ਲੋਆਇਨਜ਼ ਕਲੱਬ ਫਗਵਾੜਾ ਕਿੰਗਜ਼ ਨੇ ਖ਼ਾਲਸਾ ਕਾਲਜ ਡੁਮੇਲੀ ਦੇ ਗਰੀਬ ਵਿਦਿਆਰਥੀਆਂ ਨੂੰ ਕੀਤਾ ਅਡਾਪਟ

ਸਾਡਾ ਕਲੱਬ ਕਾਫ਼ੀ ਸਮੇਂ ਤੋਂ ਵਿਦਿਆ ਨੂੰ ਬੜਾਵਾ ਦੇਣ ਲਈ ਅਜਿਹੀਆਂ ਗਤੀਵਿਧੀਆਂ ਕਰਦਾ ਰਿਹਾ ਹੈ ਅਤੇ ਕਰਦਾ ਰਹੇਗਾ- ਲੋਅਇਨ ਸ਼੍ਰੀ ਅਸ਼ੋਕ ਮਨੀਲਾ
ਫਗਵਾੜਾ 31 ,ਮਾਰਚ ( ਅਸ਼ੋਕ ਸ਼ਰਮਾ – ਚੇਤਨ ਸ਼ਰਮਾ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਵਿਦਿਅਕ ਅਦਾਰੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਡੁਮੇਲੀ ਨੂੰ ਲੋਆਇਨਜ਼ ਕਲੱਬ ਫਗਵਾੜਾ ਕਿੰਗਜ਼ ਨੇ ਗਰੀਬ ਵਿਦਿਆਰਥੀਆਂ ਦੀਆਂ ਫ਼ੀਸਾਂ ਮਾਫ਼ ਕਰਨ ਲਈ ਮਾਇਕ ਸਹਾਇਤਾ ਦਿਤੀ ਅਤੇ ਕਾਲਜ ਦੇ ਗਰੀਬ ਵਿਦਿਆਰਥੀਆਂ ਨੂੰ ਵੀ ਅਡਾਪਟ ਕੀਤਾ ਗਿਆ। ਇਸ ਮੌਕੇ ਲੋਆਇਨਜ਼ ਕਲੱਬ ਦੇ ਮੈਂਬਰ ਸ਼੍ਰੀ ਹਰਮੋਹਨ ਜੁਨੇਜਾ ਨੇ ਵਿਦਿਆਰਥੀਆਂ ਨੂੰ ਦੇਸ਼ ਭਗਤੀ ਦੀ ਕਵਿਤਾ ਸੁਣਾਈ ਅਤੇ ਵਿਦਿਆਰਥੀਆਂ ਨੂੰ ਆਪਣੇ ਦੇਸ਼ ਨਾਲ ਪਿਆਰ ਕਰਨ ਦੀ ਪ੍ਰੇਰਣਾ ਵੀ ਦਿਤੀ। ਇਸ ਤੋਂ ਬਾਅਦ ਲੋਆਇਨਜ਼ ਕਲੱਬ ਦੇ ਪ੍ਰਧਾਨ ਸ਼੍ਰੀ ਅਸ਼ੋਕ ਮਨੀਲਾ ਨੇ ਲੋਆਇਨਜ਼ ਕਲੱਬ ਦੀਆਂ ਉਪਲਬਧੀਆਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਉਹਨਾਂ ਨੇ ਲੋਆਇਨਜ਼ ਕਲੱਬ ਦੁਆਰਾ ਕੀਤੀਆਂ ਜਾਂਦੀਆਂ ਸਮਾਜ ਸੇਵੀ ਗਤੀਵਿਧੀਆਂ ਬਾਰੇ ਸੰਖੇਪ ਜਾਣਕਾਰੀ ਦਿੰਦਿਆ ਕਿਹਾ ਕਿ ਸਾਡਾ ਕਲੱਬ ਕਾਫ਼ੀ ਸਮੇਂ ਤੋਂ ਵਿਦਿਆ ਨੂੰ ਬੜਾਵਾ ਦੇਣ ਲਈ ਅਜਿਹੀਆਂ ਗਤੀਵਿਧੀਆਂ ਕਰਦਾ ਰਿਹਾ ਹੈ ਅਤੇ ਕਰਦਾ ਰਹੇਗਾ। ਇਹਨਾਂ ਤੋਂ ਬਾਅਦ ਚਾਰਟਰ ਪ੍ਰਧਾਨ ਸ. ਸੁਖਬੀਰ ਸਿੰਘ ਕਿੰਨਰਾ ਨੇ ਵਿਦਿਆਰਥੀਆਂ ਨੂੰ ਦੱਸਿਆਂ ਕਿ ਸਮਾਜ ਸੇਵਾ ਸਿਰਫ ਪੈਸਿਆਂ ਨਾਲ ਨਹੀਂ ਕੀਤੀ ਜਾਂਦੀ। ਸਮਾਜ ਸੇਵਾ ਕਿਸੇ ਨੂੰ ਕਿਸੇ ਨਾਲ ਆਪਣਾਪਨ ਦਿਖਾ ਕੇ, ਮਾਨਸਿਕ ਸਹਾਇਤਾ ਦੇ ਕੇ, ਗਰੀਬ ਵਿਦਿਆਰਥੀਆਂ ਨੂੰ ਫ਼ਰੀ ਪੜ੍ਹਾ ਕੇ ਵੀ ਕੀਤੀ ਜਾ ਸਕਦੀ ਹੈ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਗੁਰਨਾਮ ਸਿੰਘ ਰਸੂਲਪੁਰ ਨੇ ਕਾਲਜ ਪ੍ਰਾਪਤੀਆਂ ਬਾਰੇ ਲੋਆਇਨ ਕਲੱਬ ਨੂੰ ਦੱਸਿਆ ਅਤੇ ਉਹਨਾਂ ਦੁਆਰਾ ਦਿੱਤੀ ਗਈ ਸਹਾਇਤਾ ਕਰਕੇ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਵਰਗੇ ਕਾਲਜ ਨੂੰ ਤੁਹਾਡੇ ਵਰਗੇ ਸਮਾਜ ਸੇਵੀ ਕਲੱਬਾਂ ਦੀ ਬਹੁਤ ਲੋੜ ਹੈ ਜਿਸ ਨਾਲ ਸਿਖਿਆ ਨੂੰ ਇਕ ਅਲੱਗ ਮਿਆਰ ਉੱਪਰ ਪਹੁੰਚਾਇਆ ਜਾ ਸਕਦਾ ਹੈ। ਇਸ ਪ੍ਰੋਗਰਾਮ ਦੌਰਾਨ ਪ੍ਰੋ. ਜੁਝਾਰ ਸਿੰਘ ਦੁਆਰਾ ਸਟੇਜ਼ ਸੈਕਟਰੀ ਦੀ ਭੂਮਿਕਾ ਨਿਭਾਈ ਗਈ। ਇਸ ਮੌਕੇ ਲਾਇਨ ਕਲੱਬ ਫਗਵਾੜਾ ਕਿੰਗਜ਼ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ, ਲੋਆਇਨ ਅਮਰਜੀਤ ਸਿੰਘ ਅਤੇ ਲੋਆਇਨ ਸੁਖਵਿੰਦਰ ਸਿੰਘ ਤੋਂ ਇਲਾਵਾ ਕਾਲਜ ਦੇ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀ ਵੀ ਹਾਜ਼ਰ ਸਨ

Geef een reactie

Het e-mailadres wordt niet gepubliceerd. Vereiste velden zijn gemarkeerd met *