ਬੈਲਜੀਅਮ 3 ਅਪ੍ਰੈਲ (ਹਰਚਰਨ ਸਿੰਘ ਢਿੱਲੋਂ) ਗੁਰਦੁਆਰਾ ਮਾਤਾ ਸਹਿਬ ਕੌਰ ਜੀ ਗੈਂਟ ਦੇ ਸੇਵਾਦਾਰਾਂ ਵਲੋ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਖਾਲਸੇ ਦਾ ਪ੍ਰਗਟ ਦਿਹਾੜਾ ਵਿਸਾਖੀ ਗੁਰਦੁਆਰਾ ਪ੍ਰਬੰਧਿਕ ਕਮੇਟੀ ਅਤੇ ਸਾਰੀ ਸੰਗਤ ਮਿਲਕੇ 22 ਅਪ੍ਰੈਲ ਦਿਨ ਐਤਵਾਰ ਨੂੰ ਬੜੀ ਸ਼ਰਧਾ ਨਾਲ ਮਨਾ ਰਹੇ ਹਨ, 20 ਅਪ੍ਰੈਲ ਦਿਨ ਸ਼ੁਕਰਵਾਰ ਨੂੰ ਸ਼੍ਰੀ ਅਖੰਡਪਾਠ ਸਾਹਿਬ ਅਰੰਭ ਹੋਣਗੇ ਅਤੇ ਐਤਵਾਰ ਨੂੰ ਭੋਗ ਪੈਣਗੇ , ਇਸ ਵਿਸਾਖੀ ਦਿਹਾੜੇ ਦੇ ਸਮਾਗਮ ਵਿਚ ਭਾਈ ਜਸਪਾਲ ਸਿੰਘ ਜੀ ਦਾ ਕੀਰਤਨੀ ਜਥਾ ਸੇਵਾ ਨਿਭਾਉਣਗੇ।
ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਰੀ ਸੰਗਤ ਵਲੋ ਗੈਂਟ ਸ਼ਹਿਰ ਵਿਚ ਹਰ ਸਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ ਜੋ ਇਸ ਸਾਲ 19 ਮਈ ਦਿਨ ਸ਼ਨੀਚਰਵਾਰ ਨੂੰ ਸਾਰੀ ਸੰਗਤ ਦੇ ਸਹਿਯੋਗ ਨਾਲ ਸਜਾਇਆ ਜਾ ਰਿਹਾ ਹੈ , ਪ੍ਰਬੰਧਕਾਂ ਵਲੋ ਸਾਰੀ ਸੰਗਤ ਨੂੰ ਖੁਲਾ ਸੱਦਾ ਦਿੱਤਾ ਜਾਂਦਾ ਹੈ।
Kortrijksepoortstraat 49, 9000 Gent