ਬਸਪਾ ਪ੍ਰਧਾਨ ਰਛਪਾਲ ਰਾਜੂ ਨੇ ਲਿਆ 15 ਮਾਰਚ ਦੀ ਚੰਡੀਗੜ• ਰੈਲੀ ਦੀਆਂ ਤਿਆਰੀਆਂ ਦਾ ਜਾਇਜਾ

ਫਗਵਾੜਾ 12 ਮਾਰਚ (ਅਸ਼ੋਕ ਸ਼ਰਮਾ- ਚੇਤਨ ਸ਼ਰਮਾ) ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਰਛਪਾਲ ਸਿੰਘ ਰਾਜੂ ਨੇ 15 ਮਾਰਚ ਨੂੰ ਚੰਡੀਗੜ• ਵਿਖੇ ਸਾਹਿਬ ਕਾਂਸ਼ੀ ਰਾਮ ਦੇ ਜਨਮ ਦਿਵਸ ਮੌਕੇ ਆਯੋਜਿਤ ਕੀਤੀ ਜਾ ਰਹੀ ਰੈਲੀ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਫਗਵਾੜਾ ਵਿਖੇ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਹਨਾਂ ਦ¤ਸਿਆ ਕਿ ਚੰਡੀਗੜ• ਦੇ ਸੈਕਟਰ-25 ਵਿਖੇ ਬਸਪਾ ਦੇ ਬਾਨੀ ਸਾਹਿਬ ਕਾਂਸ਼ੀ ਰਾਮ ਦੇ ਜਨਮ ਦਿਵਸ ਮੌਕੇ ਆਯੋਜਿਤ ਉਕਤ ਮਹਾ ਰੈਲੀ ਵਿਚ ਪਾਰਟੀ ਸੁਪਰੀਮੋ ਅਤੇ ਯੂ.ਪੀ. ਦੀ ਸਾਬਕਾ ਮੁ¤ਖ ਮੰਤਰੀ ਭੈਣ ਕੁਮਾਰੀ ਮਾਇਆਵਤੀ ਬਤੌਰ ਮੁ¤ਖ ਬੁਲਾਰੇ ਸ਼ਾਮਲ ਹੋਣਗੇ। ਉਹਨਾਂ ਸਮੂਹ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਰ.ਐਸ.ਐਸ. ਅਤੇ ਭਾਜਪਾ ਦੇਸ਼ ਨੂੰ ਹਿੰਦੂ ਰਾਸ਼ਟਰ ਬਨਾਉਣ ਅਤੇ ਬਾਬਾ ਸਾਹਿਬ ਡਾ. ਅੰਬੇਡਕਰ ਦਾ ਲਿਖਿਆ ਸੰਵਿਧਾਨ ਬਦਲਣ ਦੀਆਂ ਸਾਜਿਸ਼ਾਂ ਕਰ ਰਹੇ ਹਨ ਜਿਸਨੂੰ ਨਾਕਾਮ ਕਰਨ ਲਈ ਉਕਤ ਰੈਲੀ ਵਿਚ ਭਾਰੀ ਗਿਣਤੀ ਵਿਚ ਸ਼ਾਮਲ ਹੋ ਕੇ ਬਸਪਾ ਦੇ ਹ¤ਥ ਮਜਬੂਤ ਕਰਨ। ਇਸ ਮੀਟਿੰਗ ਵਿਚ ਬੀਬੀ ਰਚਨਾ ਦੇਵੀ ਸਕ¤ਤਰ ਪੰਜਾਬ, ਰਮੇਸ਼ ਕੌਲ ਜੋਨ ਇੰਚਾਰਜ, ਪਰਮਿੰਦਰ ਪਲਾਹੀ ਜਿਲ•ਾ ਉਪ ਪ੍ਰਧਾਨ ਤੋਂ ਇਲਾਵਾ ਹਲਕਾ ਵਿਧਾਨਸਭਾ ਫਗਵਾੜਾ ਇੰਚਾਰਜ ਚਰੰਜੀ ਲਾਲ, ਸੰਤੋਖ ਢ¤ਡਾ, ਅਜੈ ਕਟਾਰੀਆ ਅਤੇ ਮ¤ਖਣ ਲਾਲ ਚੌਹਾਨ ਆਦਿ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *