ਅਮਰ ਨਗਰ ਵੈਲਫੇਅਰ ਸੁਸਾਇਟੀ ਵਲੋਂ ਐਡਵੋਕੇਟ ਰਵਿੰਦਰ ਸ਼ਰਮਾ ਸਨਮਾਨਤ

ਫਗਵਾੜਾ 8 ਅਪ੍ਰੈਲ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਅਮਰ ਨਗਰ ਵੈਲਫੇਅਰ ਸੁਸਾਇਟੀ ਦੀ ਇਕ ਮੀਟਿੰਗ ਸੁਸਾਇਟੀ ਦੇ ਚੇਅਰਮੈਨ ਗੁਰਵਿੰਦਰ ਸਿੰਘ ਵਾਲੀਆ ਅਤੇ ਪ੍ਰਧਾਨ ਰਜਿੰਦਰ ਕੁਮਾਰ ਪਾਲਾ ਦੀ ਸਾਂਝੀ ਅਗਵਾਈ ਹੇਠ ਸਥਾਨਕ ਅਮਰ ਪੈਲੇਸ ਵਿਖੇ ਹੋਈ। ਜਿਸ ਵਿਚ ਸੁਸਾਇਟੀ ਦੇ ਸਰਗਰਮ ਮੈਂਬਰ ਐਡਵੋਕੇਟ ਰਵਿੰਦਰ ਸ਼ਰਮਾ ਨੂੰ ਬਾਰ ਐਸੋਸੀਏਸ਼ਨ ਫਗਵਾੜਾ ਦਾ ਜਨਰਲ ਸਕ¤ਤਰ ਚੁਣੇ ਜਾਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਸਮੂਹ ਹਾਜਰ ਮੈਂਬਰਾਂ ਨੇ ਐਡਵੋਕੇਟ ਸ਼ਰਮਾ ਨੂੰ ਫੁ¤ਲਮਾਲਾਵਾਂ ਪਾ ਕੇ ਸਨਮਾਨਤ ਕੀਤਾ ਅਤੇ ਮੂੰਹ ਮਿ¤ਠਾ ਕਰਵਾਇਆ। ਪ੍ਰਧਾਨ ਰਜਿੰਦਰ ਕੁਮਾਰ ਪਾਲਾ ਨੇ ਕਿਹਾ ਕਿ ਐਡਵੋਕੇਟ ਰਵਿੰਦਰ ਸ਼ਰਮਾ ਦਾ ਬਾਰ ਐਸੋਸੀਏਸ਼ਨ ਦਾ ਜਨਰਲ ਸਕ¤ਤਰ ਚੁਇਆ ਜਾਣਾ ਸੁਸਾਇਟੀ ਲਈ ਬਹੁਤ ਹੀ ਮਾਣ ਵਾਲੀ ਗ¤ਲ ਹੈ। ਐਡਵੋਕੇਟ ਸ਼ਰਮਾ ਨੇ ਸਮੂਹ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਭਰੋਸਾ ਦਿ¤ਤਾ ਕਿ ਨਿਜੀ ਰੁਝੇਵਿਆਂ ਦੇ ਬਾਵਜੂਦ ਪਹਿਲਾਂ ਦੀ ਤਰ•ਾਂ ਤਨ, ਮਨ ਤੇ ਧੰਨ ਨਾਲ ਸੁਸਾਇਟੀ ਦੀ ਸੇਵਾ ਵਿਚ ਹਮੇਸ਼ਾ ਸਮਰਪਿਤ ਰਹਿਣਗੇ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸੁਸਾਇਟੀ ਦੇ ਜਨਰਲ ਸਕ¤ਤਰ ਅਸ਼ੋਕ ਸ਼ਰਮਾ, ਸਕ¤ਤਰ ਪ੍ਰਦੀਪ ਸਿੰਘ ਬਸਰਾ, ਗੁਰਦੀਪ ਸਿੰਘ, ਹਰਿਪਾਲ ਸਿੰਘ, ਅਵਤਾਰ ਸਿੰਘ ਤਾਰਾ ਲ¤ਡੂ, ਵਿਕਾਸ ਰਾਠੀ, ਦਿਗਵਿੰਦਰ ਰਾਣਾ, ਗੁਰਚੇਤਨ ਸਿੰਘ, ਧਿਆਨ ਸਿੰਘ, ਸਰਜੂ ਸਡਾਨਾ, ਗੁਰਦੀਪ ਰਾਮ, ਮਨਜੀਤ, ਨਿਸ਼ਾਂਤ ਸ਼ਰਮਾ, ਵਿਨੇ ਕੁਮਾਰ ਆਦਿ ਵੀ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *