ਐਸ ਟੀ/ਐਸ ਟੀ ਐਕਟ ਦੇ ਫੈਂਸਲੇ ਦੇ ਵਿਰੋਧ ‘ਚ ਫਗਵਾੜਾ ਰਿਹਾ ਸਾਰਾ ਦਿਨ ਬੰਦ


ਫਗਵਾੜਾ 2 ਅਪ੍ਰੈਲ (ਚੇਤਨ ਸ਼ਰਮਾ-ਅਸ਼ੋਕ ਸ਼ਰਮਾ ) ਮਾਣਯੋਗ ਸੁਪਰੀਮ ਕੋਰਟ ਵਲੋਂ ਐਸ.ਸੀ./ ਐਸ.ਟੀ. ਐਕਟ ਨੂੰ ਪ੍ਰਭਾਵਹੀਣ ਬਣਾਉਣ ਦੇ ਵਿਰੋਧ ’ਚ ਬੁਲਾਏ ਭਾਰਤ ਬੰਦ ਦੌਰਾਨ ਫਗਵਾੜਾ ਵਿਖੇ ਵੱਖ-ਵੱਖ ਵਰਗਾ, ਰਾਜਨੀਤਕ ਪਾਰਟੀਆਂ ਅਤੇ ਸਮਾਜਿਕ ਸੰਸਥਾਵਾਂ ਵਲੋਂ ਐਲਾਨੇ ਭਾਰਤ ਬੰਦ ਦੌਰਾਨ ਫਗਵਾੜਾ ‘ਚ ਜਬਰਦਸਤ ਹੁੰਗਾਰਾ ਮਿਲਿਆ । ਫਗਵਾੜਾ ਸ਼ਹਿਰ ਦੇ ਸਾਰੇ ਬਾਜ਼ਾਰ ਮੁਕੰਮਲ ਬੰਦ ਰਹੇ ਅਤੇ ਸੜਕਾਂ ਵੀ ਖਾਲੀ ਰਹੀਆ। ਦੂਸਰੇ ਪਾਸੇ ਦਲਿਤ ਜਥੇਬੰਦੀਆਂ ਅਤੇ ਹੋਰ ਸਮਾਜਿਕ ਸੰਸਥਾਵਾਂ ਵਲੋਂ ਇੱਕ ਹੋ ਕੇ ਵੱਖ ਵੱਖ ਢੰਗਾਂ ਨਾਲ ਮਾਣਯੋਗ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ। ਸਵੇਰੇ ਦਲਿਤ ਜਥੇਬੰਦਰੀਆਂ ਹਰਗੋਬਿੰਦ ਨਗਰ ਵਿਖੇ ਇੱਕਠੀਆ ਹੋ ਕੇ ਸਰਕਾਰ ਦਾ ਪੁਤਲਾ ਫੁਕੀਆ ਉਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਇਕਠੇ ਹੋਏ ਲੋਕਾਂ ਨੇ ਕੇਂਦਰ ਸਰਕਾਰ ਖਿਲਾਫ ਨਾਰੇਬਾਜੀ ਕਰਦਿਆਂ ਸ਼ਹਿਰ ਦੇ ਬਜ਼ਾਰਾ ਵਿੱਚ ਰੋਸ ਮਾਰਚ ਕੀਤਾ ਅਤੇ ਭਾਜਪਾ ਸਰਕਾਰ ਦੀ ਤੀਖੇ ਸ਼ਬਦਾ ਵਿੱਚ ਅਲੋਚਨਾ ਕੀਤੀ । ਜਥੇਬੰਦੀਆਂ ਦੇ ਆਗੂਆਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਕਤ ਐਕਟ ’ਚ ਕੀਤੀ ਸੋਧ ਨੂੰ ਤੁਰੰਤ ਵਾਪਸ ਨਾ ਲਿਆ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖ਼ਾ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪ੍ਰਦੇਸ਼ ਤੇ ਕੇਂਦਰ ਸਰਕਾਰ ਦੀ ਹੋਵੇਗੀ। ਫਗਵਾੜਾ ਪੁਲਿਸ ਪ੍ਰਸ਼ਾਸ਼ਨ ਵਲੋਂ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ। ਚੱਪੇ – ਚੱਪੇ ’ਤੇ ਪੁਲਿਸ ਤੇ ਅਰਧ ਸੈਨਿਕ ਦਲ ਦੇ ਜਵਾਨ ਤੈਨਾਤ ਸਨ। ਇਸ ਦੀ ਅਗਵਾਈ ਐਸ.ਪੀ. ਫਗਵਾੜਾ ਪਰਮਿੰਦਰ ਸਿੰਘ ਭੰਡਾਲ ਕਰ ਰਹੇ ਸਨ। ਇਸ ਤੋਂ ਪਹਿਲਾਂ ਫਗਵਾੜਾ ਪੁਲਿਸ ਵਲੋਂ ਡੀ.ਆਈ.ਜੀ. ਜਸਕਰਨ ਸਿੰਘ ਦੀ ਅਗਵਾਈ ’ਚ ਸ਼ਹਿਰ ਦੇ ਪ੍ਰਮੁੱਖ਼ ਬਾਜ਼ਾਰਾਂ ਵਿੱਚ ਫ਼ਲੈਗ ਮਾਰਚ ਵੀ ਕੀਤਾ ਗਿਆ। ਕੁੱਝ ਸਮਾਜਿਕ ਜਥੇਬੰਦੀਆ ਅਤੇ ਸੰਸਥਾ ਨੇ ਮਾਨਯੋਗ ਅਦਾਲਤ ਦੇ ਫੈਂਸਲੇ ਦੇ ਵਿਰੋਧ ਵਿੱਚ ਫਗਵਾੜਾ ਬਸ ਸਟੈਂਡ ਵਿਖੇ ਭੁੱਖ ਹੜਤਾਲ ਕਰ ਆਪਣਾ ਰੋਸ ਜ਼ਾਹਿਰ ਕੀਤਾ।

Geef een reactie

Het e-mailadres wordt niet gepubliceerd. Vereiste velden zijn gemarkeerd met *