ਹੈਲਪਿੰਗ ਹੈਂਡਜ਼ ਆਰਗਨਾਈਜੇਸ਼ਨ ਫਗਵਾੜਾ ਵੱਲੋਂਗੁਰਦੁਆਰਾ ਅਕਾਲੀ ਬੰਗਾਂ ਰੋਡ ਵਿਖੇ ਰਾਸ਼ਨ ਵੰਡ ਸਮਾਗਮ

ਫਗਵਾੜਾ 8 ਅਪ੍ਰੈਲ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਫਗਵਾੜਾ ਸ਼ਹਿਰ ਦੀ ਸਿਰਮੋਰ ਸੰਸਥਾਂ ਹੈਲਪਿੰਗ ਹੈਂਡਜ਼ ਆਰਗਨਾਈਜੇਸ਼ਨ ਫਗਵਾੜਾ ਵੱਲੋਂਗੁਰਦੁਆਰਾ ਅਕਾਲੀ ਬੰਗਾਂ ਰੋਡ ਵਿਖੇ ਰਾਸ਼ਨ ਵੰਡ ਸਮਾਗਮ ਸੰਸਥਾਂ ਦੇ ਸੰਸਥਾਪਕ ਪ੍ਰਧਾਨਹਰਮਿੰਦਰ ਸਿੰਘ ਬਸਰਾ ਦੀ ਅਗਵਾਈ ਹੇਠ ਕਰਵਾਇਆ ਗਿਆ। ਜਿਸ ਵਿੱਚ ਪੀ ਆਰ ਸੋਂਧੀ ਸਾਬਕਾਇੰਡੀਅਨ ਓਲੰਪਿਕ ਕੋਚ ਫਗਵਾੜਾ ਨੇ ਸ਼ਿਰਕਤ ਕੀਤੀ। ਜਿਨਾਂ ਦਾ ਸਮੂਹ ਸੰਸਥਾਂ ਦੇ ਮੈਂਬਰਾਂਵੱਲੋਂ ਭਰਵਾ ਸਵਾਗਤ ਕੀਤਾ ਗਿਆ। ਇਸ ਦੋਰਾਨ ਜਿੱਥੇ ਸੰਸਥਾ ਦੇ ਪ੍ਰਧਾਨ ਸ. ਹਰਮਿੰਦਰਸਿੰਘ ਤੋਂ ਇਲਾਵਾ ਹੋਰ ਬੁਲਾਰਿਆ ਨੇ ਆਏ ਹੋਏ ਮਹਿਮਾਨਾ ਨੂੰ ਸੰਸਥਾਂ ਵੱਲੋਂ ਕੀਤੇ ਜਾਦੇਸਮਾਜ ਭਲਾਈ ਦੇ ਕੰਮਾਂ ਤੋਂ ਜਾਣੂ ਕਰਵਾਇਆ ਉਥੇ ਹੀ ਸੰਸਥਾਂ ਵੱਲੋ ੨੧ ਜਰੂਰਤਮੰਦਪਰਿਵਾਰਾ ਨੂੰ ਰਾਸ਼ਨ ਵੰਡਣ ਦੀ ਸ਼ੁਰੂਆਤ ਵੀ ਆਏ ਹੋਏ ਮਹਿਮਾਨਾ ਨੇ ਰਾਸ਼ਨ ਵੰਡ ਕੇ ਕੀਤੀ।ਆਪਣੇ ਸੰਬੋਧਨ ਵਿੱਚ ਆਏ ਹੋਏ ਮਹਿਮਾਨਾ ਨੇ ਸੰਸਥਾ ਦੇ ਪ੍ਰਧਾਨ ਸ. ਹਰਮਿੰਦਰ ਸਿੰਘ ਬਸਰਾਅਤੇ ਸਮੂਹ ਮੈਂਬਰਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਹਮੇਸ਼ਾ ਸੰਸਥਾਂ ਨਾਲ ਮੋਢੇ ਨਾਲ ਮੋਢਾਲਾ ਚੱਲਣਗੇ ਅਤੇ ਸਮਾਜ ਸੇਵਾ ਕੰਮਾਂ ਵਿੱਚ ਬਣਦਾ ਯੋਗਦਾਨ ਪਾਉਣਗੇ। ਉਨਾਂ ਸੰਸਥਾ ਵੱਲੋਂਕੀਤੇ ਇਸ ਨੇਕ ਉਪਰਾਲਿਆ ਦੀ ਸ਼ਲਾਘਾ ਕੀਤੀ। ਇਸ ਮੋਕੇ ਸ. ਬਸਰਾ ਵੱਲੋ ਆਏ ਹੋਏਮਹਿਮਾਨਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕਰਦਿਆ ਉਨਾਂ ਦਾ ਤਹਿ ਦਿਲੋਂ ਧੰਨਵਾਦਕੀਤਾ। ਇਸ ਮੋਕੇ ਤੇ ਬਿੱਲਾ ਪ੍ਰਭਾਕਰ, ਬਿੱਲਾ ਪ੍ਰਭਾਕਰ, ਮਨਜੀਤ ਸਿੰਘ, ਮਨਪ੍ਰੀਤ ਕੋਰਧਾਮੀ, ਪਰਮਿੰਦਰ ਸਿੰਘ ਪਿੰਦਾ, ਹੈਪੀ ਹੈਲਣ, ਹਰਿੰਦਰ ਕੋਰ ਸੇਠੀ ਤੋਂ ਇਲਾਵਾ ਹੋਰ ਮੈਂਬਰਹਾਜਿਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *