ਬੈਲਜੀਅਮ 25 ਫਰਵਰੀ (ਹਰਚਰਨ ਸਿੰਘ ਢਿੱਲੋਂ) ਬੈਲਜੀਅਮ ਨਿਵਾਸੀ ਸ੍ਰ ਅਵਤਾਰ ਸਿੰਘ ਛੌਕਰ ਪ੍ਰਵਾਰ ਜੋ ਹਮੇਸ਼ਾ ਪ੍ਰਵਾਰਿਕ ਕਾਰਜ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹੋਏ ਗੁਰੂ ਘਰ ਵਿਚ ਸਾਰੀ ਸੰਗਤ ਅਤੇ ਗੁਰੂ ਜੀ ਨਾਲ ਸਾਝੈ ਕਰਦੇ ਹੋਏ ਮਨਾਉਦੇ ਹਨ, ਪਿਛਲੇ ਦਿਨੀ ਅਵਤਾਰ ਸਿੰਘ ਜੀ ਦੇ ਬੇਟੇ ਅਤੇ ਬੇਟੀ ਦਾ ਜਨਮ ਦਿਨ ਸੀ ਪਰ ਅੱਜ ਗੁਰਦੁਆਰਾ ਮਾਤਾ ਸਾਹਿਬ ਕੌਰ ਗੈਂਟ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸ਼ੁਕਰਾਨੇ ਵਜੋ ਹੋਏ ਬਰੁਸਲ ਅਤੇ ਬੈਲਜੀਅਮ ਦੇ ਦੂਰੋ ਦੂਰੋ ਸ਼ਹਿਰਾਂ ਵਿਚੋ ਛੋਕਰ ਪ੍ਰਵਾਰ ਲਈ ਸੰਗਤਾਂ ਨੇ ਗੁਰੂ ਘਰ ਵਿਚ ਹਾਜਰੀ ਭਰੀ, ਸ਼ਪੈਸ਼ਲ ਤੌਰ ਤੇ ਕਵੀਸ਼ਰੀ ਜਥਾ ਤਰਸੇਮ ਸਿੰਘ ਗੁਰਮੁੱਖ ਸਿੰਘ ਇਟਲੀ ਅਤੇ ਤਰਸੇਮ ਸਿੰਘ ਹੌਲੈਂਡ ਤੋ ਪਹੂੰਚ ਕੇ ਕਵਿਸ਼ਰੀ ਰਾਹੀ ਸਿੱਖ ਇਤਿਹਾਸ ਦੇ ਉਹਨਾ ਸੁਨਿਹਰੀ ਪੰਨਿਆਂ ਨੂੰ ਬੜੀ ਬੇਖੁਬੀ ਨਾਲ ਸੰਗਤਾਂ ਨਾਲ ਸਾਝਾਂ ਕੀਤਾ, ਤੀਸਰੇ ਪਾਤਿਸ਼ਾਹ ਗੁਰੂ ਅਮਰਦਾਸ ਜੀ ਦੇ ਸਪੁਤਰੀ ਬੀਬੀ ਭਾਨੀ ਜੀ ਅਤੇ ਬਾਬਾ ਆਦਮ ਤੇ ਉਹਨਾ ਦੀ ਧਰਮ ਪਤਨੀ ਬੀਬੀ ਸਭਰਾਈ ਜੀ ਦੀ ਸੱਚੀ ਸਾਖੀ ਜਿਹਨਾ ਦੇ ਘਰ ਗੁਰੂ ਰਾਮਦਾਸ ਜੀ ਦੇ ਬਚਨਾ ਸਦਕਾ ਪੁੱਤਰ ਦੀ ਦਾਤ ਬਖਸ਼ੀ ਜਿਸ ਦਾ ਨਾਮ “ਭਾਈ ਭਗਤੂ” ਗੁਰੂ ਸਾਹਿਬ ਜੀ ਵਲੋ ਰਖਿਆ ਗਿਆ, ਕਵੀਸ਼ਰੀ ਜਥੈ ਵਲੋ ਅੱਜ ਦੀਆਂ ਸੱਚੀਆਂ ਸਾਖੀਆਂ ਸੰਗਤਾਂ ਵਿਚ ਸਾਝੀਆਂ ਕਰਨ ਦਾ ਮਕਸਦ ਕਿ ਗੁਰੂ ਜੀ ਦੀਆਂ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਗੁਰੂ ਘਰ ਵਿਚ ਕਰਨ ਵਾਲਿਆਂ ਦਾ ਧੰਨਵਾਦ ਕਰਨਾ ਹੈ ਅਤੇ ਹੋਰ ਸੰਗਤਾਂ ਨੂੰ ਪ੍ਰੇਰਨਾ ਹੈ ਕਿ ਆਪਣੇ ਪ੍ਰਵਾਰ ਦੀ ਹਰ ਖੁਸ਼ੀ ਸਾਨੂੰ ਸਿੱਖ ਪ੍ਰਵਾਰਾਂ ਨੂੰ ਗੁਰੂ ਨਾਲ ਸਾਝੀ ਕਰਨੀ ਚਾਹੀਦੀ ਹੈ,ਛੌਕਰ ਪ੍ਰਵਾਰ ਵਲੋ ਗੁਰੂ ਘਰ ਲਈ ਮਾਇਆ-ਦੇਗ ਅਤੇ ਅਟੂੱਟ ਲੰਗਰ ਦੀ ਸੇਵਾ ਕਰਵਾਈ ਗਈ ਅਤੇ ਪਹੂੰਚੀਆਂ ਹੋਈਆਂ ਸਾਰੀਆਂ ਗੁਰ ਸੰਗਤਾਂ ਦਾ ਪ੍ਰਵਾਰ ਵਲੋ ਧੰਨਵਾਦ ਕੀਤਾ ਗਿਆ,