ਲੋਕ ਇਨਸਾਫ ਪਾਰਟੀ ਨਾਰਵੇ ਇਕਾਈ ਚ ਵਿਸਤਾਰ ਕਰਦੇ ਹੋਏ ਨਿਯੁੱਕਤੀਆ ਮੁੰਕਮਲ।

????????????????????????????????????

ਅਸਲੋ(ਬੱਬੂ ਢਿੱਲੋ) ਬੈਸ ਬ੍ਰਦਰਜ(ਸ੍ਰ ਸਿਮਰਜੀਤ ਸਿੰਘ ਬੈਸ ਤੇ ਸ੍ਰ ਬਲਵਿੰਦਰ ਸਿੰਘ ਬੈਸ) ਵੱਲੋ ਪੰਜਾਬ ਦੇ ਲੋਕਾ ਨੂੰ ਰਿਸ਼ਵਤ ਮੁੱਕਤ ਪੰਜਾਬ ਤੇ ਹਰ ਇੱਕ ਲਈ ਇਨਸਾਫ ਅਤੇ ਪੰਜਾਬ ਵਿੱਚ ਫੈਲੀਆ ਹੋਰ ਅਲਾਮਤਾ ਦੇ ਖਾਤਮਾ ਲਈ ਤੋਰਿਆ ਕਾਫਲਾ ਲੋਕ ਇਨਸਾਫ ਪਾਰਟੀ ਹੁਣ ਪੰਜਾਬ ਤੋ ਬਾਹਰ ਬੈਠੇ ਪੰਜਾਬੀਆ ਚ ਹਰਮਨ ਪਿਆਰੀ ਪਾਰਟੀ ਬਣਦੀ ਜਾ ਰਹੀ ਹੈ।ਵਿਦੇਸ਼ੀ ਮੁੱਲਕਾ ਚ ਵੱਸੇ ਪੰਜਾਬੀ ਵਿਦੇਸ਼ੀ ਸਿਸਟਮ ਤੋ ਹਮੇਸ਼ਾ ਪ੍ਰਭਾਵਿਤ ਹਨ ਅਤੇ ਉਹ ਆਪਣੀ ਜਨਮ ਭੂਮੀ ਪੰਜਾਬ ਲਈ ਹਮੇਸ਼ਾ ਫਿਕਰਮੰਦ ਰਹਿੰਦੇ ਹਨ ਅਤੇ ਇਹਨਾ ਦੀ ਸੋਚ ਸ੍ਰ ਸਿਮਰਜੀਤ ਸਿੰਘ ਬੈਸ ਹੁਣਾ ਦੀ ਲੋਕ ਇਨਸਾਫ ਪਾਰਟੀ ਦੇ ਸਿਧਾਂਤਾ ਨਾਲ ਮੇਲ ਖਾਦੀ ਹੈ।ਲੋਕ ਇਨਸਾਫ ਪਾਰਟੀ ਯੋਰਪ ਦੀ ਅਵਰਸੀਜ ਟੀਮ ਜਿਸ ਵਿੱਚ ਸ੍ਰ ਕੁਲਦੀਪ ਸਿੰਘ ਪੱਡਾ, ਸ੍ਰ ਕ੍ਰਿਪਾਲ ਸਿੰਘ ਬਾਜਵਾ, ਸ੍ਰ ਰਾਜਿੰਦਰ ਸਿੰਘ ਥਿੰਦ ,ਸ੍ਰ ਦਵਿੰਦਰ ਸਿੰਘ ਮੱਲੀ , ਸ੍ਰ ਜਗਤਾਰ ਸਿੰਘ ਮਾਹਲ, ਸ੍ਰ ਸ਼ਮਸ਼ੇਰ ਸਿੰਘ ਅ੍ਰਮਿੰਤਸਰ ਹੋਣਾ ਨੇ ਪਾਰਟੀ ਹਾਈ ਕਮਾਂਡ ਦੇ ਨਿਰਦੇਸ਼ਾ ਅਨੁਸਾਰ ਪਹਿਲਾ ਹੀ ਨਾਰਵੇ ਤੋ ਲੋਕ ਇਨਸਾਫ ਪਾਰਟੀ ਦੇ ਕਾਫਲੇ ਚ ਵਾਧਾ ਕਰਦੇ ਹੋਏ ਸ੍ਰ ਰੁਪਿੰਦਰ ਸਿੰਘ ਢਿੱਲੋ ਨੂੰ ਪਾਰਟੀ ਦਾ ਪ੍ਰਧਾਨ ਨਿਯੁੱਕਤ ਹੋਇਆ ਹੈ ਅਤੇ ਅੱਜ ਇੱਕ ਸਾਧਾਰਨ ਇੱਕਠ ਦੋਰਾਨ ਸ੍ਰ ਰੁਪਿੰਦਰ ਢਿੱਲੋ ਨੇ ਕੋਰ ਕਮੇਟੀ ਯੋਰਪ ਯੂ ਕੇ ਨਾਲ ਰਾਬਤਾ ਕਰ ਨਾਰਵੇ ਚ ਲੋਕ ਇਨਸਾਫ ਪਾਰਟੀ ਦੀ ਪੂਰੀ ਟੀਮ ਮੁੰਕਮਲ ਕਰ ਲਈ ਹੈ ਅਤੇ ਆਉਣ ਵਾਲੇ ਦਿਨਾ ਚ ਪਾਰਟੀ ਮੈਬਰਸਿਪ ਚ ਵਾਧਾ ਕੀਤਾ ਜਾਵੇਗਾ।ਨਾਰਵੇ ਚ ਚੁਣੀ ਗਈ ਟੀਮ ਤੋ ਇਲਾਵਾ ਕਈ ਹੋਰ ਸ਼ਖਸੀਅਤਾ ਨੇ ਵੀ ਹਿੱਸਾ ਲਿਆ ਅਤੇ ਰੁਪਿੰਦਰ ਸਿੰਘ ਢਿੱਲੋ ਵੱਲੋ ਉਹਨਾ ਨੂੰ ਪਾਰਟੀ ਦੀਆ ਨੀਤੀਆ ਅਤੇ ਪੰਜਾਬ ਦੇ ਲੋਕਾ ਲਈ ਕੀਤੇ ਜਾ ਰਹੇ ਸ਼ਲਾਘਾਯੋਗ ਕੰਮਾ ਤੋ ਵੀ ਜਾਣੂ ਕਰਵਾਇਆ ਅਤੇ ਬੇਨਤੀ ਕੀਤੀ ਗਈ ਕਿ ਉਹ ਵੀ ਪੰਜਾਬ ਪੰਜਾਬੀਅਤ ਅਤੇ ਸੱਚ ਹੱਕ ਦੀ ਹਮਾਇਤੀ ਪਾਰਟੀ ਦਾ ਹਿੱਸਾ ਬਣਨ,ਨਵੀਆ ਨਿਯੁੱਕਤੀਆ ਚ ਸ੍ਰ ਜੋਗਿੰਦਰ ਸਿੰਘ ਬੈਸ(ਚੇਅਰਮੈਨ) ਸ੍ਰ ਹਰਦੀਪ ਸਿੰਘ ਡਿੰਪੀ(ਵਾਈਸ ਪ੍ਰਧਾਨ) ਸ੍ਰ ਜਸਵੰਤ ਸਿੰਘ ਬੈਸ(ਜਨਰਲ ਸਕੈਟਰੀ) ਸ੍ਰ ਗੁਰਦਿਆਲ ਸਿੰਘ ਆਸਕਰ(ਵਾਈਸ ਚੇਅਰਮੈਨ) ਅਤੇ ਮੁੱਖ ਸਲਾਹਾਕਾਰ ਜਸਪ੍ਰੀਤ ਸਿੰਘ ਸੋਨੂੰ,ਕੁਲਵਿੰਦਰ ਸਿੰਘ ਰਾਣਾ, ਗੁਰਇਕਬਾਲ ਸਿੰਘ ਗਿੱਲ(ਬੋਬੀ) ਨੂੰ ਚੁਣਿਆ ਗਿਆ,ਖਜਾਨਚੀ ਪ੍ਰੀਤਪਾਲ ਸਿੰਘ ਪਿੰਦਾ ਤੇ ਮੀਡੀਆ ਇੰਚਾਰਜ ਅਮਰਜੀਤ ਸਿੰਘ(ਸੰਨੀ ਗਿੱਲ ਨੂੰ ਚੁਣਿਆ ਗਿਆ ਅਤੇ ਪਾਰਟੀ ਪ੍ਰਚਾਰ ਅਤੇ ਤਾਲਮੇਲ ਕਮੇਟੀ ਚ ਸ੍ਰ ਹਰਦੀਪ ਸਿੰਘ ਲੀਅਰ, ਹਰਮਨਪ੍ਰੀਤ ਸਿੰਘ ਪ੍ਰੀਤ ,ਦਵਿੰਦਰ ਸਿੰਘ ਰਾਣਾ, ਰਵਿੰਦਰ ਸਿੰਘ ਗਰੇਵਾਲ ਅਤੇ ਪ੍ਰਭਦੀਪ ਸਿੰਘ (ਬੱਬੂ ਗਿੱਲ) ਨੂੰ ਚਣਿਆ।ਨਾਰਵੇ ਦੀ ਨਵੀ ਚੁਣੀ ਕਮੇਟੀ ਵੱਲੋ ਸੱਚ ਹੱਕ ਦੇ ਇਸ ਕਾਫਲੇ ਚ ਰਲਾਉਣ ਲਈ ਬੈਸ ਬ੍ਰਦਰਜ ਅਤੇ ਲੋਕ ਇਨਸਾਫ ਪਾਰਟੀ ਯੋਰਪ ਦੀ ਅਵਰਸੀਜ ਟੀਮ ਜਿਸ ਵਿੱਚ ਸ੍ਰ ਕੁਲਦੀਪ ਸਿੰਘ ਪੱਡਾ, ਸ੍ਰ ਕ੍ਰਿਪਾਲ ਸਿੰਘ ਬਾਜਵਾ, ਸ੍ਰ ਰਾਜਿੰਦਰ ਸਿੰਘ ਥਿੰਦ ,ਸ੍ਰ ਦਵਿੰਦਰ ਸਿੰਘ ਮੱਲੀ , ਸ੍ਰ ਜਗਤਾਰ ਸਿੰਘ ਮਾਹਲ, ਸ੍ਰ ਸ਼ਮਸ਼ੇਰ ਸਿੰਘ ਅ੍ਰਮਿੰਤਸਰ ਹੋਣਾ ਦਾ ਤਹਿ ਦਿੱਲੋ ਧੰਨਵਾਦ ਕੀਤਾ ਗਿਆ।

Geef een reactie

Het e-mailadres wordt niet gepubliceerd. Vereiste velden zijn gemarkeerd met *