ਲਾ-ਇਲਾਜ ਰੋਗਾਂ ਦਾ ਇਲਾਜ ਸਿਰਫ ਹੈਮਿਓਪੈਥਿਕ ਕੋਲ

ਜਰਮਨ ਤੋ ਸ਼ੁਰੂ ਹੋ ਕੇ ਦੁਨੀਆਂ ਦੇ ਕੋਨੇ-ਕੋਨੇ ਫੈਲੀ ਹੈਮਿਓਪੈਥਿਕ
ਹੈਮਿਓਪੈਥਿਕ ਦਾ ਸਿਧਾਂਤ ਹੈ ਕਿ ਰੋਗ ਨਾਲੋ ਰੋਗੀ ਦੀ ਜ਼ਿਆਦਾ ਦੇਖਭਾਲ ਕੀਤੀ ਜਾਵੇ।
ਬਹੁਤੇ ਲੋਕਾਂ ਨੂੰ ਹਾਲੇ ਵੀ ਨਹੀ ਪਤਾ ਕਿ ਹੈਮਿਓਪੈਥਿਕ ਕੀ ਹੈ।
ਹੈਮਿਓਪੈਥਿਕ ਇਕ ਕੁਦਰਤੀ ਇਲਾਜ ਪ੍ਰਣਾਲੀ ਹੈ, ਇਸ ਦਾ ਕੋਈ ਸਾਈਡਇਫੈਕਟ ਨਹੀ ਹੈ॥ ਇਹ ਬਿਮਾਰੀ ਨੂੰ ਜੜ੍ਹ ਤੋ ਖਤਮ ਕਰਨ ਦੀ ਤਾਕਤ ਰੱਖਦੀ ਹੈ॥ਦੁਨੀਆਂ ਵਿਚ ਜਿੱਥੋ ਤੱਕ ਡਾਕਟਰੀ ਸਾਇੰਸ ਦਾ ਸਬੰਧ ਹੈ, ਕੋਈ ਵੀ ਹੋਰ ਇਲਾਜ ਜਾਂ ਹੋਰ ਢੰਗ ਤਰੀਕਾ ਡੇਢ ਸਦੀ ਪਹਿਲਾ ਹੋਂਦ ਵਿਚ ਆਈ ਹੈਮਿਓਪੈਥਿਕ ਵਿਚ ਹੁਣ ਸਾਇੰਸ ਦਾਨੀਆਂ ਨੇ ਨੇ ਹੋਰ ਜਿਆਦਾ ਵਾਧਾ ਕਰ ਦਿੱਤਾ ਹੈ, ਅੱਜਕੱਲ੍ਹ ਹੈਮਿਓਪੈਥਿਕ ਜਰਮਨ ਤੋ ਸ਼ੁਰੂ ਹੋ ਕੇ ਦੁਨੀਆ ਦੇ ਹਰ ਕੋਨੇ ਕੋਨੇ ਵਿਚ ਮਸ਼ਹੂਰ ਹੋ ਗਈ ਹੈ, ਹੈਮਿਓਪੈਥਿਕ ਡਾਕਟਰਾਂ ਕੋਲ ਆਉਣ ਵਾਲਾ ਹਰ ਮਰੀਜ ਆ ਕੇ ਇਹੋ ਗੱਲ ਕਹਿੰਦਾ ਹੈ ਕਿ ਮੈਂ ਵੱਡੇ ਵੱਡੇ ਹਸਪਤਾਲਾ ਵਿਚ ਮਹਿੰਗੇ ਮਹਿੰਗੇ ਟੈਸਟ ਕਰਵਾ ਕੇ ਹਸਪਤਾਲਾ ਦੀਆਂ ਮੋਟੀਆ ਫੀਸਾ ਭਰ ਕੇ ਕੋੜੀਆ ਦਵਾਈਆ ਬਹੁਤ ਖਾ ਚੁੱਕਿਆ ਹਾਂ। ਪਰ ਮੈ ਠੀਕ ਨਹੀ ਹੋ ਸਕਿਆ। ਹੁਣ ਮੈਨੂੰ ਤੁਹਾਡੇ ਤੋ ਆਸ ਦੀ ਕਿਰਨ ਨਜ਼ਰ ਆ ਰਹੀ ਹੈ। ਮੈ ਆਪਣੇ ਕਿਸੇ ਜਾਣਕਾਰ ਦੱਸਣ ‘ਤੇ ਤੁਹਾਡੇ ਕੋਲ ਆਇਆ ਹਾਂ। ਜਿਸ ਤਰ੍ਹਾ ਤੁਹਾਡੀਆ ਮਿੱਠੀਆ ਗੋਲੀਆ ਨੇ ਮੇਰੇ ਜਾਣਕਾਰ ਨੂੰ ਠੀਕ ਕੀਤਾ ਹੈ, ਇਸੇ ਤਰ੍ਹਾ ਮੈਨੂੰ ਵੀ ਮਿੱਠੀਆ ਗੋਲੀਆ ਵਾਲੀ ਦਵਾਈ ਦੇ ਕੇ ਠੀਕ ਕਰੋ। ਦਵਾਈ ਖਾਣ ਤੋ ਬਾਅਦ ਉਹੀ ਮਰੀਜ਼ ਆਪਣੇ ਠੀਕ ਹੋਣ ਦੀ ਖੁਸ਼ੀ ਵਿਚ ਖੀਵਾ ਹੋਇਆ ਹੋਮਿਓਪੈਥੀ ਦੇ ਗੁਣ ਗਾਉਂਦਾ ਹੋਇਆ ਹੋਰ ਸੈਕੜੇ ਲੋਕਾਂ ਨੂੰਂ ਉਸ ਡਾਕਟਰ ਬਾਰੇ ਦੱਸਦਾ ਹਾਂ।ਜਦੋ ਹੈਮੀਓਪੈਥੀ ਵਾਲਾ ਡਾਕਟਰ ਮਰੀਜ਼ ਦੇ ਠੀਕ ਹੋਣ ਦੀ ਖੁਸ਼ੀ ਵਿਚ ਗਦਗਦ ਹੋ ਉੱਠਦਾ ਹੈ। ਅਤੇ ਹੋਰ ਮਿਹਨਤ ਤੇ ਲਗਨ ਨਾਲ ਮਰੀਜ਼ਾਂ ਨੂੰ ਦਵਾਈ ਦੇਕੇ ਠੀਕ ਕਰਦਾ ਹੈ।
ਬਹੁਤੇ ਲੋਕਾਂ ਨੂੰ ਹਾਲੇ ਵੀ ਨਹੀ ਪਤਾ ਕਿ ਹੈਮਿਓਪੈਥਿਕ ਕੀ ਹੈ। ਜਾਂ ਫਿਰ ਹੈਮਿਓਪੈਥਿਕ ਇਲਾਜ ਦਾ ਢੰਗ ਕੀ ਹੈ।ਇਹ ਕਿੱਥੋ ਮਿਲਦੀ ਹੈ।ਹੈਮਿਓਪੈਥਿਕ ਇਲਾਜ ਦਾ ਉਹ ਢੰਗ ਹੈ ਜੋ ਸਿਮਲੀਆਂ ਸਿਮਲੀਵੱਸ ਕਿਉਰੈਟਰ ਦੇ ਆਦਾਰ ਤੇ ਹੈ। ਜਿਸ ਤਰ੍ਹਾ ਜਹਿਰ ਜਹਿਰ ਨੂੰ ਮਾਰਦੀ ਹੈ, ਲੋਹਾ ਲੋਹਾ ਨੂੰ ਮਾਰਦਾ ਹੈ ਉਸੇ ਤਰ੍ਹਾਂ ਇਹ ਦਵਾਈ ਤੰਦਰੁਸਤ ਇਨਸਾਨ ਉੱਪਰ ਜੋ ਆਪਣਾ ਅਸਰ ਛੱਡਦੀ ਹੈ, ਉਹ ਬਿਮਾਰੀ ਦੀ ਹਾਲਤ ਵਿਚ ਇੰਨ੍ਹਾ ਅਲਾਮਾਤਾਂ ਨੂੰ ਠੀਕ ਵੀ ਕਰਦੀ ਹੈ।ਹੈਮਿਓਪੈਥਿਕ ਵਰਗੀ ਹੋਰ ਕੋਈ ਅਸਰਦਾਰ ਦਵਾਈ ਹੋਰ ਪੈਥੀਆਂ ਵਿਚ ਦੁਨੀਆਂ ਭਰ ਵਿਚ ਹੋ ਹੀ ਨਹੀ ਸਕਦੀ। ਹੋਮਿਓਪੈਥੀ ਵਿਚ ਡਾਕਟਰ ਰੋਗੀ ਨੂੰ ਅਲੱਗ ਅਲੱਗ ਹਿੱਸਿਆ ਵਿਚ ਨਹੀ ਦੇਖਦਾ, ਸਗੋ ਰੋਗੀ ਦੀਆਂ ਸਾਰੀਆ ਅਲਮਾਤਾ ਨੂੰ ਧਿਆਂਨ ਵਿਚ ਰੱਖਿਆਂ ਜਾਂਦਾ ਹੈ।
ਹੈਮਿਓਪੈਥਿਕ ਦਾ ਸਿਧਾਂਤ ਹੈ ਕਿ ਰੋਗ ਨਾਲੋ ਰੋਗੀ ਦੀ ਜ਼ਿਆਦਾ ਦੇਖਭਾਲ ਕੀਤੀ ਜਾਵੇ। ਰੋਗੀ ਵਿਚ ਜੋ ਮਾਨਸਿਕ, ਸਰੀਰਕ ਤਬਦੀਲੀਆਂ ਡਾਕਟਰ ਨੂੰ ਨਜ਼ਰ ਆਉਂਦੀਆਂ ਹਨ ਜਾਂ ਅਨੁਭਵ ਕੀਤੀਆਂ ਜਾਦੀਆ ਹਨ, ਉਹੀ ਹੈਮਿਓਪੈਥੀ ਡਾਕਟਰ ਨੂੰ ਦਵਾਈ ਦੀ ਚੋਣ ਕਰਨ ਵਿਚ ਸਹਾਈ ਸਿੱਧ ਹੁੰਦੀਆਂ ਹਨ। ਆਮ ਤੌਰ ‘ਤੇ ਲੋਕਾਂ ਵਿਚ ਇਹੋ ਧਾਰਨਾ ਹੈ ਕਿ ਹੈਮਿਓਪੈਥੀ ਡਾਕਟਰ ਰੋਗੀ ਤੋ ਵੱਧ ਸਵਾਲ ਜਵਾਬ ਕਰਦੇ ਹਨ। ਪਰ ਇਹ ਸਵਾਲ ਜਵਾਬ ਬਹੁਤ ਜਰੂਰੀ ਹੁੰਦੇ ਹਨ।ਕਿਉਕਿ ਇਸ ਨਾਲ ਹੀ ਰੋਗੀ ਦੀਆਂ ਸਾਰੀਆ ਅਲਮਾਤਾ ਨੂੰ ਦੇਖਦੇ ਹੋਏ ਡਾਕਟਰ ਦਵਾਈ ਨੂੰ ਬਹੁਤ ਬਹੁਤ ਸੁੱਕਸਮ ਰੂਪ ਵਿਚ ਦਿੰਦਾ ਹੈ। ਕਿਉਕਿ ਬਿਮਾਰੀਆ ਜੋ ਬਾਹਰੋ ਸਾਨੂੰ ਦਿਖਾਈ ਦਿੰਦੀ ਹੈ ਉਹ ਉਸਦਾ ਅਸਲੀ ਰੂਪ ਨਹੀ ਹੁੰਦਾ। ਸਗੋ ਅਸਲੀ ਰੋਗ ਤਾਂ ਰੋਗੀ ਦੇ ਮਨ ਤੋ ਪੈਦਾ ਹੋ ਕੇ ਬਾਅਦ ਵਿਚ ਸਰੀਰ ਵਿਚ ਜਾਂਦਾ ਹੈ। ਮਨ ਤੋ ਪੈਦਾ ਹੋਣ ਵਾਲੀਆ ਬਿਮਾਰੀਆ ਸੁਕਸਮ ਹੁੰਦੀਆਂ ਹਨ। ਕਿਉਕਿ ਮਨ ਸੁਕਸਮ ਹੁੰਦਾ ਹੈ, ਜਦੋ ਤੱਕ ਦਵਾਈ ਸੁਕਸਮ ਨਾ ਹੋਵੇ ਉਹ ਰੋਗ ਦੀ ਜੜ ਤਕ ਨਹੀ ਪਹੁੰਚਦਾ।ਹੈਮਿਓਪੈਥੀ ਰੋਗ ਆਧਾਰਿਤ ਦਵਾਈ ਨਹੀ, ਸਗੋ ਰੋਗੀ ਆਧਾਰਿਤ ਹੈ।
ਭਾਵ ਕਿ ਕਿਸੇ ਨੂੰ ਬੂਖਾਰ ਹੋ ਗਿਆ ਓੁਸ ਦੀ ਦਵਾਈ ਦੂਸਰਾ ਬੂਖਾਰ ਵਾਲਾ ਰੋਗੀ ਨਹੀ ਖਾ ਸਕਦਾ ਦੂਸਰੇ ਰੋਗੀ ਦੀ ਦਵਾਈ ਅਲੱਗ ਹੁੰਦੀ ਹੈ। ਉਸਦੀਆ ਅਲਮਾਤਾ ਨੂੰ ਧਿਆਨ ਵਿਚ ਰੱਖਦੇ ਹੋ ਤਿਆਰ ਕੀਤੀ ਜਾਂਦੀ ਹੈ। ਡਾਕਟਰ ਜਿੰਨ੍ਹਾਂ ਵੀ ਦਵਾਈ ਨੂੰ ਸੁਕਸਮ ਰੂਪ ਵਿਚ ਦਿੰਦੇ ਹਨ। ਉਨੀ ਹੀ ਉਸ ਦਵਾਈ ਦੀ ਤਾਕਤ ਵੱਧ ਹੁੰਦੀ ਹੈ। ਦੁਨੀਆਂ ਪੱਧਰ ‘ਤੇ ਘੱਟ ਗਿਆਨ ਰੱਖਣ ਵਾਲੇ ਲੋਕ ਇਸ ਦਵਾਈ ਨੂੰ ਮਿੱਠੀਆ ਗੋਲੀਆਂ ਹੀ ਸਮਝਦੇ ਹੋਏ ਮਜ਼ਾਕ ਉਡਾਉਦੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਇੰਨ੍ਹਾਂ ਦਵਾਈਆਂ ਨਾਲ ਇਹ ਕਿਵੇ ਹੋ ਸਕਦਾ ਹੈ ਕਿ ਰੋਗੀ ਨੂੰ ਮਿੱਠੀਆ ਗੋਲੀਆਂ ਠੀਕ ਕਰ ਸਕਣ। ਪਰ ਅੱਜ ਸਾਇੰਸ ਨੇ ਇਹ ਗੱਲ ਭਲੀਭਾਂਤ ਮੰਨ ਲਈ ਹੈ ਕਿ ਜਦੋ ਕਿਸੇ ਵੀ ਦਵਾਈ ਨੂੰ ਵੱਡੇ ਘੋਲ ਵਿਚ ਮਿਲਾਕੇ ਝੱਟਕੇ ਦੇ ਦੇ ਕੇ ਬਣਾਇਆ ਜਾਂਦਾ ਹੈ। ਤਾਂ ਉਸ ਵਿਚ ਬਿਜਲੀ ਵਰਗੀ ਤਾਕਤ ਪੈਦਾ ਹੋ ਜਾਂਦੀ ਹੈ। ਜਿਸ ਕਰਕੇ ਹੈਮਿਓਪੈਥੀ ਦੀਆਂ ਸੁਕਸਮ ਦਵਾਈਆਂ ਵਿਚ ਬਹੁਤ ਵੱਡੀ ਤਾਕਤ ਹੁੰਦੀ ਹੈ॥ ਇਹ ਦਵਾਈਆਂ ਵੱਡੇ ਤੋ ਵੱਡੇ ਰੋਗਾਂ ਨੂੰ ਠੀਕ ਕਰਨ ਲਈ ਵੱਡੀ ਤਾਕਤ ਰੱਖਦੀਆਂ ਹਨ। ਪਰ ਅਫਸੋਸ ਹੈਮਿਓਪੈਥੀ ਦੇ ਜਨਮ ਦਾਤਾ ਡਾ. ਸੈਮਿਊਲ ਹੈਨੇਮਨ ਦੀ ਇਸ ਖੋਜ ਨੂੰ ਮੰਨਣ ਲਈ ਡੇਢ ਸੋ ਸਾਲਾਂ ਤੋ ਉੱਪਰ ਦਾ ਸਮਾਂ ਸਾਡਾ ਲੋਕਾਂ ਨੇ ਲਗਾ ਦਿੱਤਾ ਹੈ। ਹੁਣ ਹੈਮਿਓਪੈਥੀ ਦੁਨੀਆਂ ਪੱਧਰ ‘ਤੇ ਫੈਲ ਚੁੱਕੀ ਹੈ। ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਲਾ-ਇਲਾਜ ਰੋਗੀਆਂ ਨੂੰ ਸਿਰਫ ਹੈਮਿਓਪੈਥੀ ਦਵਾਈ ਹੀ ਠੀਕ ਕਰ ਸਕਦੀ ਹੈ। ਜਿਸ ਕਾਰਨ ਅੱਜ ਕੱਲ੍ਹ ਆਯੂਰਵੈਦਿਕ ਅਤੇ ਐਲੋਪੈਥੀ ਡਾਕਟਰਾਂ ਦਾ ਝੁਕਾੳ ਵੀ ਹੁਣ ਹੈਮਿਓਪੈਥੀ ਵੱਲ ਵੱਧ ਰਿਹਾ ਹੈ। ਕਿਉਕਿ ਹੈਮਿਓਪੈਥੀ ਦਵਾਈ ਤੁਰੰਤ ਅਸਰ ਕਰਦੀ ਹੋਈ ਰੋਗੀ ਐਲੋਪੈਥੀ ‘ਤੇ ਦੇਸੀ ਦਵਾਈ ਨਾਲੋ ਬਹੁਤ ਜਲਦੀ ਠੀਕ ਹੀ ਨਹੀ ਕਰਦੀ ਸਗੋ ਇਸਦਾ ਕੋਈ ਵੀ ਸਾਇਡਇਫੈਕਟ ਨਹੀ ਹੁੰਦਾ ਤੇ ਇਹ ਰੋਗੀ ਨੂੰ ਤੁਰੰਤ ਅਸਰ ਕਰਦੀ ਹੋਈ ਜਲਦੀ ਠੀਕ ਕਰਦੀ ਹੈ। ਜੋ ਰੋਗ ਵੱਡੇ ਵੱਡੇ ਹਸਪਤਾਲਾ ਵਿਚ ਮਹਿੰਗੇ ਭਾਅ ਲੱਖਾਂ ਦੇ ਹਿਸਾਬ ਨਾਲ ਅਪ੍ਰੈਸ਼ਨ ਕਰਨ ‘ਤੇ ਠੀਕ ਹੁੰਦੇ ਹਨ ਉਹ ਹੈਮਿਓਪੈਥੀ ਦਵਾਈ ਨਾਲ ਸਸਤੇ ਰੇਟਾਂ ਵਿਚ ਠੀਕ ਹੁੰਦੇ ਹਨ। ਇਹੋ ਕਾਰਨ ਹੈ ਕਿ ਹੈਮਿਓਪੈਥੀ ਦੁਨੀਆਂ ਪੱਧਰ ‘ਤੇ ਕਾਰਗਰ ਸਿੱਧ ਹੁੰਦੀ ਹੋਈ ਬੜੀ ਤੇਜੀ ਨਾਲ ਫੈਲ ਰਹੀ ਹੈ।
ਡਾ. ਅਮੀਤਾ

Geef een reactie

Het e-mailadres wordt niet gepubliceerd. Vereiste velden zijn gemarkeerd met *