ਐਡਵੋਕੇਟ ਜੇ. ਜੇ. ਐਸ. ਅਰੋੜਾ ਨੇ ਆਪਣੇ ਵਿਰੋਧੀ ਉਮੀਦਵਾਰ ਐਡਵੋਕੇਟ ਪਰਮਜੀਤ ਸਿੰਘ ਹੰਸਪਾਲ ਨੂੰ ਹਰਾ ਕੇ ਬਾਰ ਐਸੋਸੀਏਸ਼ਨ ਦੀ ਪ੍ਰਧਾਨਗੀ ਕੀਤੀ ਹਾਸਲ

ਕਪੂਰਥਲਾ, 7 ਅਪ੍ਰੈਲ, ਇੰਦਰਜੀਤ
ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦੀ ਚੋਣ ਸਥਾਨਕ ਨਵੀਂ ਕਚਹਿਰੀ ਕੰਪਲੈਕਸ ਵਿਖੇ ਹੋਈ । ਵ¤ਖ-ਵ¤ਖ ਅਹੁਦਿਆਂ ਲਈ 6 ਉਮੀਦਵਾਰ ਚੋਣ ਮੈਦਾਨ ਵਿਚ ਸਨ। ਚੋਣ ਨਤੀਜਿਆਂ ਅਨੁਸਾਰ ਸੀਨੀਅਰ ਐਡਵੋਕੇਟ ਜੇ. ਜੇ. ਐਸ. ਅਰੋੜਾ ਨੇ ਆਪਣੇ ਵਿਰੋਧੀ ਉਮੀਦਵਾਰ ਐਡਵੋਕੇਟ ਪਰਮਜੀਤ ਸਿੰਘ ਹੰਸਪਾਲ ਨੂੰ ਹਰਾ ਕੇ ਬਾਰ ਐਸੋਸੀਏਸ਼ਨ ਦੀ ਪ੍ਰਧਾਨਗੀ ‘ਤੇ ਕਬਜ਼ਾ ਕੀਤਾ । ਸ਼ਾਂਤੀਪੂਰਨ ਮਾਹੌਲ ਵਿਚ ਪ੍ਰਧਾਨ, ਉਪ ਪ੍ਰਧਾਨ ਤੇ ਸਕ¤ਤਰ ਦੇ ਅਹੁਦੇ ਦੀ ਚੋਣ ਹੋਈ । 552 ਵੋਟਾਂ ਵਿਚੋਂ 330 ਵਕੀਲਾਂ ਨੇ ਆਪਣੀ ਵੋਟ ਦੀ ਵਰਤੋਂ ਕੀਤੀ । ਪ੍ਰਧਾਨਗੀ ਦੀ ਚੋਣ ਲਈ ਜੇ. ਜੇ. ਐਸ. ਅਰੋੜਾ ਤੇ ਪਰਮਜੀਤ ਸਿੰਘ ਹੰਸਪਾਲ ਵਿਚਾਲੇ ਮੁਕਾਬਲਾ ਸੀ । ਉਪ ਪ੍ਰਧਾਨ ਲਈ ਐਡਵੋਕੇਟ ਪੀ. ਕੇ. ਕਾਹਲੋਂ ਤੇ ਸੁਰੇਸ਼ ਕਾਲੀਆ, ਜਦਕਿ ਸਕ¤ਤਰ ਦੀ ਉਮੀਦਵਾਰੀ ਲਈ ਹਮੀਸ਼ ਕੁਮਾਰ ਤੇ ਐਡਵੋਕੇਟ ਸੇਠੀ ਆਪਣੀ ਕਿਸਮਤ ਅਜ਼ਮਾ ਰਹੇ ਸਨ । ਜੇ. ਜੇ. ਐਸ. ਅਰੋੜਾ ਨੇ ਪਰਮਜੀਤ ਐਡਵੋਕੇਟ ਨੂੰ 75 ਵੋਟਾਂ ਨਾਲ ਹਰਾ ਕੇ ਬਾਰ ਐਸੋਸੀਏਸ਼ਨ ਦੀ ਪ੍ਰਧਾਨਗੀ ਜਿ¤ਤੀ । ਇਸੇ ਤਰ੍ਹਾਂ ਸੁਰੇਸ਼ ਕਾਲੀਆ ਨੇ ਐਡਵੋਕੇਟ ਪੀ. ਕੇ. ਕਾਹਲੋਂ ਨੂੰ 44 ਵੋਟਾਂ ਦੇ ਫ਼ਰਕ ਨਾਲ ਹਰਾਇਆ । ਇਸੇ ਤਰ੍ਹਾਂ ਸਕ¤ਤਰ ਦੀ ਚੋਣ ਵਿਚ ਐਡਵੋਕੇਟ ਹਮੀਸ਼ ਕੁਮਾਰ ਨੇ ਐਡਵੋਕੇਟ ਸੇਠੀ ਨੂੰ 55 ਵੋਟਾਂ ਨਾਲ ਹਰਾ ਕੇ ਜਿ¤ਤ ਦਰਜ ਕੀਤੀ । ਇ¤ਥੇ ਜ਼ਿਕਰਯੋਗ ਹੈ ਕਿ ਜੇ. ਜੇ. ਐਸ. ਅਰੋੜਾ ਪਹਿਲਾਂ ਵੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਹਿ ਚੁ¤ਕੇ ਹਨ ।ਨਤੀਜੇ ਉਪਰੰਤ ਐਡਵੋਕੇਟ ਅਰੋੜਾ ਦੇ ਸਮਰਥਕਾਂ ਨੇ ਉਨ੍ਹਾਂ ਨੂੰ ਫੁ¤ਲਾਂ ਦੇ ਹਾਰ ਪਹਿਨਾਏ ਤੇ ਉਨ੍ਹਾਂ ਦਾ ਮੂੰਹ ਮਿ¤ਠਾ ਕਰਵਾ ਕੇ ਪ੍ਰਧਾਨ ਬਣਨ ‘ਤੇ ਵਧਾਈ ਦਿ¤ਤੀ । ਇਸ ਮੌਕੇ ਐਡਵੋਕੇਟ ਸਰਬਜੀਤ ਸਿੰਘ ਵਾਲੀਆ, ਮਨੂੰ ਦੇਵ ਗੌਤਮ, ਮੋਹਿਤ ਕਪੂਰ, ਨੀਲਮ ਮਹਾਜਨ, ਕੇ.ਜੀ. ਗਾਂਧੀ, ਰਕੇਸ਼ ਸ਼ਰਮਾ, ਸੁਕੇਤ ਗੁਪਤਾ, ਕੁਲਵੰਤ ਸਹਿਗਲ, ਸੰਦੀਪ ਵਾਲੀਆ, ਐਸ.ਐਸ. ਮ¤ਲ੍ਹੀ, ਬਲਵਿੰਦਰ ਸਿੰਘ ਮੋਮੀ, ਪ੍ਰਦੀਪ ਠਾਕੁਰ, ਟੀ.ਐਸ. ਢਿ¤ਲੋਂ, ਪਿਊਸ਼ ਮਨਚੰਦਾ, ਪੂਜਾ ਨੇਗੀ, ਨਿਤਿਨ ਸ਼ਰਮਾ, ਪਲਵਿੰਦਰ ਕੌਰ, ਜਤਿੰਦਰ ਕੁਮਾਰ, ਵਿਕਾਸ ਠਾਕੁਰ, ਸੁਸ਼ੀਲ ਰਾਵਲ, ਰਾਮ ਦਿਆਲ ਗੌਤਮ, ਰਵਿੰਦਰ ਸਿੰਘ, ਦਰਸ਼ਨ ਸਿੰਘ ਆਦਿ ਹਾਜ਼ਰ ਸਨ ।

Geef een reactie

Het e-mailadres wordt niet gepubliceerd. Vereiste velden zijn gemarkeerd met *