39578ਬੱਚਿਆਂ ਨੂੰ ਪਿਲਾਈਆਂ ਪੋਲੀੳ ਰੋਧੀ ਬੂੰਦਾਂ

ਨੈਸ਼ਨਲ ਪਲਸ ਪੋਲੀੳ ਮੁਹਿੰਮ ਸ਼ੁਰੂ
ਫਗਵਾੜਾ 12 ਮਾਰਚ(ਅਸ਼ੋਕ ਸ਼ਰਮਾ-ਚੇਤਾਨ ਸ਼ਰਮਾ ) ਨੈਸ਼ਨਲ ਪਲਸ ਪੋਲੀੳ ਰਾਊਂਡ ਦੇ ਤਹਿਤ ਜਿਲੇ ਵਿੱਚ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀੳ ਰੋਧੀ ਬੂੰਦਾਂ ਪਿਲਾਉਣ ਦੀ ਸ਼ੁਰੂਆਤ ਅੱਜ ਕੀਤੀ ਗਈ।11 ਮਾਰਚ ਤੋਂ 13 ਮਾਰਚ ਤੱਕ ਚਲੱਣ ਵਾਲੀ ਇਸ ਮੁਹਿੰਮ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਮੁਹਮੰਦ ਤਇਅਬ ਨੇ ਸਿਵਲ ਹਸਪਤਾਲ ਤੋਂ ਬੱਚਿਆਂ ਨੂੰ ਪੋਲੀੳ ਰੋਕੂ ਬੂੰਦਾਂ ਪਿਲਾ ਕੇ ਕੀਤੀ। ਇਸ ਮੌਕੇ ਤੇ ਜਿਲਾ ਟੀਕਾਕਰਨ ਅਫਸਰ ਡਾ. ਆਸ਼ਾ ਮਾਂਗਟ, ਆਈ. ਐਮ.ਏ. ਪ੍ਰਧਾਨ ਸੁਰਜੀਤ ਕੌਰ ਵੀ ਨਾਲ ਸਨ।ਡਿਪਟੀ ਕਮਿਸ਼ਨਰ ਮੁਹਮੰਦ ਤਇਅਬ ਨੇ ਕਿਹਾ ਕਿ ਸਿਹਤਮੰਦ ਬੱਚੇ ਇਸ ਦੇਸ਼ ਦਾ ਭਵਿੱਖ ਹਨ।
ਇਸ ਮੌਕੇ ਤੇ ਜਿਲਾ ਸਿਹਤ ਅਫਸਰ ਡਾ.ਕੁਲਜੀਤ ਸਿੰਘ, ਸੀਨੀਅਰ ਮੈਡੀਕਲ ਅਫਸਰ ਡਾ. ਅਨੂਪ ਕੁਮਾਰ, ਡਾ. ਸੰਦੀਪ ਧਵਨ, ਡਾ. ਅਮਨਦੀਪ ਕਪਿਲਾ, ਰੋਟਰੀ ਕਲੱਬ ਤੋਂ ਡਾ. ਸਰਬਜੀਤ ਸਿੰਘ, ਵਿਜੈ ਕਾਲੀਆ ਤੇ ਡਾ. ਰਾਜਕੁਮਾਰ ਵੀ ਨਾਲ ਸਨ। ਮੁਹਿੰਮ ਦੇ ਪਹਿਲੇ ਦਿਨ 39578 ਬੱਚਿਆਂ ਨੂੰ ਪੋਲੀੳ ਰੋਧੀ ਬੂੰਦਾਂ ਪਿਲਾਈਆਂ ਗਈਆਂ।
ਇਸ ਸੰਬੰਧੀ ਸਿਵਲ ਸਰਜਨ ਡਾ. ਹਰਪ੍ਰੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਇਸ ਤਿੰਨ ਦਿਨ੍ਹਾਂ ਚਲੱਣ ਵਾਲੇ ਨੈਸ਼ਨਲ ਪਲਸ ਪੋਲੀੳ ਰਾਊਂਡ ਵਿੱਚ ਜਿਲੇ ਦੇ 0-5 ਸਾਲ ਦੇ87ਹਜਾਰ 5 ਸੌ 82 ਬੱਚਿਆਂ ਨੂੰ ਪੋਲੀੳ ਰੋਧੀ ਬੂੰਦਾਂ ਪਿਲਾਉਣ ਦਾ ਟੀਚਾ ਮਿਥਿਆ ਗਿਆ ਹੈ।ਜਿਕਰਯੋਗ ਹੈ ਕਿ ਪਹਿਲੇ ਦਿਨ ਬੂਥ ਐਕਟੀਵਿਟੀ ਦੇ ਤਹਿਤ ਬੱਚਿਆਂ ਨੂੰ ਪੋਲੀੳ ਰੋਧੀ ਬੂੰਦਾਂ ਪਿਲਾਈਆਂ ਗਈਆਂ ਤੇ 12 ਅਤੇ 13 ਮਾਰਚ ਨੂੰ ਘਰ ਘਰ ਜਾ ਕੇ ਸਿਹਤ ਵਿਭਾਗ ਵੱਲੋਂ ਬੂੰਦਾਂ ਪਿਲਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਚਾਹੇ ਭਾਰਤ ਵਿੱਚੋਂ ਪੋਲੀੳ ਖਤਮ ਹੋ ਚੁੱਕਾ ਹੈ ਪਰ ਗੁਆਂਢੀ ਰਾਜਾਂ ਤੋਂ ਇਸ ਦੇ ਵਾਇਰਸ ਆਉਣ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਪੋਲੀੳ ਰੋਧੀ ਬੂੰਦਾਂ ਜਰੂਰ ਪਿਲਾਈਆਂ ਜਾਣ।ਜਿਲਾ ਟੀਕਾਕਰਨ ਅਫਸਰ ਡਾ. ਆਸ਼ਾ ਮਾਂਗਟ ਨੇ ਦੱਸਿਆ ਕਿ ਤਿੰਨ ਦਿਨ੍ਹਾਂ ਮੁਹਿੰਮ ਨੂੰ ਨੇਪਰੇ ਚਾੜਣ ਵਾਸਤੇ ਕੁੱਲ 557 ਬੂਥ ਬਣਾਏ ਗਏ ਸਨ ਜਿਨ੍ਹਾਂ ਵਿੱਚੋਂ 533 ਰੈਗੁਲਰ ਤੇ 24 ਟ੍ਰਾਂਜਿਟ ਬੂਥ ਹਨ। ਉਨ੍ਹਾਂ ਦੱਸਿਆ ਕਿ ਹਾਈ ਰਿਸਕ ਏਰੀਆ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਕੋਈ ਵੀ ਬੱਚਾ ਪੋਲੀੳ ਰੋਧੀ ਬੂੰਦਾਂ ਪੀਣ ਤੋਂ ਵਾਂਝਾ ਨਾ ਰਹੇ। ਉਨ੍ਹਾਂ ਦੱਸਿਆ ਕਿ ਹਾਈ ਰਿਸਕ ਏਰੀਆ ਵਿੱਚ ਜਿਲੇ ਦੇ 47 ਭੱਠਿਆਂ, 167 ਝੁੱਗੀਆਂ, 5 ਟਪਰੀਵਾਸਾਂ ਦੇ ਟਿਕਾਣਿਆਂ ਤੇ 2 ਨਿਰਮਾਣ ਅਧੀਨ ਇਮਾਰਤਾਂ ਸਮੇਤ 49 ਹੋਰ ਹਾਈ ਰਿਸਕ ਏਰੀਆ ਨੂੰ ਕਵਰ ਕੀਤਾ ਜਾਏਗਾ।ਇਹੀ ਨਹੀਂ ਸਫਰ ਦੌਰਾਨ ਕੋਈ ਵੀ ਬੱਚਾ ਇਨ੍ਹਾਂ ਬੂੰਦਾਂ ਨੂੰ ਪੀਣ ਤੋਂ ਵਾਂਝਿਆ ਨਾ ਰਹੇ ਉਸ ਵਾਸਤੇ 24 ਟ੍ਰਾਂਜਿਟ ਕੈਂਪ ਲਗਾਏ ਗਏ।ਇਸ ਮੌਕੇ ਤੇ ਜਿਲਾ ਮਾਸ ਮੀਡੀਆ ਅਫਸਰ ਪਰਮਜੀਤ ਕੌਰ,ਡਿਪਟੀ ਮਾਸ ਮੀਡੀਆ ਅਫਸਰ ਨੀਲਮ ਕੁਮਾਰੀ, ਰਵਿੰਦਰ ਜੱਸਲ, ਜਿਲਾ ਬੀ.ਸੀ.ਸੀ. ਜੋਤੀ ਆਨੰਦ, ਰਜਨੀ ਤੇ ਹੋਰ ਸਟਾਫ ਮੈਂਬਰ ਹਾਜਰ ਸਨ।
ਫੋਟੋ-003-ਕੈਪਸ਼ਨ-ਸਿਵਲ ਹਸਪਤਾਲ ਵਿਖੇ ਬਣੇ ਬੂਥ ਤੇ ਬੱਚਿਆਂ ਨੂੰ ਪੋਲੀੳ ਰੋਧੀ ਬੂੰਦਾਂ ਪਿਲਾਉਂਦੇ ਹੋਏ ਡਿਪਟੀ ਕਮਿਸ਼ਨਰ ਮੁਹਮੰਦ ਤਇਅਬ ਨਾਲ ਹਨ ਜਿਲਾ ਟੀਕਾਕਰਨ ਅਫਸਰ ਡਾ. ਆਸ਼ਾ ਮਾਂਗਟ, ਸੀਨੀਅਰ ਮੈਡੀਕਲ ਅਫਸਰ ਡਾ. ਅਨੂਪ ਕੁਮਾਰ ਤੇ ਹੋਰ

Geef een reactie

Het e-mailadres wordt niet gepubliceerd. Vereiste velden zijn gemarkeerd met *