ਪਿੰਡ ਪ੍ਰਵੇਜ਼ ਨਗਰ ਦੇ ਕਬੱਡੀ ਟੂਰਨਾਮੇਂਟ ਤੇ ਪ੍ਰਵੇਜ਼ ਨਗਰ ਦੀ ਟੀਮ ਦਾ ਕਬਜ਼ਾ

ਕਪੂਰਥਲਾ, 27 ਫਰਵਰੀ,
ਪਿੰਡ ਪ੍ਰਵੇਜ਼ ਨਗਰ ਵਿਖੇ ਸਮੂਹ ਨਗਰ ਨਿਵਾਸੀਆਂ, ਪ੍ਰਵਾਸੀ ਵੀਰਾਂ ਦੇ ਸਾਂਝੇ ਉਤਮ ਸਦਕਾ ਦੂਸਰਾ ਕਬੱਡੀ ਟੂਰਨਾਮੈਟ ਕਰਵਾਇਆ ਗਿਆ। ਜਿਸ ਵਿਚ ਕਬੱਡੀ ਓਪਨ ਦੀਆਂ ਟੀਮਾਂ ਦੇ ਮੁਕਾਬਲੇ ਹੋਏ। ਫਾਈਨਲ ਮੁਕਾਬਲਾ ਪਿੰਡ ਸੁਰਖਪੁਰ ਅਤੇ ਪਰਮਜੀਤਪੁਰ ਦੀਆਂ ਟੀਮਾਂ ਵਿਚਕਾਰ ਹੋਇਆ। ਪਰ ਸੁਰਖਪੁਰ ਦੀ ਟੀਮ ਨੇ ਜਿੱਤ ਹਾਸਲ ਕਰਦੇ ਹੋਏ 31 ਹਜ਼ਾਰ ਰੁਪਏ ਦਾ ਪਹਿਲਾ ਇਨਾਮ ਜਿੱਤਿਆ। ਉਪ ਜੇਤੂ ਟੀਮ ਨੂੰ 25 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ। ਟੂਰਨਾਮੈਟ ਵਿਚ ਵਾਹਿਗੁਰੂ ਸੀਚੇਵਾਲ ਬੈਸਟ ਜਾਫੀ ਅਤੇ ਢੋਲਕੀ ਪਰਮਜੀਤਪੁਰ ਬੈਸਟ ਜਾਫੀ ਰਹੇ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨ ਲਈ ਅੰਤਰਾਸ਼ਟਰੀ ਕਬੱਡੀ ਕੋਚ ਦੇਬਾ ਭੰਡਾਲ, ਬਿੰਦਰ ਸੈਦੋਵਾਲ, ਪਹਿਲਵਾਲ ਮਲਕੀਤ ਕਾਂਜਲੀ ਪਹੁੰਚੇ ਤੇ ਉਨ੍ਹਾਂ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਤੇ ਕਿਹਾ ਕਿ ਉਹ ਨਸ਼ਿਆਂ ਨੂੰ ਤਿਆਗ ਕੇ ਖੇਡਾਂ ਵੱਲ ਧਿਆਨ ਦੇਣ। ਇਸ ਮੌਕੇ ਪਿਆਰਾ ਸਿੰਘ ਯੂਐਸਏ, ਗੁਰਮੀਤ ਸਿੰਘ ਯੂਐਸਏ, ਸੱਤਾ ਸਪੇਨ, ਸਾਬੀ ਸਪਨੇ, ਸੰਦੀਪ ਪ੍ਰਧਾਨ, ਮਾਸਟਰ ਮਨਜੀਤ ਸਿੰਘ, ਕੁਲਦੀਪ ਸਿੰਘ, ਹਰਮਿੰਦਰ ਸਿੰਘ, ਲਖਬੀਰ ਸਿੰਘ, ਹਰਜੀਤ ਸਿੰਘ, ਸਤਵੀਰ ਸਿੰਘ, ਗੁਰਚਰਨ ਸਿੰਘ, ਉਧਮ ਸਿੰਘ, ਜਗਦੀਸ਼ ਸਿੰਘ ਆਦਿ ਮੌਜੂਦ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *