵੀ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *