ਚੀਮਾ ਨੇ ਸਿਖਿਆ ਅਧਿਕਾਰੀਆਂ ਨੂੰ ਨਾਲ ਲੈ ਕੇ ਕੀਤੀ ਸਕੂਲਾਂ ਦੀ ਚੈਕਿੰਗ

– ਕਿਹਾ ਪ੍ਰਾਈਵੇਟ ਸਕੂਲਾਂ ਦੀ ਲੁ¤ਟ-ਖਸੁ¤ਟ ਬਰਦਾਸ਼ਤ ਨਹੀਂ ਹੋਵੇਗੀ
ਕਪੂਰਥਲਾ, 7 ਅਪ੍ਰੈਲ, ਇੰਦਰਜੀਤ
ਪ੍ਰਾਈਵੇਟ ਸਕੂਲਾਂ ਵਲੋਂ ਵਿਦਿਆਰ0ਥੀਆਂ ਦੇ ਮਾਤਾ-ਪਿਤਾ ਦੀ ਕੀਤੀ ਜਾ ਰਹੀ ਲੁ¤ਟ ਖਸੁ¤ਟ ਨੂੰ ਰੋਕਣ ਲਈ ਸੁਲਤਾਨਪੁਰ ਲੋਧੀ ਦੇ ਐਮ.ਐਲ.ਏ ਨਵਤੇਜ ਸਿੰਘ ਚੀਮਾ ਨੇ ਸਿਖਿਆ ਅਧਿਕਾਰੀਆਂ ਨੂੰ ਨਾਲ ਲੈ ਕੇ ਹਲਕਾ ਸੁਲਤਾਨਪੁਰ ਲੋਧੀ ਦੇ ਅਲ¤ਗ ਅਲ¤ਗ ਨਿਜੀ ਸਕੂਲਾਂ ਵਿ¤ਚ ਖੁਦ ਨਿਰੀਖਣ ਕੀਤਾ।ਉਨ੍ਹਾਂ ਸਕੂਲ ਮੁਖੀਆਂ ਨੂੰ ਨਿਯਮਾਂ ਅਨੁਸਾਰ ਫੀਸ ਲੈਣ ਦੀ ਹਦਾਇਤ ਕੀਤੀ।
ਐਮ.ਐਲ.ਏ ਨਵਤੇਜ ਸਿੰਘ ਚੀਮਾ ਨੇ ਦ¤ਸਿਆ ਕਿ ਉਨ੍ਹਾਂ ਨੂੰ ਹਲਕੇ ਦੇ ਅਲ¤ਗ ਅਲ¤ਗ ਪਿੰਡਾਂ ਤੋਂ ਵਿਦਿਆਰਥੀਆਂ ਦੇ ਮਾਤਾ-ਪਿਤਾ ਤੋਂ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਸਨ ਕਿ ਪ੍ਰਾਈਵੇਟ ਸਕੂਲਾਂ ਵਲੋਂ ਮੋਟੀਆਂ ਫੀਸਾਂ ਲੈ ਕੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ।ਜਿਨ੍ਹਾਂ ਸੁਵਿਧਾਵਾਂ ਦਾ ਨਾਮ ਲੈ ਕੇ ਫੰਡ ਇਕ¤ਤਰ ਕੀਤੇ ਜਾ ਰਹੇ ਹਨ, ਉਹ ਸੁਵਿਧਾਵਾਂ ਮੁਹ¤ਈਆ ਹੀ ਨਹੀਂ ਕਰਵਾਈਆਂ ਜਾ ਰਹੀਆਂ।ਇਸ ਗ¤ਲ ਨੂੰ ਲੈ ਕੇ ਹੀ ਉਪ ਜਿਲਾ ਸਿਖਿਆ ਅਫਸਰ (ਸੈ.ਸਿ) ਬਿਕਰਮਜੀਤ ਸਿੰਘ, ਜਿਲਾ ਸਿਖਿਆ ਅਫਸਰ (ਐਲੀਮੈਂਟਰੀ) ਗੁਰਚਰਨ ਸਿੰਘ ਅਤੇ ਤਹਿਸੀਲਦਾਰ ਗੁਰਮੀਤ ਸਿੰਘ ਨੂੰ ਨਾਲ ਲੈ ਕੇ ਸਕੂਲਾਂ ਦਾ ਨਿਰੀਖਣ ਕੀਤਾ ਗਿਆ ਹੈ।ਸਭ ਤੋਂ ਪਹਿਲਾਂ ਅਕਾਲ ਗਲੈਕਸੀ ਸਕੂਲ ਦਾ ਨਿਰੀਖਣ ਕੀਤਾ ਗਿਆ, ਜਿ¤ਥੋਂ ਮੋਜੂਦਾ ਅਤੇ ਪਿਛਲੇ ਵਿਦਿਅਕ ਵਰ੍ਹੇ ਦੀਆਂ ਫੀਸਾਂ ਦਾ ਰਿਕਾਰਡ ਲਿਆ ਗਿਆ ਅਤੇ ਸਿਖਿਆ ਦਾ ਮਿਆਰ ਚੈਕ ਕੀਤਾ ਗਿਆ।ਇਸ ਤੋਂ ਬਾਅਦ ਫਾਲਕਨ ਇੰਟਰਨੈਸ਼ਨਲ ਸਕੂਲ ਵਿ¤ਚ ਨਿਰੀਖਣ ਕਰਨ ਗਏ ਤਾਂ ਉਸ ਸਕੂਲ ਵਿ¤ਚ ਨਾਂ ਤਾਂ ਪਿੰ੍ਰਸੀਪਲ ਮੋਜੂਦ ਸੀ ਅਤੇ ਨਾ ਹੀ ਪ੍ਰਬੰਧਕ ਕਮੇਟੀ ਦਾ ਕੋਈ ਮੈਂਬਰ।ਸਕੂਲ ਵਲੋਂ ਕੋਈ ਰਿਕਾਰਡ ਪੇਸ਼ ਨਹੀਂ ਕੀਤਾ ਗਿਆ।ਸਬੰਧਤ ਸਕੂਲ ਨੂੰ ਆਪਣਾ ਰਿਕਾਰਡ ਦੋ ਦਿਨ ਦੇ ਅੰਦਰ ਅੰਦਰ ਭੇਜਣ ਦੇ ਹੁਕਮ ਕੀਤੇ ਗਏ।ਇਸ ਤੋਂ ਬਾਅਦ ਦਸ਼ਮੇਸ਼ ਅਕੈਡਮੀ ਅਤੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਾ ਨਿਰੀਖਣ ਕਰਦੇ ਹੋਏ ਰਿਕਾਰਡ ਲਿਆ।ਇਸ ਦੇ ਨਾਲ ਹੀ ਸਕੂਲ ਵਲੋਂ ਵਿਦਿਆਰਥੀਆਂ ਨੂੰ ਦਿ¤ਤੀਆਂ ਜਾਂਦੀਆਂ ਸੁਵਿਧਾਵਾਂ ਬਾਰੇ ਜਾਣਕਾਰੀ ਲਿ¤ਤੀ।ਇਸ ਤੋਂ ਬਾਅਦ ਕਰਾਈਸਟ ਜੋਤੀ ਸਕੂਲ ਵਿ¤ਚ ਟਰਾਂਸਪੋਰਟ ਸੁਵਿਧਾਵਾਂ ਠੀਕ ਨਾ ਹੋਣ ਕਾਰਨ ਤੁਰੰਤ ਦਰੁ¤ਸਤੀ ਕਰਨ ਅਤੇ ਸਾਫਟ ਵੀਅਰ ਅਤੇ ਸਮਾਰਟ ਕਲਾਸ ਲਈ ਅਲ¤ਗ ਤੋਂ ਲਏ ਜਾ ਰਹੇ ਫੰਡਾਂ ਨੂੰ ਤੁਰੰਤ ਬੰਦ ਕਰਨ ਦੀ ਹਦਾਇਤ ਕੀਤੀ।ਲਾਰਡ ਕ੍ਰਿਸ਼ਨਾ ਇੰਟਰਨੈਸ਼ਨਲ ਸਕੂਲ ਵਿ¤ਚ ਜਾ ਕੇ ਵੀ ਰਿਕਾਰਡ ਚੈਕ ਕੀਤਾ ਅਤੇ ਵਿਦਿਆਰਥੀਆਂ ਨੂੰ ਦਿ¤ਤੀਆਂ ਜਾ ਰਹੀਆਂ ਸੁਵਿਧਾਵਾਂ ਨੂੰ ਵਾਚਿਆ।ਐਮ.ਐਲ.ਏ ਨੇ ਦ¤ਸਿਆ ਕਿ ਕਈ ਸਕੂਲਾਂ ਦੀਆਂ ਬ¤ਸਾਂ ਵਿ¤ਚ ਐਕਸਪਾਇਰੀ ਫਸਟ ਏਡ ਕਿ¤ਟਾਂ ਸਨ ਜਦਕਿ ਕਈ ਬ¤ਸਾਂ ਵਿ¤ਚ ਨਾਂ ਤਾਂ ਸੀਸੀਟੀਵੀ ਸਨ ਅਤੇ ਨਾਂ ਹੀ ਜੀਪੀਐਸ।ਇਸ ਤੋਂ ਇਲਾਵਾ ਰਾਈਟ ਟੂ ਐਜੂਕੇਸ਼ਨ ਤਹਿਤ ਗਰੀਬ ਪਰਿਵਾਰਾਂ ਦੇ ਬ¤ਚਿਆਂ ਨੂੰ ਵੀ ਦਾਖਲੇ ਨਹੀਂ ਦਿ¤ਤੇ ਗਏ।ਇਸ ਤੋਂ ਇਲਾਵਾ ਸਟੇਸ਼ਨਰੀ ਵੀ ਮਹਿੰਗੇ ਮ¤ੁਲ ਤੇ ਆਪਣੇ ਵਲੋਂ ਹੀ ਵੇਚੀ ਜਾ ਰਹੀ ਸੀ।ਉਨ੍ਹਾਂ ਕਿਹਾ ਕਿ ਸਿਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਨਿਰੀਖਣ ਦੀ ਮੁਕੰਮਲ ਰਿਪੋਰਟ ਬਣਾਉਣ ਦੇ ਆਦੇਸ਼ ਦਿ¤ਤੇ ਗਏ ਜੋਕਿ ਮੁ¤ਖਮੰਤਰੀ ਅਤੇ ਸਿਖਿਆ ਸਕ¤ਤਰ ਨੂੰ ਭੇਜੀ ਜਾਵੇਗੀ।ਨਿਰੀਖਣ ਬਾਰੇ ਉਪ ਜਿਲਾ ਸਿਖਿਆ ਅਫਸਰ (ਸੈ.ਸਿ) ਬਿਕਰਮਜੀਤ ਸਿੰਘ ਅਤੇ ਜਿਲਾ ਸਿਖਿਆ ਅਫਸਰ (ਐਲੀਮੈਂਟਰੀ) ਗੁਰਚਰਨ ਸਿੰਘ ਨੇ ਕਿਹਾ ਕਿ ਨਿਰੀਖਣ ਬਾਰੇ ਮੁਕੰਮਲ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ।ਜੋ ਜੋ ਖਾਮੀਆਂ ਸਕੂਲ ਸੁਵਿਧਾਵਾਂ ਵਿ¤ਚ ਪਾਈਆਂ ਗਈਆਂ ਹਨ, ਉਨ੍ਹਾਂ ਨੂੰ ਦੂਰ ਕਰਨ ਲਈ ਹਦਾਇਤਾਂ ਜਾਰੀ ਕਰਦੇ ਹੋਏ ਸਪ¤ਸ਼ਟੀਕਰਨ ਲਏ ਜਾਣਗੇ।

Geef een reactie

Het e-mailadres wordt niet gepubliceerd. Vereiste velden zijn gemarkeerd met *