ਹਰਿਦੁਆਰ ਦਮੜੀ ਯਾਤਰਾ ਲਈ ਖੋਜੇਵਾਲ ਤੋਂ ਜਾਣ ਵਾਲੇ ਸ਼ਰਧਾਲੂਆਂ ਦਾ ਜੱਥਾ ਰਵਾਨਾ

ਕਪੂਰਥਲਾ, 7 ਅਪ੍ਰੈਲ, ਇੰਦਰਜੀਤ
ਭਗਤ ਰਵੀਦਾਸ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਰਿਦੁਆਰ ਦਮੜੀ ਯਾਤਰਾ ਲਈ ਖੋਜੇਵਾਲ ਤੋਂ ਜਾਣ ਵਾਲੇ ਸ਼ਰਧਾਲੂਆਂ ਦੇ ਜਥੇ ਨੂੰ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕ¤ਤਰ ਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਜਥੇਦਾਰ ਰਣਜੀਤ ਸਿੰਘ ਖੋਜੇਵਾਲ ਨੇ ਰਵਾਨਾ ਕੀਤਾ । ਉਨ੍ਹਾਂ ਕਿਹਾ ਕਿ ਗੁਰਧਾਮਾਂ ਤੇ ਹੋਰ ਇਤਿਹਾਸਿਕ ਧਾਰਮਿਕ ਸਥਾਨਾਂ ਦੀ ਯਾਤਰਾ ਕਰਕੇ ਸਾਨੂੰ ਆਤਮਿਕ ਤੇ ਮਾਨਸਿਕ ਸੁ¤ਖ ਮਿਲਦਾ ਹੈ । ਉਨ੍ਹਾਂ ਸ਼ਰਧਾਲੂਆਂ ਲਈ ਦਮੜੀ ਯਾਤਰਾ ਦੌਰਾਨ ਸਲਾਮਤੀ ਦੀ ਅਰਦਾਸ ਵੀ ਕੀਤੀ । ਇਸ ਮੌਕੇ ਸਰਬਜੀਤ ਸਿੰਘ ਦਿਉਲ, ਜਸਪਾਲ ਸਿੰਘ, ਰਾਜ ਕੁਮਾਰ, ਕਸ਼ਮੀਰੀ ਲਾਲ, ਬਿੰਦਰਪਾਲ, ਦਲਬੀਰ ਸਿੰਘ, ਰਣਜੀਤ ਸਿੰਘ ਆਦਿ ਹਾਜ਼ਰ ਸਨ ।

Geef een reactie

Het e-mailadres wordt niet gepubliceerd. Vereiste velden zijn gemarkeerd met *