ਇੰਨਸਾਫ ਦੀ ਅਵਾਜ਼ ਜਥੇਬੰਦੀ ਦੇ ਮੈਂਬਰਾਂ ਨੇ ਖੂਨਦਾਨ ਕਰਕੇ ਬਚਾਈ ਇੱਕ ਲੋੜਵੰਦ ਮਰੀਜ਼ ਦੀ ਜਾਨ

ਫਗਵਾੜਾ 10 ਮਾਰਚ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਇੰਨਸਾਫ ਦੀ ਅਵਾਜ਼ ਜਥੇਬੰਦੀ ਫਗਵਾੜਾ ਦੇ ਵਿਧਾਨ ਸਭਾ ਹਲਕੇ ਦੇ ਪ੍ਰਧਾਨ ਡਾ.ਪਰਮਜੀਤ ਸਿੰਘ ਨੂੰ ਪਤਾ ਲਗਾ ਕਿ ਹਰਬੰਸ ਰਾਮ ਨਾਂ ਦਾ ਮਰੀਜ਼ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਹੈ। ਜਿਸ ਨੂੰ ਖੂਨ ਦੀ ਬਹੁਤ ਲੋੜ ਹੈ ਪਰ ਉਸ ਨਾਲ ਉਸ ਦਾ ਆਪਣਾ ਕੋਈ ਵੀ ਨਹੀਂ ਹੈ, ਪਤਾ ਲਗਦਿਆਂ ਹੀ ਡਾ.ਸਿੰਘ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਖੂਨ ਦੀਆਂ 2 ਯੂਨਿਟਾਂ ਦਾਨ ਕਰਵਾਈਆਂ ਪਹਿਲਾ ਯੂਨਿਟ ਸਨੀ ਕੁਮਾਰ ਵਾਸੀ ਵਿਰਕਾਂ ਅਤੇ ਦੂਜਾ ਯੂਨਿਟ ਰਵਿੰਦਰ ਕੁਮਾਰ ਵਾਸੀ ਪਿੰਡ ਮਾਧੋਪੁਰ ਨੇ ਦਾਨ ਕੀਤਾ।ਜਿਸ ਨਾਲ ਮਰੀਜ਼ ਵਾਸੀ ਪਿੰਡ ਚੱਕ ਗੁਰੂ (ਗੜਸ਼ੰਕਰ) ਦੀ ਜਾਨ ਬਚਾ ਲਈ।ਇਸ ਮੌਕੇ ‘ਤੇ ਬੋਲਦਿਆਂ ਡਾ.ਸਿੰਘ ਨੇ ਕਿਹਾ ਕਿ ਖੂਨ ਦਾਨ ਸਾਨੂੰ ਸਾਰਿਆਂ ਨੂੰ ਜਰੂਰ ਕਰਨਾ ਚਾਹੀਦਾ ਹੈ। ਖੂਨਦਾਨ ਕਰਨ ਨਾਲ ਕੋਈ ਕਮਜ਼ੋਰੀ ਨਹੀਂ ਆਉਂਦੀ ਬਲਕਿ ਸਿਹਤ ਵਧੀਆ ਹੋ ਜਾਂਦੀ ਹੈ।ਸਾਨੂੰ ਸਾਰਿਆਂ ਨੂੰ ਤਿੰਨ ਮਹੀਨਿਆ ਬਾਅਦ ਜਰੂਰ ਕਰੀਏ ਤਾਂ ਜੋ ਕਿਸੇ ਲੋੜਵੰਦ ਵਿਅਕਤੀਆਂ ਦੀ ਜਾਨ ਬਚਾਈ ਜਾ ਸਕੇ।

Geef een reactie

Het e-mailadres wordt niet gepubliceerd. Vereiste velden zijn gemarkeerd met *