ਪਿੰਡ ਸੈਫਲਬਾਦ ਦਾ ਦੋ ਰੋਜ਼ਾ ਕਬੱਡੀ ਖੇਡ ਮੇਲਾ ਅਮਿਟ ਯਾਦਾ ਛੱਡਦਾ ਹੋਇਆ ਸਮਾਪਤ

ਕਪੂਰਥਲਾ, 27 ਫਰਵਰੀ,
ਛੇਵੇ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਪਿੰਡ ਸੈਫਲਾਬਾਦ ਵਿਖੇ ਸਵ ਸੰਤ ਬਾਬਾ ਤੇਜਾ ਸਿੰਘ, ਸਵ ਸੰਤ ਬਾਬਾ ਮਿਲਖਾ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਤ ਬਾਬਾ ਲੀਡਰ ਸਿੰਘ ਜੀ ਦੀ ਅਗਵਾਈ ਹੇਠ ਸਮੂਹ ਗ੍ਰਾਮ ਪੰਚਾਇਤ,ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸਪੋਰਟਸ ਕਲੱਬ ਦੇ ਸਾਂਝੇ ਉਤਮ ਨਾਲ ਕਰਵਾਇਆ ਗਿਆ। ਇਸ ਦੋ ਰੋਜ਼ਾ ਕਬੱਡੀ ਖੇਡ ਮੇਲੇ ਦੌਰਾਨ ਕਬੱਡੀ ਓਪਨ ਤੇ ਵੱਖ ਵੱਖ ਭਾਰ ਵਰਗ ਦੀਆਂ ਟੀਮਾਂ ਦੇ ਮੁਕਾਬਲੇ ਕਰਵਾਏ ਗਏ। ਕਬੱਡੀ ਓਪਨ ਦਾ ਫਾਈਨ ਮੁਕਾਬਲਾ ਸੁਰਖਪੁਰ ਤੇ ਖੀਰਾਂਵਾਲੀ ਦੀਆਂ ਟੀਮਾਂ ਵਿਚਕਾਰ ਹੋਇਆ। ਜਿਸ ਵਿਚ ਸੁਰਖਪੁਰ ਦੀ ਟੀਮ ਜੇਤੂ ਰਹੀ। ਜੇਤੂ ਟੀਮ ਨੂੰ ਪਹਿਲਾ ਇਨਾਮ 71000 ਰੁਪਏ ਤੇ ਉਪ ਜੇਤੂ ਟੀਮ ਨੂੰ ਦੂਜਾ ਇਨਾਮ 61000 ਰੁਪਏ ਦਿੱਤਾ ਗਿਆ। ਖੇਡ ਮੇਲੇ ਦੌਰਾਨ ਯੋਧਾ ਸੁਰਖਪੁਰ ਬੈਸਟ ਜਾਫੀ ਤੇ ਜੋਤਾ ਮਹਿਮਦਵਾਲ ਬੈਸਟ ਰੈਡਰ ਐਲਾਨੇ ਗਏ, ਦੋਹਾਂ ਖਿਡਾਰੀਆਂ ਨੂੰ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ। ਟੂਰਨਾਮੈਟ ਦੌਰਾਨ ਸੰਤ ਬਾਬਾ ਦਇਆ ਸਿੰਘ ਜੀ ਟਾਹਲੀ ਸਾਹਿਬ ਵਾਲੇ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਵਾਲੇ, ਸੰਤ ਬਾਬਾ ਮਹਾਤਮਾ ਮੁੰਨੀ ਖੈੜਾ ਬੇਟ ਵਾਲੇ, ਸੰਤ ਬਾਬਾ ਅਮਰੀਕ ਸਿੰਘ ਖੂਖਰੈਣ ਵਾਲੇ ਵਿਸ਼ੇਸ਼ ਤੌਰ ਤੇ ਪੁੱਜੇ ਤੇ ਉਨ੍ਹਾਂ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਹਰਚਰਨ ਸਿੰਘ ਪ੍ਰਧਾਨ, ਖੇਡ ਪ੍ਰਮੋਟਰ ਬਲਜਿੰਦਰ ਸਿੰਘ ਸਪੇਨ, ਹਰਜੀਤ ਸਿੰਘ ਇਟਲੀ, ਮੰਗਲ ਸਿੰਘ ਦੁਬੱਈ, ਬਾਜ ਸਿੰਘ ਫਰਾਂਸ, ਗੁਰਜਿੰਦਰ ਸਿੰਘ ਫਰਾਂਸ, ਦਲਜੀਤ ਸਿੰਘ ਵਿਰਕ, ਜਸਵਿੰਦਰ ਸਿੰਘ ਸਾਬਕਾ ਸਰਪੰਚ, ਸੁਰਿੰਦਰ ਕੌਰ ਸਰਪੰਚ, ਮੰਗਲ ਸਿੰਘ, ਜਸਵਿੰਦਰ ਸਿੰਘ ਸ਼ਾਂਤ ਕਵੀਸ਼ਰ, ਮਹਿੰਦਰ ਸਿੰਘ ਵਿਰਕ, ਹੀਰਾ ਸਿੰਘ ਕਨੇਡੀਅਨ, ਸਤਨਾਮ ਸਿੰਘ ਨੰਬਰਦਾਰ, ਬਿੱਲਾ ਵਿਰਕ ਸਪੇਨ, ਗੋਪੀ ਵਿਰਕ, ਰੇਸ਼ਮ ਸਿੰਘ, ਮਹਿੰਦਰ ਸਿੰਘ ਵਿਰਕ, ਅਜੀਤ ਸਿੰਘ ਦਰਦੀ, ਸੁਖਵਿੰਦਰ ਸਿੰਘ ਵਿਰਕ, ਬਾਬਾ ਰੱਬ ਜੀ ਆਦਿ ਮੌਜੂਦ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *