ਸੜਕੀ ਹਾਦਸੇ ਵਿੱਚ ਆਪਣੀਆਂ ਲੱਤਾਂ ਗੁਆ ਚੁੱਕੇ ਪਿੰਡ ਸਾਹਨੀ ਦੇ ਮੋਠੂ ਰਾਮ ਲਈ ਮਸੀਹਾ ਬਣ ਕੇ ਆਏ ਪ੍ਰਵਾਸੀ ਭਾਰਤੀ ਟੇਕ ਚੰਦ ਪੂਨੀ, ਨਕਲੀ ਲੱਤਾਂ ਲਗਾਵਾ ਕੇ ਬਦਲੀ ਉਸ ਦੀ ਜਿੰਦਗੀ

ਫਗਵਾੜਾ 26 ਫਰਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਪ੍ਰਵਾਸੀ ਭਾਰਤੀਆਂ ਦਾ ਅਪਣੇ ਵਤਨ ਦੀ ਮਿੱਟੀ ਨਾਲ ਇੰਨਾਂ ਕੁ ਜਿਆਦਾ ਮੋਹ ਹੈ ਕਿ ਉਹ ਜਦੋਂ ਵੀ ਆਪਣੇ ਵਤਨ ਵਾਪਿਸ ਆਉਦੇ ਹਨ ਤਾਂ ਕੁੱਝ ਅਜਿਹਾ ਕਰ ਜਾਂਦੇ ਹਨ ਜੋ ਕਿ ਦੂਸਰਿਆ ਲਈ ਪ੍ਰੇਰਣਾ ਦਾ ਸ੍ਰੋਤ ਬਣ ਜਾਂਦੇ ਹਨ ਅਜਿਹਾ ਹੀ ਸਮਾਜ ਭਲਾਈ ਦਾ ਕੰਮ ਕੀਤਾ ਹੈ ਹੈਲਪਿੰਗ ਹੈਂਡਜ਼ ਆਰਗਨਾਈਜੇਸ਼ਨ ਦੀ ਜਰਮਨ ਇਕਾਈ ਦੇ ਪ੍ਰਧਾਨ ਟੇਕ ਚੰਦ ਪੂਨੀ ਨੇ ਜਿਨਾਂ ਨੇ ਆਪਣੇ ਜੱਦੀ ਪਿੰਡ ਸਾਹਨੀ ਦੇ ਇੱਕ ਵਿਅਕਤੀ ਜਿਸ ਦੀਆਂ ਸੜਕੀ ਹਾਦਸੇ ਵਿੱਚ ਦੋਨੋ ਲੱਤਾਂ ਕੱਟੀਆ ਗਈਆ ਸਨ ਉਸ ਵਿਅਕਤੀ ਨੂੰ ਨਕਲੀ ਲੱਤਾ ਲਗਾਵਾ ਕੇ ਦਿੱਤੀਆ ਗਈਆ। ਇਸ ਦੋਰਾਨ ਉਨਾਂ ਨਾਲ ਹੈਲਪਿੰਗ ਹੈਂਡਜ ਆਰਗਨਾਈਜੇਸ਼ਨ ਫਗਵਾੜਾ ਦੇ ਪ੍ਰਧਾਨ ਸ. ਹਰਮਿੰਦਰ ਸਿੰਘ ਬਸਰਾ ਵੀ ਮਜੋੂਦ ਸਨ। ਆਪਣੇ ਸੰਬੋਧਨ ਵਿੱਚ ਪੀੜਤ ਵਿਅਕਤੀ ਨੇ ਜਿੱਥੇ ਪ੍ਰਵਾਸੀ ਭਾਰਤੀ ਟੇਕ ਚੰਦ ਪੂਨੀ ਅਤੇ ਹੈਲਪਿੰਗ ਹੈਂਡਜ਼ ਆਰਗਨਾਈਜੇਸ਼ਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਉਥੇ ਹੀ ਉਸ ਨੇ ਦੱਸਿਆ ਕਿ ਹੁਣ ਉਸ ਜਿੰਦਗੀ ਵਿੱਚ ਕਾਫੀ ਬਦਲਾਅ ਆ ਗਿਆ ਹੈ। ਹੈਲਪਿੰਗ ਹੈਂਡਜ਼ ਆਰਗਨਾਈਜੇਸ਼ਨ ਰਜਿ ਫਗਵਾੜਾ ਦੇ ਪ੍ਰਧਾਨ ਸ. ਹਰਮਿੰਦਰ ਸਿੰਘ ਬਸਰਾ ਅਤੇ ਜਰਮਨ ਇਕਾਈ ਦੇ ਪ੍ਰਧਾਨ ਟੇਕ ਚੰਦ ਪੂਨੀ ਨੇ ਕਿਹਾ ਕਿ ਉਹ ਅਤੇ ਉਨਾਂ ਦੀ ਸੰਸਥਾਂ ਹਮੇਸ਼ਾ ਹੀ ਲੋੜਵੰਦਾਂ ਦੀ ਮੱਦਦ ਕਰਨ ਲਈ ਤਤਪਰ ਰਹਿੰਦੀ ਹੈ ਤਾਂ ਜੋ ਕਿਸੇ ਵੀ ਵਿਅਕਤੀ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਪੇਸ਼ ਨਾਂ ਆਵੇ। ਉਨਾਂ ਕਿਹਾ ਕਿ ਉਨਾਂ ਨੇ ਸੰਸਥਾਂ ਨਾਲ ਮਿਲ ਕੇ ਪਿੰਡ ਵਿੱਚ ਲੜਕੀਆਂ ਨੂੰ ਆਪਣੇ ਪੈਰਾਂ ਤੇ ਖੜੇ ਕਰਨ ਲਈ ਸਿਲਾਈ ਸੈਂਟਰ, ਜਾ ਫਿਰ ਕੰਪਿਊਟਰ ਐਜੂਕੇਸ਼ਨ ਤੋਂ ਇਲਾਵਾ ਜਰੂਰਤਮੰਦਾਂ ਦੀ ਮੱਦਦ ਕਰਨਾਂ, ਸਕੂਲ ਵਿੱਚ ਬੱਚਿਆ ਨੂੰ ਹਰ ਸਹੂਲਤ ਮੁਹੇਈਆ ਕਰਵਾਉਣਾ ਆਦ ਸਮਾਜ ਭਲਾਈ ਦੇ ਕੰਮ ਸ਼ੁਰੂ ਕੀਤੇ ਹਨ ਤਾਂ ਜੋ ਕੋਈ ਬੱਚਾ ਸਿੱਖਿਆ ਤੋਂ ਵਾਝਾ ਨਾਂ ਰਹੇ। ਉਨਾਂ ਕਿਹਾ ਕਿ ਜੇਕਰ ਕੋਈ ਵੀ ਜਰੂਰਤਮੰਦ ਇਨਸਾਨ ਆਪਣੀ ਲੜਕੀ ਦੀ ਸ਼ਾਦੀ ਕਰਵਾਉਣਾ ਚਾਹੁੰਦਾ ਹੋਵੇ ਤਾ ਉਹ ਸੰਸਥਾਂ ਨਾਲ ਮਿਲ ਕੇ ਕਰਵਾ ਸਕਦਾ ਹੈ ਜਿਸ ਵਿੱਚ ਲੜਕੀ ਨੂੰ ਸਾਰਾ ਸਮਾਨ ਦਿੱਤਾ ਜਾਂਦਾ ਹੇ। ਇਸ ਮੋਕੇ ਤੇ ਬਿੱਲਾ ਪ੍ਰਭਾਕਰ, ਹੈਪੀ ਹੈਲਣ, ਮੈਡਮ ਹਰਿੰਦਰ ਕੋਰ ਸੇਠੀ, ਬੱਲੂ ਵਾਲੀਆ, ਅਜੀਤ ਸਿੰਘ, ਬਹਾਦਰ ਸਿੰਘ, ਸ਼ਿੰਗਾਰਾ ਸਿੰਘ ਆਦ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *