ਚੁਣਵੀਆਂ ਕੰਪਨੀਆਂ ਦੀ ਦਸਤਕ ਨੇ ਆਈ.ਕੇ.ਜੀ-ਪੀ.ਟੀ.ਯੂ ਮੈਗਾ ਜੋਬ ਫੈਸਟ ਨੂੰ ਦਿ¤ਤਾ ਵ¤ਖਰਾ ਰੰਗ: ਕੈਬਿਨੇਟ ਮੰਤਰੀ ਚੰਨੀ

-ਰੋਜ਼ਗਾਰ ਮੇਲਿਆਂ ਦੇ ਦੂਜੇ ਗੇੜ ਵਿਚ ਪੰਜਾਬ ਦੇ ਪੰਜਾਹ ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਟੀਚਾ, ਤਕਨੀਕੀ ਸਿਖਿਆ ਮੰਤਰੀ ਵ¤ਲੋਂ ਪੀ.ਟੀ.ਯੂ ਮੈਗਾ ਜੋਬ ਫੈਸਟ ਦਾ ਉਦਘਾਟਨ
-ਮੰਤਰੀ ਨੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਹੋਰ ਮੌਕੇ ਦੇਣ ਦੀ ਸਰਕਾਰ ਦੀ ਵਚਨਬ¤ਧਤਾ ਦੁਹਰਾਈ, ਯੂਨੀਵਰਸਿਟੀ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ, ਕਿ¤ਤਾ-ਮੁਖੀ ਰੋਜ਼ਗਾਰ ਮੁਤਾਬਿਕ ਸਿਲੇਬਸ ਬਦਲਣ ਤੇ ਜ਼ੋਰ
-ਪੀ.ਟੀ.ਯੂ.ਦੇ ਦੂਜੇ ਰੋਜ਼ਗਾਰ ਮੇਲੇ ਵਿਚ 50 ਤੋਂ ਵਧੇਰੇ ਕੰਪਨੀਆਂ ਨੇ ਸ਼ਿਰਕਤ ਕੀਤੀ
ਕਪੂਰਥਲਾ 27 ਫਰਵਰੀ (ਇੰਦਰਜੀਤ ਸਿੰਘ
ਜਿਵੇਂ ਕਿ ਮਿਆਰੀ ਤਕਨੀਕੀ ਸਿਖਿਆ ਚ ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦਾ ਵ¤ਖਰਾ ਨਾਮ ਹੈ, ਠੀਕ ਉਸੇ ਤਰਾਂ ਯੂਨੀਵਰਸਿਟੀ ਵ¤ਲੋਂ ਕੀਤੇ ਰੋਜ਼ਗਾਰ ਮੇਲੇ ਦੇ ਆਯੋਜਨ ਦੀ ਵੀ ਵ¤ਖਰੀ ਪਹਿਚਾਣ ਰਹੀ। ਯੂਨੀਵਰਸਿਟੀ ਵਿਖੇ ਚੁਣਵੀਆਂ ਕੰਪਨੀਆਂ ਦੀ ਹੀ ਦਸਤਕ ਰਹੀ, ਜੋ ਕਿ ਸ਼ਲਾਘਾਯੋਗ ਉ¤ਦਮ ਹੈ। ਇਹ ਖੁਸ਼ੀ ਪੰਜਾਬ ਰਾਜ ਦੇ ਤਕਨੀਕੀ ਸਿਖਿਆ ਤੇ ਉਧਯੋਗਿਕ ਸਿਖਲਾਈ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਵ¤ਲੋਂ ਅ¤ਜ ਆਈ.ਕੇ.ਜੀ ਪੀ ਟੀ ਯੂ ਦੇ ਵੇਹੜੇ ਵਿਚ ਸਾਂਝੀ ਕੀਤੀ ਗਈ! ਕੈਬਨਿਟ ਮੰਤਰੀ ਚੰਨੀ ਪੰਜਾਬ ਸਰਕਾਰ ਦੇ ਉਲੀਕੇ ਰਾਜ ਦੇ ਵ¤ਖ-ਵ¤ਖ 50 ਸਥਾਨਾਂ ਤੇ ਰੋਜ਼ਗਾਰ ਮੇਲਿਆਂ ਦੇ ਦੂਜੇ ਗੇੜ ਦੇ ਆਯੋਜਨ ਦੇ ਉਦਘਾਟਨ ਲਈ ਯੂਨੀਵਰਸਿਟੀ ਪਹੁੰਚੇ ਸਨ! ਉਹਨਾਂ ਕਿਹਾ ਕਿ ਰਾਜ ਵਿਚ ਦੂਜੇ ਗੇੜ ਵਿਚ ਪੰਜਾਹ ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਟੀਚਾ ਤੇਜੀ ਨਾਲ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਗੇੜ ਵਿਚ ਹੁਣ ਤ¤ਕ ਲਗਭਗ ਚਾਰ ਲ¤ਖ ਤੋਂ ਵਧੇਰੇ ਨੌਜਵਾਨਾਂ ਨੇ ਸਰਕਾਰ ਦੇ ਤਿਆਰ ਕੀਤੇ ਗਏ ਪੋਰਟਲ ਤੇ ਰਜਿਸਟਰ ਕੀਤਾ ਹੈ। ਉਨ੍ਹਾਂ ਇਹ ਵੀ ਦ¤ਸਿਆ ਕਿ ਪਹਿਲੇ ਗੇੜ ਵਿਚ 4,70,000 ਨੌਜਵਾਨਾਂ ਨੂੰ ਰੋਜ਼ਗਾਰ ਮੁਹ¤ਈਆ ਕਰਾਇਆ ਗਿਆ ਸੀ ਤੇ ਇਸ ਦੂਜੇ ਗੇੜ ਵਿਚ 50000 ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਟੀਚਾ ਮਿਥਿਆ ਗਿਆ ਹੈ। ਯੂਨੀਵਰਸਿਟੀ ਪਹੁੰਚਣ ਤੇ ਡੀਨ ਡਾ.ਐਨ.ਪੀ. ਸਿੰਘ, ਡੀਨ ਆਰ.ਆਈ.ਸੀ ਡਾ. ਅਨਿਰੁ¤ਧ ਪ੍ਰਤਾਪ ਸਿੰਘ, ਰਜਿਸਟਰਾਰ ਡਾ. ਅਮਨਪ੍ਰੀਤ ਸਿੰਘ, ਕੰਟ੍ਰੋਲਰ ਪ੍ਰੀਖਿਆਵਾਂ ਡਾ.ਆਰ.ਪੀ.ਐਸ.ਬੇਦੀ ਵ¤ਲੋਂ ਓਹਨਾ ਡਾ ਸਵਾਗਤ ਕੀਤਾ ਗਿਆ। ਇਹ ਰੋਜ਼ਗਾਰ ਮੇਲਾ ਪੰਜਾਬ ਸਰਕਾਰ ਦੀ ਸੂਬਾ ਪ¤ਧਰੀ ਮੈਗਾ ਰੋਜ਼ਗਾਰ ਯੋਜਨਾ ਤਹਿਤ ਯੂਨੀਵਰਸਿਟੀ ਵ¤ਲੋਂ ਆਯੋਜਿਤ ਕੀਤਾ ਗਿਆ। ਕੈਬਿਨੇਟ ਮੰਤਰੀ ਸ.ਚੰਨੀ ਨੇ ਕਿਹਾ ਕਿ ਇਨ੍ਹਾਂ ਰੋਜ਼ਗਾਰ ਮੇਲਿਆਂ ਦਾ ਸਿਲਸਿਲਾ 8 ਮਾਰਚ ਤਕ ਜਾਰੀ ਰਹੇਗਾ! ਉਨ੍ਹਾਂ ਕਿਹਾ ਕਿ ਜਲਦੀ ਹੀ ਪੀ.ਟੀ.ਯੂ. ਦੀ ਕਾਰਜ-ਪ੍ਰਣਾਲੀ ਵਿਚ ਇਮਾਰਤੀ ਢਾਂਚੇ, ਸਟੇਡੀਅਮ, ਫੈਕਲਟੀ ਦੀ ਨਵੀਂ ਭਰਤੀ ਤੇ ਸਿਲੇਬਸ ਨੂੰ ਉਦਯੋਗ ਜਗਤ ਦੀ ਮੰਗ ਅਨੁਸਾਰ ਢਾਲਣ ਦੀ ਦਿਸ਼ਾ ਵਿਚ ਵ¤ਡੇ ਸੁਧਾਰ ਲਿਆਂਦੇ ਜਾ ਰਹੇ ਹਨ। ਬਕੌਲ ਸਰਦਾਰ ਚੰਨੀ ਪੰਜਾਬ ਸਰਕਾਰ ਵ¤ਲੋਂ ਪੰਜਾਬ ਵਿਚ ਇਕ ਸਕਿਲ ਯੂਨੀਵਰਸਿਟੀ ਸਥਾਪਿਤ ਕੀਤੀ ਜਾ ਰਹੀ ਹੈ ਤੇ ਸਕਿਲ ਦੀ ਸਾਡੇ ਦੇਸ਼ ਤੇ ਸਮਾਜ ਨੂੰ ਬਹੁਤ ਵ¤ਡੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਸਕਿਲ ਯੂਨੀਵਰਸਿਟੀ ਪੀ.ਟੀ.ਯੂ. ਨਾਲ ਸਿਖਲਾਈ ਅਤੇ ਵਿਦਿਆਰਥੀਆਂ ਤੇ ਫੈਕਲਟੀ ਦੇ ਆਦਾਨ-ਪ੍ਰਦਾਨ ਦੇ ਖੇਤਰ ਵਿਚ ਮਿਲ ਕੇ ਕੰਮ ਕਰੇਗੀ।ਇਸ ਮੌਕੇ ਧੰਨਵਾਦ ਦਾ ਮਤਾ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਅਮਨਪ੍ਰੀਤ ਸਿੰਘ ਵ¤ਲੋਂ ਪੇਸ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੀ.ਟੀ.ਯੂ. ਵਿਚ ਹੋ ਰਹੇ ਇਸ ਰੋਜ਼ਗਾਰ ਮੇਲੇ ਵਿਚ ਆਈਆਂ 50 ਕੰਪਨੀਆਂ ਵ¤ਲੋਂ ਲਗਭਗ 1500 ਵਿਦਿਆਰਥੀਆਂ ਨੂੰ ਨੌਕਰੀਆਂ ਦਿਤੇ ਜਾਣ ਦੀ ਸੰਭਾਵਨਾ ਹੈ।ਉਨ੍ਹਾਂ ਕਿਹਾ ਕਿ ਯੂਨੀਵਰਿਸਟੀ ਪੰਜਾਬ ਸਰਕਾਰ ਵ¤ਲੋਂ ਪਾਏ ਪੂਰਨਿਆਂ ਤੇ ਚਲਣ ਲਈ ਵਚਨਬ¤ਧ ਹੈ।ਇਸ ਮੌਕੇ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਤਈਅਬ ਵੀ ਉਚੇਚੇ ਤੌਰ ਤੇ ਸ਼ਾਮਿਲ ਹੋਏ। ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਫੈਕਲਟੀ ਤੇ ਅਫਸਰ ਸਾਹਿਬਾਨ ਅਤੇ ਵ¤ਖ-ਵ¤ਖ ਕੰਪਨੀਆਂ ਤੋਂ ਆਏ ਨੁਮਾਇੰਦੇ ਤੇ ਵਿਦਿਆਰਥੀ ਵੀ ਹਾਜ਼ਰ ਰਹੇ।

Geef een reactie

Het e-mailadres wordt niet gepubliceerd. Vereiste velden zijn gemarkeerd met *