ਅਮ੍ਰਿਤ ਕਾਹਲੋਂ ਬਣਿਆ ਮਰਸਡੀਜ਼ ਵੱਲੋਂ ਸਪੌਂਸਰ ਹੋਣ ਵਾਲਾ ਪੰਜਾਬੀ ਮੂਲ ਦਾ ਪਹਿਲਾ ਜਰਮਨ ਕਰਾਟੇ ਖਿਡਾਰੀ


ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਚੰਗੇ ਭਵਿੱਖ ਲਈ ਪ੍ਰਵਾਸੀ ਹੋਏ ਲੱਖਾਂ ਪੰਜਾਬੀਆਂ ਵਾਂਗ ਤਰਲੋਚਨ ਸਿੰਘ ਕਾਹਲੋਂ ਅਤੇ ਰਾਜਬੀਰ ਕੌਰ ਵੀ ਜਰਮਨ ਆਏ ਸਨ। ਕੱਪੜੇ ਦੀਆਂ ਕਈ ਦੁਕਾਨਾਂ ਦੀ ਮਾਲਕ ਰਹੀ ਕਾਹਲੋਂ ਜੋੜੀ ਨੇ ਜਿੰਦਗੀ ਵਿੱਚ ਅਹਿਮ ਫੈਸਲਾ ਲੈਂਦਿਆਂ ਸਿਰਫ ਪੈਸੇ ਹੀ ਕਮਾਉਣ ਦੀ ਬਜਾਏ ਬੱਚਿਆਂ ਦਾ ਭਵਿੱਖ ਰੌਸ਼ਨ ਕਰਨ ਦੀ ਠਾਣ ਲਈ ਤੇ ਅਪਣਾ ਕੈਰੀਅਰ ਬੱਚਿਆ ਲਈ ਦਾਅ ਤੇ ਲਗਾ ਦਿੱਤਾ। ਕਾਹਲੋਂ ਜੋੜੀ ਦੀ ਕਰੜੀ ਮਿਹਨਤ ਜੋ ਕਿ ਇੱਕ ਜੂਏ ਵਾਂਗ ਸੀ ਪਰ ਅਜਿਹਾ ਰੰਗ ਲਿਆਈ ਕਿ ਆਗਿਆਕਾਰ ਬੱਚਿਆਂ ਨੇ ਉਹ ਕਰ ਵਿਖਾਇਆ ਜਿਸ ਲਈ ਪੱਛਮ ਦੇ ਵਿਕਸਤ ਮੁੱਲਕਾਂ ਦਾ ਹਰ ਜਾਗਰੂਕ ਬਾਸਿੰਦਾਂ ਚਾਹੁੰਦਾਂ ਹੈ ਕਿ ਕਾਸ਼ ਮੇਰੇ ਬੱਚੇ ਵੀ ਅਜਿਹੇ ਹੋਣ।
ਕਾਹਲੋਂ ਪਰਿਵਾਰ ਦੀ ਮਿਹਨਤ ਨੂੰ ਭਗਤੀ ਕਹਿਣਾ ਵੀ ਅਤਿਕਥਨੀ ਨਹੀ ਹੋਵੇਗਾ ਜਿਨ੍ਹਾਂ ਨੇ ਅਪਣੇ ਤਿੰਨਾਂ ਬੱਚਿਆਂ ‘ਤੇ ਐਨੀ ਮਿਹਨਤ ਕੀਤੀ ਕਿ ਉਹ ਅੱਜ ਉਸ ਜਗ੍ਹਾ ਤੇ ਆ ਖੜੇ ਹੋਏ ਹਨ ਜਿਸ ਰੁਤਬੇ ਨੂੰ ਕਿਸੇ ਪ੍ਰਵਾਸੀ ਵੱਲੋਂ ਜਰਮਨ ਵਿੱਚ ਪਾਉਣਾ ਨਾਂਮੁਮਕਿਨ ਸਮਝਿਆਂ ਜਾਦਾਂ ਸੀ। ਤਿੰਨਾਂ ਵਿੱਚੋਂ ਵੱਡੇ ਦੋਵੇਂ ਬੱਚੇ ਅਨੀਤ ਅਤੇ ਅਮ੍ਰਿਤ ਜਰਮਨੀ ਦੀ ਨੈਸ਼ਨਲ ਟੀਮ ਵਿੱਚ ਖੇਡਦੇ ਹਨ ਤੇ ਓਲੰਪਿੰਕ ਵਿੱਚ ਜਾਣ ਲਈ ਵੀ ਕੁਆਲੀਫਾਈ ਕਰ ਚੁੱਕੇ ਹਨ ਤੇ ਛੋਟੀ ਅਮਨ ਕਾਹਲੋਂ ਕਰਾਟਿਆਂ ਦੇ ਨਾਲ-ਨਾਲ ਬੌਕਸਿੰਗ ਵਿੱਚ ਵੀ ਹੱਥ ਅਜਮਾ ਰਹੀ ਹੈ। ਤਿੰਨ-ਚਾਰ ਸਾਲ ਦੀ ਉਮਰ ਦੇ ਅਪਣੇ ਬੱਚਿਆਂ ਨੂੰ ਕਾਹਲੋਂ ਪਰਿਵਾਰ ਨੇ ਕਰਾਟੇ ਸਿਖਾਉਣ ਲਈ ਭੇਜਣਾ ਸੁਰੂ ਕਰ ਦਿੱਤਾ ਸੀ। ਬੱਚਿਆਂ ਨੇ ਵੀ ਮਿਹਨਤ ਵਿੱਚ ਕਸਰ ਨਹੀ ਛੱਡੀ ਤੇ ਅਜਿਹਾ ਮਾਣ-ਸਨਮਾਣ ਹਾਸਲ ਕੀਤਾ ਕਿ ਪੰਜਾਬੀਆਂ ਦੇ ਨਾਲ-ਨਾਲ ਜਰਮਨ ਲੋਕ ਖੁਦ ਇਹਨਾਂ ਬੱਚਿਆ ਤੇ ਮਾਣ ਮਹਿਸੂਸ ਕਰਦੇ ਹਨ। ਅਨੇਕਾਂ ਮੈਡਲ ਜਿੱਤਣ ਵਾਲੇ ਇਹਨਾਂ ਤਿੰਨਾਂ ਬੱਚਿਆਂ ਵਿਚੋਂ ਵਿਚਕਾਰਲੇ ਅਮ੍ਰਿਤ ਕਾਹਲੋ ਦੀ ਮਿਹਨਤ, ਨਿਮਰਤਾ ਅਤੇ ਜੋਸ ਨੇ ਦੁਨੀਆਂ ਭਰ ਵਿੱਚ ਮਸ਼ਹੂਰ ਜਰਮਨ ਕਾਰ ਕੰਪਣੀ ਮਰਸਡੀਜ਼ ਨੂੰ ਸਪੌਸਰ ਕਰਨ ਲਈ ਮਜਬੂਰ ਕਰ ਦਿੱਤਾ। ਅਮ੍ਰਿਤ ਕਾਹਲੋਂ ਵੱਲੋਂ ਯੂਰਪੀਨ ਕਰਾਟੇ ਲੀਗ ਵਿੱਚ ਅਤੇ ਹੁਣ ਤੱਕ ਦੇ ਬਿਹਤਰੀਨ ਪ੍ਰਦਰਸ਼ਨ ਦੇ ਇਨਾਮ ਵਜੋਂ ਮਰਸਡੀਜ਼-ਬੈਨਜ਼ ਨੇ ਸਪੌਂਸਰ ਕਰਨ ਲਈ ਚੁਣਿਆ ਹੈ ਤੇ ਉਸ ਨੂੰ ਮਰਸਡੀਜ਼-ਬੈਨਜ਼ (ਜੀ ਐਲ ਏ 220 4ਮੈਟਿਕ ਮਾਡਲ 2018) ਕਾਰ ਭੇਟ ਕੀਤੀ ਹੈ ਜੋ ਸਿਰਫ ਚਲਾਉਣੀ ਹੈ ਜਿਸ ਦਾ ਬੀਮਾਂ, ਤੇਲ-ਪਾਣੀ ਸਮੇਤ ਹਰ ਟੁੱਟ ਭੁੱਜ ਦਾ ਖਰਚਾ ਕੰਪਣੀ ਹੀ ਚੁੱਕੇਗੀ।
ਬੱਚਿਆਂ ਦੀਆਂ ਇਹਨਾਂ ਪ੍ਰਾਪਤੀਆਂ ਤੇ ਮਾਣ ਕਰਦਿਆਂ ਕਾਹਲੋਂ ਜੋੜੀ ਵਾਹਿਗੁਰੂ ਦਾ ਸੁਕਰਾਨਾਂ ਕਰਦੀ ਨਹੀ ਥਕਦੀ ਤੇ ਉਹਨਾਂ ਦੇ ਰਿਸਤੇਦਾਰ-ਮਿੱਤਰ ਦੋਸਤ ਵੀ ਮਾਣ ਵਿੱਚ ਫੁੱਲੇ ਨਹੀ ਸਮਾਉਦੇ।

Geef een reactie

Het e-mailadres wordt niet gepubliceerd. Vereiste velden zijn gemarkeerd met *