ਆਮ ਆਦਮੀ ਆਦਮੀ ਪਾਰਟੀ ਵਿਧਾਨ ਸਭਾ ’ਚ ਪੇਸ਼ ਕਰੇਗੀ ਹਿੱਤਾਂ ਦੇ ਟਕਰਾਅ ਦੇ ਮੁੱਦੇ ਉਤੇ ਸਖਤ ਕਾਨੂੰਨ ਬਣਾਉਣ ਲਈ ਬਿੱਲ-ਸਚਦੇਵਾ

-ਆਮ ਆਦਮੀ ਪਾਰਟੀ ਦਾ ਵਫਦ ਨੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ
ਕਪੂਰਥਲਾ, 12 ਮਾਰਚ, ਇੰਦਰਜੀਤ ਸਿੰਘ
ਆਮ ਆਦਮੀ ਪਾਰਟੀ ਵਲੋ ਦੁਆਬਾ ਜ਼ੋਨ ਦੇ ਪ੍ਰਧਾਨ ਪਰਮਜੀਤ ਸਿੰਘ ਸਚਦੇਵਾ ਤੇ ਜ਼ਿਲ੍ਹਾ ਪ੍ਰਧਾਨ ਸੱਜਣ ਸਿੰਘ ਚੀਮਾ ਦੀ ਅਗਵਾਈ ਹੇਠ ਪਾਰਟੀ ਦੇ ਇਕ ਵਫਦ ਵਲੋ ਪੰਜਾਬ ਵਿਧਾਨ ਸਭਾ ਦੇ ਆਉਂਦੇ ਸ਼ੈਸਨ ਵਿਚ ਪਾਰਟੀ ਵਲੋ ਸਹਿ ਸੂਬਾ ਪ੍ਰਧਾਨ ਤੇ ਸੁਨਾਮ ਤੋ ਵਿਧਾਇਕ ਅਮਨ ਅਰੋੜਾ ਦੀ ਅਗਵਾਈ ਹੇਠ ਹਿੱਤਾਂ ਦੇ ਟਕਰਾਅ ਦੇ ਮੁੱਦੇ ਉਤੇ ਸਖਤ ਕਾਨੂੰਨ ਬਣਾਉਣ ਲਈ ਪ੍ਰਾਈਵੇਟ ਮੈਬਰਜ਼ ਬਿੱਲ ਦਾ ਪੰਜਾਬ ਅਨਸੀਟਿੰਗ ਆਫ ਪੰਜਾਬ ਲੈਜਿਸਲੈਟਿਵ ਅਸੰਬਲੀ ਫਾਊਡ ਗਿਲਟੀ ਆਫ ਕਨਫਲਿਕਟ ਆਫ ਇੰਟਰਸਟ ਬਿੱਲ 2018 ਪੇਸ਼ ਕੀਤਾ ਜਾ ਰਿਹਾ ਹੈ ਦੇ ਸਬੰਧ ਵਿਚ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਇਕ ਮੰਗ ਪੱਤਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਤੇ ਰਾਜਪਾਲ ਦੇ ਨਾਮ ਸੌਂਪਿਆ ਗਿਆ। ਇਸ ਤੋਂ ਪਹਿਲਾ ਪਾਰਟੀ ਵਰਕਰਾਂ ਨਾਲ ਇਕ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਰਮਜੀਤ ਸਿੰਘ ਸਚਦੇਵਾ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆ ਵਲੋ ਆਪਣੇ ਅਹੁੱਦੇ ਤੇ ਰੁਤਬੇ ਦੀ ਦੁਰਵਰਤੋ ਰੋਕਣ ਅਤੇ ਜਨਤਾ ਅਤੇ ਸੂਬੇ ਦੇ ਹਿੱਤਾਂ ਦੀ ਕੀਮਤ ਉਤੇ ਨਿੱਜੀ ਹਿੱਤਾਂ ਦੀ ਪੂਰਤੀ ਦੇ ਮੰਦਭਾਗੀ ਰੁਝਾਨ ਨੂੰ ਨੱਥ ਪਾਉਣ ਲਈ ਇਸ ਬਿੱਲ ਦਾ ਪਾਸ ਹੋਣਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਬਿੱਲ ਦੇ ਦਾਇਰੇ ’ਚ ਮੁੱਖ ਮੰਤਰੀ, ਮੰਤਰੀ ਤੇ ਸਾਰੇ ਵਿਧਾਇਕ ਸ਼ਾਮਲ ਹੋਣਗੇ। ਜੇਕਰ ਇਨ੍ਹਾਂ ਵਿਚੋਂ ਕੋਈ ਵੀ ਸੱਤਾ ਅਤੇ ਆਪਣੇ ਰੁਤਬੇ ਦੀ ਦੁਰਵਰਤੋ ਕਰਦੇ ਹੋਏ ਸਰਕਾਰੀ ਖਜ਼ਾਨੇ ਦੀ ਕੀਮਤ ਤੇ ਆਪਣੀ ਨਿੱਜੀ ਲਾਭ ਲਈ ਹਿੱਤ ਪਾਲਦਾ ਹੈ ਤਾਂ ਛੇ ਮਹੀਨਿਆ ਦੇ ਅੰਦਰ ਅੰਦਰ ਉਸ ਨੂੰ ਵਿਧਾਇਕ ਦੇ ਪਦ ਤੋਂ ਬਰਖਾਸਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹਾ ਕਾਨੂੰਨ ਬਣਨ ਨਾਲ ਸਰਕਾਰੀ ਖਜਾਨੇ ਤੇ ਕੋਈ ਵਾਧੂ ਬੋਝ ਨਹੀ ਪਵੇਗਾ। ਬਿੱਲ ਨੂੰ ਨਿਰਪੱਖਤਾ ਨਾਲ ਲਾਗੂ ਕਰਨ ਲਈ ਇਕ ਪੰਜ ਮੈਂਬਰੀ ਕਮਿਸ਼ਨ ਸਥਾਪਤ ਕੀਤਾ ਜਾਵੇ, ਜਿਸ ਦਾ ਮੁੱਖੀ ਸੁਪਰੀਮ ਕੋਰਟ ਜਾਂ ਹਾਈਕੋਰਟ ਦਾ ਸਾਬਕਾ ਜੱਜ ਹੋਵੇ। ਬਾਕੀ ਚਾਰ ਮੈਂਬਰ ਕਾਨੂੰਨ, ਅਰਥ ਸ਼ਾਸਤਰ, ਪੱਤਰਕਾਰਤਾ, ਰੱਖਿਆ ਸੇਵਾਵਾਂ ਅਤੇ ਸਿਖਿਆ ਆਦਿ ਖੇਤਰਾਂ ’ਚ ਅਹਿਮ ਯੋਗਦਾਨ ਪਾਉਣ ਵਾਲੇ ਬੇਦਾਗ ਲੋਕ ਹੋਣ। ਉਨ੍ਹਾਂ ਕਿਹਾ ਕਿ ਸਰਕਾਰ ਦੀ ਨੀਤੀ ਅਤੇ ਨੀਅਤ ਗੰਭੀਰ ਸਵਾਲਾਂ ਦੇ ਘੇਰੇ ’ਚ ਹੈ। ਪਰ ਇਸ ਬਿੱਲ ਦੇ ਪਾਸ ਹੋਣ ਨਾਲ ਭ੍ਰਿਸ਼ਟਾਚਾਰ ਅਤੇ ਸੂਬੇ ਦੇ ਲੋਕਾਂ ਅਤੇ ਵਸੀਲਿਆਂ ਦੀ ਲੁੱਟ ਖਸੁੱਟ ਰੁਕੇਗੀ ਅਤੇ ਲੋਕਤੰਤਰ ਮਜ਼ਬੂਤ ਹੋਵੇਗਾ। ਰੇਤਾ ਬਜ਼ਰੀ, ਸ਼ਰਾਬ, ਟਰਾਸਪੋਰਟ, ਕੇਬਲ ਟੀਵੀ, ਬਿਜਲੀ, ਸੰਚਾਈ,ਨਿਰਮਾਣ ਕਾਰਜਾਂ, ਭੂ ਮਾਫੀਆ ਆਦਿ ਮਾਫੀਆ ਦਾ ਅੰਤ ਹੋ ਜਾਵੇਗਾ। ਜ਼ਿਲ੍ਹਾ ਪ੍ਰਧਾਨ ਸੱਜਣ ਸਿੰਘ ਚੀਮਾ ਨੇ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਨੇ ਵਾਅਦਾ ਖਿਲਾਫੀ ਕਰਦੇ ਹੋਏ ਇਕ ਸਾਲ, ਤਿੰਨ ਵਿਧਾਨ ਸਭਾ ਸ਼ੈਸ਼ਨ ਅਤੇ ਅਣਗਿਣਤ ਕੈਬਨਿਟ ਮੀਟਿੰਗਾਂ ਹੋਣ ਦੇ ਬਾਵਜੂਦ ਇਸ ਬਿੱਲ ਨੂੰ ਪੂਰੀ ਤਰ੍ਹਾਂ ਨਾਲ ਭੁੱਲ ਗਈ ਜਾਪਦੀ ਹੈ। ਜਿਸ ਕਾਰਨ ਸਰਕਾਰੀ ਖਜ਼ਾਨੇ ਦੀ ਲੁੱਟ ਖਸੁੱਟ ਜਾਰੀ ਹੈ। ਕਾਂਗਰਸ ਸਰਕਾਰ ਨੇ ਲੋਕਾਂ ਨਾਲ ਕੀਤੇ ਗਏ ਇਕ ਵੀ ਵਾਅਦੇ ਨੂੰ ਪੂਰਾ ਨਹੀ ਕੀਤਾ। ਇਸ ਮੌਕੇ ’ਤੇ ਪਰਮਿੰਦਰ ਸਿੰਘ ਆਰਟੀਕੇਟ, ਗੁਰਸ਼ਰਨ ਸਿੰਘ ਕਪੂਰ, ਹਰਦੇਵ ਸਿੰਘ, ਸੁਰੇਸ਼ ਕੁਮਾਰ ਸ਼ਰਮਾ, ਅਵਤਾਰ ਸਿੰਘ ਥਿੰਦ, ਜੋਗਾ ਸਿੰਘ, ਲਵਪ੍ਰੀਤ ਸਿੰਘ, ਦਲਜੀਤ ਸਿੰਘ ਦੁਲੋਵਾਲ, ਰਜਿੰਦਰ ਸਿੰਘ ਜੈਨਪੁਰ, ਮੁਹੰਮਦ ਰਫੀ,ਜਸਵੰਤ ਸਿੰਘ ਆਰਸੀਐਫ, ਪਮਰਜੀਤ ਸਿੰਘ ਆਰਸੀਐਫ, ਅਵਤਾਰ ਸਿੰਘ, ਸ਼ਾਤੀ ਕਪੂਰ, ਰਣਜੀਤ ਸਿੰਘ ਜੈਨਪੁਰ ਆਦਿ ਮੌਜੂਦ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *