ਮਾਂ ਦੇ ਦਿੱਤੇ ਸੰਸਕਾਰ ਬੱਚੇ ਦੇ ਰਾਹ ਦਿਸੇਰਾ ਬਣਦੇ ਹਨ- ਸਿੰਘ ਸਾਹਿਬ

ਕਪੂਰਥਲਾ, ਇੰਦਰਜੀਤ- ਪਿੰਡ ਅਠੋਲਾ ਦੀ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਉਘੇ ਸਮਾਜ ਸੇਵੀ ਆਗੂ ਗਿਆਨੀ ਮਨਜੀਤ ਸਿੰਘ ਸੋਹਲ ਦੀ ਸਤਿਕਾਰਯੋਗ ਮਾਤਾ ਗੁਰਮੇਜ ਕੌਰ ਸੋਹਲ ਨਮਿਤ ਅੰਤਿਮ ਅਰਦਾਸ ਸਮੇਂ ਗੁਰਦੁਆਰਾ ਬਾਬਾ ਠੁਕਰਾਣਾ ਵਿਖੇ ਸਰਧਾ ਦੇ ਫੁੱਲ ਭੇਂਟ ਕਰਦਿਆਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਮਾਂ ਦੇ ਦਿੱਤੇ ਸੰਸਕਾਰ ਬੱਚੇ ਦੇ ਰਾਹ ਦਿਸੇਰਾ ਬਣਦੇ ਹਨ। ਗੁਰਇਤਹਾਸ ਅਤੇ ਗੁਰਬਾਣੀ ਨਾਲ ਜੁੜੀਆਂ ਮਾਵਾਂ ਦੇ ਪੁੱਤਰ ਬਲਵਾਨ ਹੁੰਦੇ ਹਨ। ਉਹਨਾਂ ਕਿਹਾ ਕਿ ਮਨੁਖ ਨੇ ਅਕਾਲ ਪੁਰਖ ਵੱਲੋਂ ਨਿਰਧਾਰਤ ਸਮੇਂ ਤੇ ਇਸ ਸੰਸਾਰ ਤੋਂ ਚਲੇ ਜਾਂਦਾ ਹੈ ਤੇ ਉਸ ਵੱਲੋਂ ਕੀਤੇ ਕਾਰਜ ਹੀ ਉਸ ਨੂੰ ਜਿਉਦਾ ਰੱਖਦੇ ਹਨ। ਇਸ ਤੋਂ ਪਹਿਲਾਂ ਸ੍ਰੀ ਹਰਮੰਦਿਰ ਸਾਹਿਬ ਦੇ ਹਜੂਰੀ ਰਾਗੀ ਭਾਈ ਸੁਖਜਿੰਦਰ ਸਿੰਘ ਵੱਲੋਂ ਅਲਾਹੀ ਬਾਣੀ ਦਾ ਵੈਰਾਗਮਈ ਕੀਰਤਨ ਕੀਤਾ ਗਿਆ। ਸਰਧਾਂਜਲੀ ਸਮਾਗਮ ’ਚ ਸੰਤ ਬਾਬਾ ਲੀਡਰ ਸਿੰਘ ਸੈਫਲਾਬਾਦ ਵਾਲੇ, ਗੁਰਦੁਆਰਾ ਟਾਹਲੀ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਦਇਆ ਸਿੰਘ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ, ਬਾਬਾ ਬਲਦੇਵ ਕ੍ਰਿਸ਼ਨ ਸਿੰਘ ਗਿੱਲਾਂ ਵਾਲੇ, ਸੇਠ ਸਤਪਾਲ ਮੱਲ, ਸੁਰਜੀਤ ਸਿੰਘ ਚੀਮਾਂ, ਗੁਰਦੀਪ ਸਿੰਘ ਨਾਗਰਾ, ਗੁਰਜਿੰਦਰ ਸਿੰਘ ਭਤੀਜਾ, ਜੱਥੇਦਾਰ ਗੁਰਦੇਵ ਸਿੰਘ ਨਿੱਝਰ, ਜੱਥੇ: ਰੇਸ਼ਮ ਸਿੰਘ ਗੋਨਾ ਚੱਕ, ਜੱਥੇ: ਮੋਹਣ ਸਿੰਘ ਚਮਿਆਰਾ, ਜੱਥੇ: ਅਵਤਾਰ ਸਿੰਘ ਕੁਰਾਲੀ, ਜੱਥੇ: ਰਣਜੀਤ ਸਿੰਘ ਖੋਜੇਵਾਲ ਸਾਬਕਾ ਚੇਅਰਮੇਨ ਮਾਰਕੀਟ ਕਮੇਟੀ, ਜਗਜੀਤ ਸਿੰਘ ਸੰਮੀਪੁਰ, ਮਹਾਂ ਸਿੰਘ ਸੋਹਲ, ਤਰਲੋਕ ਸਿੰਘ ਮੰਡ, ਜੱਥੇ: ਅਮਰਜੀਤ ਸਿੰਘ ਢਪੱਈ, ਜਗੀਰ ਸਿੰਘ ਵਡਾਲਾ ਜਿਲ੍ਹਾ ਪ੍ਰਧਾਨ, ਸ਼ਿਵ ਕੰਵਰ ਸਿੰਘ ਸੰਧੂ, ਐਡਵੋਕੇਟ ਅਵਤਾਰ ਸਿੰਘ ਕਲੇਰ, ਸਾਬਕਾ ਸਰਪੰਚ ਸੰਜੀਵ ਗਾਜੀਪੁਰ, ਅਜਮੇਰ ਸਿੰਘ ਹੰਸ ਸਰਪੰਚ ਅਠੋਲਾ, ਹਰਵਿੰਦਰ ਸਿੰਘ ਨਾਗਰਾ, ਪ੍ਰਵਾਨਾ ਸਭਿਆਚਾਰਕ ਮੰਚ ਅਠੋਲਾ ਦੇ ਕਾਰਜਕਾਰੀ ਪ੍ਰਧਾਨ ਅਜਮੇਰ ਸਿੰਘ ਸਹੋਤਾ, ਸਲਹਕਾਰ ਗਾਇਕ ਬੂਟਾ ਮੁਹੰਮਦ, ਸਕੱਤਰ ਮੰਗਲ ਅਠੋਲਾ, ਬਲਵੀਰ ਕਾਲਾ, ਢਾਡੀ ਸੁਖਵੀਰ ਸਿੰਘ ਭੌਰ, ਗੁਰੂ ਕਾ ¦ਗਰ ਟੀਮ ਦੇ ਮੁੱਖ ਸੇਵਾਦਾਰ ਡਾ. ਸੁਰਜੀਤ ਸਿੰਘ ਖੁਸਰੋਪੁਰ, ਪਰਮਜੀਤ ਸਿੰਘ ਖਾਲਸਾ, ਪੰਜਾਬੀ ਲਿਖਾਰੀ ਸਭਾ ਦੇ ਆਗੂ ਹਰਭਜਨ ਸਿੰਘ ਨਾਹਲ ਆਦਿ ਹਾਜਿਰ ਸਨ।

ਤਸਵੀਰ: 3ਸੰਘਾ2ਕੇਪੀਟੀ, 3ਸੰਘਾ3ਕੇਪੀਟੀ, 3ਸੰਘਾ4ਕੇਪੀਟੀ

ਪਿੰਡ ਅਠੋਲਾ ’ਚ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਉਘੇ ਸਮਾਜ ਸੇਵੀ ਆਗੂ ਗਿਆਨੀ ਮਨਜੀਤ ਸਿੰਘ ਸੋਹਲ ਦੀ ਮਾਤਾ ਗੁਰਮੇਜ ਕੌਰ ਸੋਹਲ ਨਮਿਤ ਅੰਤਿਮ ਅਰਦਾਸ ਸਮੇਂ ਸਾਹਿਬ ਗਿਆਨੀ ਗੁਰਬਚਨ ਸਿੰਘ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸੰਤ ਬਾਬਾ ਦਇਆ ਸਿੰਘ ਸਿਰੋਪਾਓ ਦਿੰਦੇ ਹੋਏ, ਕੀਰਤਨ ਕਰਦੇ ਹੋਏ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਸੁਖਜਿੰਦਰ ਸਿੰਘ ਅਤੇ ਇਕੱਤਰ ਸੰਗਤ।

Geef een reactie

Het e-mailadres wordt niet gepubliceerd. Vereiste velden zijn gemarkeerd met *