ਥਾਣਾ ਸਿਟੀ ਦੇ ਮੇਨ ਗੇਟ ਦੇ ਨਜਦੀਕ ਲ¤ਗਾ ਗੰਦਗੀ ਦਾ ਢੇਰ

ਫਗਵਾੜਾ 25 ਫਰਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਕੇਂਦਰ ਅਤੇ ਸੂਬੇ ਦੀਆਂ ਸਰਕਾਰਾਂ ਆਮ ਲੋਕਾਂ ਨੂੰ ਤਾਂ ਸਵ¤ਛ ਭਾਰਤ ਮੁਹਿਮ ਦੇ ਨਾਮ ਤੇ ਸਾਫ ਸਫਾਈ ਰ¤ਖਣ ਲਈ ਵ¤ਡੀ ਪ¤ਧਰ ਤੇ ਪ੍ਰੇਰਿਤ ਕਰ ਰਹੀਆਂ ਹਨ ਪਰ ਸਰਕਾਰੀ ਮਹਿਕਮਿਆਂ ਵਿਚ ਹੀ ਗੰਦਗੀ ਦਾ ਇਹ ਆਲਮ ਹੈ ਕਿ ਸਰਕਾਰ ਦੀ ਮੁਹਿਮ ਹਵਾਈ ਪ੍ਰਤੀਤ ਹੁੰਦੀ ਹੈ। ਇਸ ਦੀ ਇਕ ਮਿਸਾਲ ਫਗਵਾੜਾ ਦੇ ਥਾਣਾ ਸਿਟੀ ਵਿਚ ਦੇਖੀ ਜਾ ਸਕਦੀ ਹੈ। ਜਿ¤ਥੇ ਮੇਨ ਗੇਟ ਦੇ ਨਜਦੀਕ ਲ¤ਗਾ ਗੰਦਗੀ ਦਾ ਢੇਰ ਇ¤ਥੇ ਆਉਣ ਜਾਣ ਵਾਲੇ ਨਾਗਰਿਕਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਲੋਕਾਂ ਦਾ ਮੰਨਣਾ ਹੈ ਕਿ ਜੇਕਰ ਸਰਕਾਰੀ ਮਹਿਕਮਿਆਂ ਵਿਚ ਹੀ ਸਫਾਈ ਮੁਹਿਮ ਦਾ ਕੋਈ ਅਸਰ ਨਹੀਂ ਤਾਂ ਕਰੋੜਾਂ ਰੁਪਏ ਸਵ¤ਛਤਾਂ ਅਭਿਆਨ ਦੇ ਨਾਮ ਤੇ ਪ੍ਰਚਾਰ ਲਈ ਖਰਚ ਕਰਨਾ ਦੇਸ਼ ਦੇ ਖਜਾਨੇ ਦੀ ਦੁਰਵਰਤੋਂ ਹੀ ਕਹੀ ਜਾਵੇਗੀ। ਇਹ ਵੀ ਜਿਕਰਯੋਗ ਹੈ ਕਿ ਥਾਣਾ ਸਿਟੀ ਫਗਵਾੜਾ ਵਿਚ ਪੁਲਿਸ ਮਹਿਮਕੇ ਦੇ ਹੀ ਵ¤ਡੇ ਅਫਸਰਾਂ ਦਾ ਅਕਸਰ ਆਉਣਾ ਜਾਣਾ ਲ¤ਗਾ ਰਹਿੰਦਾ ਹੈ ਪਰ ਬਾਵਜੂਦ ਇਸਦੇ ਕਿਸੇ ਨੇ ਵੀ ਥਾਣਾ ਪਰਿਸਰ ਨੂੰ ਸਾਫ ਸੁ¤ਥਰਾ ਰ¤ਖਣ ਬਾਰੇ ਨਹੀਂ ਸੋਚਿਆ।

Geef een reactie

Het e-mailadres wordt niet gepubliceerd. Vereiste velden zijn gemarkeerd met *