ਭਾਟ ਯੂਥ ਵੈਲਫੇਅਰ ਫੈਡਰੇਸ਼ਨ ਵਲੋਂ ਇੰਟਰਨੈਸ਼ਨਲ ਵਿਸ਼ਾਲ ਕਾਨਫਰੰਸ ਅ¤ਜ ਫਗਵਾੜਾ ’ਚ

ਫਗਵਾੜਾ 29 ਮਾਰਚ ( ਅਸ਼ੋਕ ਸ਼ਰਮਾ – ਚੇਤਨ ਸ਼ਰਮਾ ) ਭਾਟ ਯੂਥ ਵੈਲਫੇਅਰ ਫੈਡਰੇਸ਼ਨ ਰਜਿ. ਪੰਜਾਬ ਦੀ ਇਕ ਮੀਟਿੰਗ ਜ¤ਥੇਬੰਦੀ ਦੇ ਪ੍ਰਧਾਨ ਪਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਵੀਰਵਾਰ 29 ਮਾਰਚ ਨੂੰ ਫਗਵਾੜਾ ਵਿਖੇ ਕਰਵਾਈ ਜਾ ਰਹੀ ਇੰਟਰਨੈਸ਼ਨਲ ਵਿਸ਼ਾਲ ਕਾਨਫਰੰਸ ਦੀਆਂ ਤਿਆਰੀਆਂ ਸਬੰਧੀ ਜਾਇਜਾ ਲਿਆ ਗਿਆ। ਮੀਟਿੰਗ ਵਿਚ ਪ੍ਰਵਾਸੀ ਭਾਰਤੀ ਮਹਿੰਦਰ ਸਿੰਘ ਰਠੌਰ ਯੂ.ਕੇ., ਜਗਤਾਰ ਸਿੰਘ ਰਾਜਸਥਾਨ ਯੂ.ਕੇ., ਬੀਬੀ ਰਜਿੰਦਰ ਕੌਰ ਯੂ.ਕੇ. ਅਤੇ ਬੀਬੀ ਕੰਤਾ ਕੌਰ ਯੂ.ਕੇ. ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਪਰਮਜੀਤ ਸਿੰਘ ਨੇ ਦ¤ਸਿਆ ਕਿ ਭਾਟ ਬਿਰਾਦਰੀ ਦੀ ਉਕਤ ਇੰਟਰਨੈਸ਼ਨਲ ਵਿਸ਼ਾਲ ਕਾਨਫਰੰਸ ਜੋ ਕਿ ਵੀਰਵਾਰ ਨੂੰ ਮਾਡਲ ਟਾਊਨ ਜੀ.ਟੀ. ਰੋਡ ਸਾਹਮਣੇ ਤਹਿਸੀਲ ਕੰਪਲੈਕਸ ਵਿਖੇ ਸਵੇਰੇ 11 ਵਜੇ ਕਰਵਾਈ ਜਾ ਰਹੀ ਹੈ, ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਹਨਾਂ ਦ¤ਸਿਆ ਕਿ ਇਸ ਕਾਨਫਰੰਸ ਦੇ ਮੁ¤ਖ ਮਹਿਮਾਨ ਪ੍ਰਵਾਸੀ ਭਾਰਤੀ ਮਹਿੰਦਰ ਸਿੰਘ ਰਠੌਰ ਯੂ.ਕੇ. ਹੋਣਗੇ। ਉਹਨਾਂ ਸਮੂਹ ਭਾਟ ਸਿੰਘ ਸਭਾ ਗੁਰਦੁਆਰਿਆਂ ਦੇ ਪ੍ਰਧਾਨ ਸਾਹਿਬਾਨ ਅਤੇ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਕਿ ਸਮੂਹ ਸਾਧ ਸੰਗਤ ਨੂੰ ਨਾਲ ਲੈ ਕੇ ਉਕਤ ਕਾਨਫਰੰਸ਼ ਵਿਚ ਹਾਜਰੀ ਨੂੰ ਯਕੀਨੀ ਬਨਾਉਣ ਤਾਂ ਜੋ ਭਾਟ ਭਾਈਚਾਰੇ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਅਤੇ ਦਰਪੇਸ਼ ਚੁਣੌਤੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ। ਇਸ ਮੀਟਿੰਗ ਵਿਚ ਫੈਡਰੇਸ਼ਨ ਦੇ ਜਨਰਲ ਸਕ¤ਤਰ ਸੁਖਜੀਤ ਸਿੰਘ, ਖਜਾਨਚੀ ਜਗਤਾਰ ਸਿੰਘ, ਦਲਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਹਜਾਰਾ ਸਿੰਘ ਸਕ¤ਤਰ, ਸੋਨੂੰ ਸਿੰਘ, ਜੀ.ਪੀ. ਸਿੰਘ ਲੰਗੇਰੀ, ਗੁਰਮੀਤ ਸਿੰਘ ਫਿਲੌਰ, ਹਰਪ੍ਰੀਤ ਸਿੰਘ, ਰਣਧੀਰ ਸਿੰਘ, ਕੇ.ਵੀ. ਸਿੰਘ ਆਦਿ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *