ਇੰਡੀਅਨ ਮੈਡੀਕਲ ਐਸੋਸੀਏਸ਼ਨ ਫਗਵਾੜਾ ਨੇ ਕੀਤਾ ਸੀ.ਐਮ.ਈ. ਦਾ ਆਯੋਜਨ

ਫਗਵਾੜਾ 27 ਫਰਵਰੀ (ਅਸ਼ੋਕ ਸ਼ਰਮਾ- ਚੇਤਨ ਸ਼ਰਮਾ) ਇੰਡੀਅਨ ਮੈਡੀਕਲ ਐਸੋਸੀਏਸ਼ਨ ਬ੍ਰਾਂਚ ਫਗਵਾੜਾ ਵਲੋਂ ਪ੍ਰਧਾਨ ਡਾ. ਐਸ. ਰਾਜਨ ਦੀ ਅਗਵਾਈ ਹੇਠ ਕੰਟੀਨਿਉਲ ਮੈਡੀਕਲ ਐਜੂਕੇਸ਼ਨ (ਸੀ.ਐਮ.ਈ.) ਮੀਟ ਦਾ ਆਯੋਜਨ ਸਥਾਨਕ ਇਕ ਹੋਟਲ ਵਿਖੇ ਕੀਤਾ ਗਿਆ। ਜਿਸ ਵਿਚ ਕੈਂਸਰ, ਬਲ¤ਡ ਸੈਲਜ਼ ਟ੍ਰਾਂਸਫਿਉਜਨ ਅਤੇ ਗੁਰਦੇ ਦੇ ਰੋਗਾਂ ਦੇ ਬਿਹਤਰ ਢੰਗ ਨਾਲ ਇਲਾਜ ਬਾਰੇ ਵਿਚਾਰਾਂ ਕੀਤੀਆਂ ਗਈਆਂ। ਇਸ ਦੌਰਾਨ ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ਦੇ ਕੈਂਸਰ ਵਿਭਾਗ ਦੇ ਮੁਖੀ ਡਾ. ਨਵਦੀਪ ਸਿੰਘ, ਗੁਰਦੇ ਦੇ ਰੋਗਾਂ ਦੇ ਮਾਹਿਰ ਡਾ. ਬਖਸ਼ੀਸ਼ ਸਿੰਘ ਅਤੇ ਡਾ. ਹਿਤੇਸ਼ ਨਾਰੰਗ ਬਲ¤ਡ ਟਰਾਂਸਫਿਉਜ਼ਨ ਐਕਸਪਰਟ ਨੇ ਆਪਣੇ ਵਢਮੁ¤ਲੇ ਵਿਚਾਰ ਪੇਸ਼ ਕੀਤੇ ਅਤੇ ਆਪਣੇ ਅਨੁਭਵਾਂ ਨੂੰ ਫਗਵਾੜਾ ਦੇ ਡਾਕਟਰਾਂ ਨਾਲ ਸਾਂਝਾ ਕੀਤਾ। ਸੀ.ਐਮ.ਈ. ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਡਾ. ਐਸ. ਰਾਜਨ ਨੇ ਦ¤ਸਿਆ ਕਿ ਪੂਰੇ ਭਾਰਤ ਵਿਚ ਪਹਿਲੀ ਵਾਰ ਸਾਂਝ ਟੀ.ਵੀ. ਤੇ ਇਸ ਮੀਟ ਦਾ ਸਿ¤ਧਾ ਪ੍ਰਸਾਰਣ ਕੀਤਾ ਗਿਆ। ਅਖੀਰ ਵਿਚ ਐਸੋਸੀਏਸ਼ਨ ਦੀ ਆਨਰਰੀ ਸਕ¤ਤਰ ਡਾ. ਮਮਤਾ ਗੌਤਮ ਨੇ ਸਮੂਹ ਮਹਿਮਾਨਾ ਦਾ ਪਹੁੰਚਣ ਲਈ ਧੰਨਵਾਦ ਕੀਤਾ। ਆਈ.ਐਮ.ਏ. ਫਗਵਾੜਾ ਵਲੋਂ ਸੀ.ਐਮ.ਈ. ਮੀਟ ਵਿਚ ਸ਼ਾਮਲ ਹੋਣ ਵਾਲੇ ਮਾਹਿਰ ਡਾਕਟਰ ਸਾਹਿਬਾਨ ਦਾ ਯਾਦਗਾਰੀ ਚਿੰਨ• ਭੇਂਟ ਕਰਕੇ ਸਨਮਾਨ ਕੀਤਾ ਗਿਆ।

Geef een reactie

Het e-mailadres wordt niet gepubliceerd. Vereiste velden zijn gemarkeerd met *