ਨਡਾਲਾ ਦੀ ਪੋਲ ਖੋਲ ਰੈਲੀ ’ਚ ਸੁਖਬੀਰ, ਮਜੀਠੀਆ ਤੇ ਬੀਬੀ ਜਗੀਰ ਕੌਰ ਵਲੋ ਕਾਂਗਰਸ ਤੇ ਖਹਿਰਾ ਤੇ ਤਿੱਖੇ ਸ਼ਬਦੀ ਹਮਲੇ

-ਨੌਜਵਾਨਾਂ ਨੂੰ ਨੌਕਰੀਆਂ ਦੇਣ, ਮੁਲਾਜਮਾਂ ਨੂੰ ਤਨਖਾਹਾਂ ਦੇਣ ਲਈ ਖਜ਼ਾਨਾ ਖਾਲੀ ਹੈ ਪਰ ਬੇਅੰਦ ਸਿੰਘ ਦੇ ਪੋਤਰੇ ਨੂੰ ਨੌਕਰੀ ਦੇਣ ਲਈ ਖਜ਼ਾਨਾ ਭਰ ਜਾਂਦਾ-ਸੁਖਬੀਰ ਬਾਦਲ
-ਕਿਹਾ ਪੰਜਾਬ ਦੇ ਲੋਕਾਂ ਅੰਦਰ ਭਰਿਆ ਗੁ¤ਸਾ ਅਕਾਲੀ ਦਲ ਦੀਆਂ ਪੋਲ-ਖੋਲ੍ਹ ਰੈਲੀਆਂ ਦੌਰਾਨ ਫੁ¤ਟ ਕੇ ਸਾਹਮਣੇ ਆ ਰਿਹਾ
-ਖਹਿਰਾ ਤੇ ਕੀਤੇ ਤਿਖੇ ਸ਼ਬਦੀ ਹਮਲੇ, ਰਾਣਾ ਗੁਰਜੀਤ ਖਿਲਾਫ ਵਰਤੀ ਨਰਮੀ
ਕਪੂਰਥਲਾ, 27 ਫਰਵਰੀ, ਇੰਦਰਜੀਤ ਸਿੰਘ
ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋ ਕਪੂਰਥਲਾ ਦੇ ਭੁਲੱਥ ਵਿਧਾਨ ਸਭਾ ਹਲਕਾ ਅਧੀਨ ਪੈਂਦੇ ਨਡਾਲਾ ’ਚ ਦੁਆਬਾ ਖੇਤਰ ਦੀ ਪਹਿਲੀ ਪੋਲ ਖੋਲ ਰੈਲੀ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਤੇ ਬੀਬੀ ਜਗੀਰ ਕੌਰ ਦੀ ਤਿਕੜੀ ਵਲੋ ਕਾਂਗਰਸ ਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਵਲੋ ਤਿੱਖੇ ਸ਼ਬਦੀ ਹਮਲੇ ਕੀਤੇ ਗਏ। ਰੈਲੀ ਦੌਰਾਨ ਤਿੰਨਾਂ ਆਗੂਆਂ ਦੇ ਨਿਸ਼ਾਨੇ ਤੇ ਭੁਲੱਥ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਖਹਿਰਾ ਹੀ ਰਹੇ। ਪਰ ਪਿਛਲੀ ਦਿਨੀ ਪੰਜਾਬ ਦੀ ਸਿਆਸਤ ਵਿਚ ਚਰਚਾ ਦਾ ਵਿਸ਼ਾ ਰਹੇ ਕਪੂਰਥਲਾ ਤੋਂ ਕਾਂਗਰਸ ਦੇ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਖਿਲਾਫ ਤਿੰਨਾਂ ਆਗੂਆਂ ਨੇ ਨਰਮੀ ਹੀ ਦਿਖਾਈ ਤੇ ਖਹਿਰਾ ਤੇ ਸ਼ਬਦੀ ਵਾਰ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਮਿਲੇ ਹੋਏ ਹਨ। ਰੈਲੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਨੂੰ ਲੰਬੇ ਹ¤ਥੀਂ ਲੈਂਦਿਆਂ ਕਿਹਾ ਕਿ ਕਾਂਗਰਸ ਨੇ ਪਹਿਲਾਂ ਲੋਕਾਂ ਨਾਲ ਵ¤ਡੇ-ਵ¤ਡੇ ਵਾਅਦੇ ਕਰਕੇ ਸ¤ਤਾ ਤਾਂ ਲੈ ਲਈ ਫਿਰ ਉਹ ਵਾਅਦੇ ਪੂਰੇ ਤਾਂ ਕੀ ਕਰਨੇ ਸੀ ਸਗੋਂ ਅਕਾਲੀ ਦਲ ਵਲੋਂ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਨੂੰ ਵੀ ਬੰਦ ਕਰਵਾ ਦਿ¤ਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਤਾਂ ਕੈਪਟਨ ਨੇ ਕਿਹਾ ਸੀ ਕਿ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕੀਤਾ ਜਾਵੇਗਾ ਭਾਵੇਂ ਉਹ ਸਰਕਾਰੀ ਬੈਂਕ ਦਾ ਹੋਵੇ ਜਾਂ ਕੋਆਪਰੇਟਿਵ ਜਾਂ ਹੋਰ ਪਰ ਹੁਣ ਸਿਰਫ ਕੋਆਪਰੇਟਿਵ ਬੈਂਕ ਦਾ ਹੀ ਕਰਜ਼ਾ ਮੁਆਫ ਕੀਤਾ ਗਿਆ ਹੈ ਉਹ ਵੀ ਸਿਰਫ ਨਾ ਮਾਤਰ। ਸੁਖਬੀਰ ਨੇ ਕਿਹਾ ਕਿ ਅਕਾਲੀ ਦਲ ਵਲੋਂ ਪਿੰਡਾਂ ਨੂੰ ਜਾਰੀ ਕੀਤੀਆਂ ਗ੍ਰਾਂਟਾਂ ਵੀ ਕਾਂਗਰਸ ਨੇ ਵਾਪਸ ਲੈ ਲਈਆਂ।ਸਿ¤ਖ ਕਤਲੇਆਮ ਬਾਰੇ ਬੋਲਦੇ ਹੋਏ ਸੁਖਬੀਰ ਨੇ ਕਿਹਾ ਕਿ ਟਾਈਟਲਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ ਇਹ ਕਤਲੇਆਮ ਗਾਂਧੀ ਪਰਿਵਾਰ ਦੀ ਸ਼ਹਿ ਤੇ ਹੋਇਆ ਸੀ। ਟਾਈਟਲਰ ਆਪ ਇਕ ਵੀਡੀਓ ਵਿਚ ਕਹਿ ਰਿਹਾ ਹੈ ਕਿ ਉਸ ਨੇ 100 ਤੋਂ ਵ¤ਧ ਸਿ¤ਖਾਂ ਦਾ ਕਤਲ ਕਰ ਦਿ¤ਤਾ ਅਤੇ ਉਸ ਨਾਲ ਰਾਜੀਵ ਗਾਂਧੀ ਗ¤ਡੀ ਵਿਚ ਮੌਜੂਦ ਸੀ।ਥਰਮਲ ਪਲਾਂਟਾਂ ਨੂੰ ਬੰਦ ਕਰਨ, ਸਕੂਲਾਂ ‘ਚ ਕਟੌਤੀ ਕਰਨ, ਸੇਵਾ ਕੇਂਦਰਾਂ ਨੂੰ ਤਾਲੇ ਲਾਉਣ ਆਦਿ ਕਾਰਵਾਈਆਂ ਨੂੰ ਵੀ ਜਨਤਾ ਦੇ ਸਾਹਮਣੇ ਰ¤ਖਿਆ। ਬਾਦਲ ਨੇ ਕਿਹਾ ਕਿ ਹੁਣ ਹੀ ਹੋਈਆ ਕੌਂਸਲਾਂ ਅਤੇ ਕਾਰਪੋਰੇਸ਼ਨਾਂ ਦੀਆਂ ਚੋਣਾਂ ‘ਚ ਵੀ ਕਾਂਗਰਸ ਨੇ ਧ¤ਕੇਸਾਹੀ ਕੀਤੀ। ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਵ¤ਲੋਂ ਕੀਤੀ ਵਾਅਦਾ-ਖਿਲਾਫੀ ਵਿਰੁ¤ਧ ਪੰਜਾਬ ਦੇ ਲੋਕਾਂ ਅੰਦਰ ਭਰਿਆ ਗੁ¤ਸਾ ਅਕਾਲੀ ਦਲ ਦੀਆਂ ਪੋਲ-ਖੋਲ੍ਹ ਰੈਲੀਆਂ ਦੌਰਾਨ ਫੁ¤ਟ ਕੇ ਸਾਹਮਣੇ ਆ ਰਿਹਾ ਹੈ ਅਤੇ ਜਨਤਾ ਵ¤ਲੋਂ ਇਨ੍ਹਾਂ ਰੈਲੀਆਂ ਨੂੰ ਭਾਰੀ ਸਮਰਥਨ ਦਿ¤ਤਾ ਜਾ ਰਿਹਾ ਹੈ। ਬਾਦਲ ਨੇ ਕਿਹਾ ਮੁ¤ਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿ¤ਦੇ ਤੌਰ ‘ਤੇ ਪੰਜਾਬ ਦੇ ਇਨ੍ਹਾਂ ਹਾਲਾਤਾ ਦੇ ਲਈ ਜ਼ਿੰਮੇਵਾਰ ਹੈ, ਕਿਉਂਕਿ ਉਨ੍ਹਾਂ ਵਚਨਬ¤ਧਤਾ ਦਿ¤ਤੀ ਸੀ ਕਿ ਉਨ੍ਹਾਂ ਦਾ ਸਾਰਾ ਕਰਜ਼ਾ, ਇਹ ਚਾਹੇ ਸਹਿਕਾਰੀ ਜਾਂ ਰਾਸ਼ਟਰੀਕ੍ਰਿਤ ਬੈਂਕਾਂ ਤੋਂ ਲਿਆ ਹੋਵੇ ਜਾਂ ਫਿਰ ਆੜ੍ਹਤੀਆਂ ਕੋਲੋਂ, ਪੂਰੀ ਤਰ੍ਹਾਂ ਮੁਆਫ ਕੀਤਾ ਜਾਵੇਗਾ।ਕੈਪਟਨ ਨੇ ਘਰ-ਘਰ ਨੌਕਰੀ ਅਤੇ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਤੋਂ ਇਲਾਵਾ ਸਮਾਜ ਭਲਾਈ ਸਕੀਮਾਂ ਦੇ ਲਾਭ ਦੇਣ ਦਾ ਵੀ ਵਾਅਦਾ ਕੀਤਾ ਸੀ ਪਰ ਕਾਂਗਰਸ ਸਰਕਾਰੀ ਖਜ਼ਾਨਾ ਖਾਲੀ ਹੋਣ ਦਾ ਬਹਾਨਾ ਲਗਾ ਕੇ ਵਾਅਦਿਆਂ ਤੋਂ ਭੱਜ ਰਹੀ ਹੈ। ਸੁਖਬੀਰ ਨੇ ਕਿਹਾ ਕਿ ਨੌਜਵਾਨਾਂ ਨੂੰ ਨੌਕਰੀਆਂ ਦੇਣ, ਮੁਲਾਜਮਾਂ ਨੂੰ ਤਨਖਾਹਾਂ ਦੇਣ ਲਈ ਖਜ਼ਾਨਾ ਖਾਲੀ ਹੈ ਪਰ ਬੇਅੰਦ ਸਿੰਘ ਦੇ ਪੋਤਰੇ ਨੂੰ ਨੌਕਰੀ ਦੇਣ ਲਈ ਖਜ਼ਾਨਾ ਭਰ ਜਾਂਦਾ ਹੈ। ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿੰਨੀ ਸ਼ਰਮ ਦੀ ਗ¤ਲ ਹੈ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿ¤ਧੂ ਨੇ ਵਿਰਾਸਤੇ-ਖਾਲਸਾ ਨੂੰ ‘ਚਿ¤ਟਾ ਹਾਥੀ‘ ਕਹਿ ਕੇ ਨਿੰਦਿਆ ਸੀ। ਪਰ ਕਾਂਗਰਸ ਆਪਣੇ ਹਨੀਮੂਨ ਪੀਰੀਅਡ ’ਚ ਵੀ ਲੋਕਾਂ ਨੂੰ ਖੁਸ਼ੀਆਂ ਨਹੀ ਦੇ ਸਕੀ। ਮਜੀਠੀਆ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਵਜ਼ੀਰ ਬੰਟੀ ਤੇ ਬਬਲੀ ਚੱਕ ਦਿਓ ਕਿਲੀ, ਨੱਪ ਦਿਓ ਕਿਲੀ ਦੀਆਂ ਗੱਲਾਂ ਕਰਦੇ ਹਨ। ਕੈਪਟਨ ਸਰਕਾਰ ਨੇ ਚੁੱਪ ਚਪੀਤੇ ਘਰੇਲੂ ਬਿਜਲੀ ਖਪਤਕਾਰਾਂ ਤੇ 2500 ਕਰੋੜ ਰੁਪਏ ਦਾ ਬੋਝ ਪਾ ਦਿੱਤਾ ਹੈ ਤੇ ਬਿਜਲੀ ਦੇ 15 ਫੀਸਦੀ ਰੇਟ ਵਧਾ ਦਿੱਤੇ ਹਨ। ਰੈਲੀ ਨੂੰ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ, ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ ਦੇ ਚੈਅਰਮੈਨ ਯੁਵਰਾਜ ਭੁਪਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ’ਤੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਪਵਨ ਟੀਨੂੰ, ਪਰਮਜੀਤ ਸਿੰਘ ਪੰਮਾ, ਜੱਥੇਦਾਰ ਜਰਨੈਲ ਸਿੰਘ ਡੋਗਰਾਂਵਾਲ, ਸਰਵਨ ਸਿੰਘ ਜੋਸ਼, ਦਰਸਨ ਸਿੰਘ ਕੋਟ ਕਰਾਰ ਖਾਂ ਤੇ ਵੱਡੀ ਗਿਣਤੀ ਵਿਚ ਪਾਰਟੀ ਆਗੂ ਤੇ ਵਰਕਰ ਮੌਜੂਦ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *