ਪ੍ਰਾਇਮਰੀ ਅਧਿਆਪਕਾਂ ਵੱਲੋ ਬੀ.ਐਲ.ਓ. ਡਿਊਟੀਆਂ ਸਬੰਧੀ ਦਿੱਤਾ ਗਿਆ ਮੰਗ ਪੱਤਰ

ਫਗਵਾੜਾ 10 ਅਪ੍ਰੈਲ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਅੱਜ ਬਲਾਕ ਫਗਵਾੜਾ ਦੇ ਸਮੂਹ ਪ੍ਰਾਇਮਰੀ ਅਧਿਆਪਕਾਂ ਦਾ ਇੱਕ ਵਫਦ ਐਸ.ਡੀ.ਐਮ ਫਗਵਾੜਾ ਸ਼੍ਰੀਮਤੀ ਜੋਤੀ ਬਾਲਾ ਮੱਟੂ ਨੂੰ ਬੀ.ਐਲ.ਓ. ਡਿਊਟੀਆਂ ਸਬੰਧੀ ਮਿਲਿਆ ਤੇ ਅਧਿਆਪਕਾਂ ਦੀ ਬੀ.ਐਲ.ਓ ਤੋਂ ਪੂਰਨ ਛੋਟ ਦੇਣ ਸਬੰਧੀ ਇੱਕ ਮੰਗ ਪੱਤਰ ਦਿੱਤਾ ਗਿਆ। ਅਧਿਆਪਕਾਂ ਵੱਲੋ ਮੰਗ ਕੀਤੀ ਗਈ ਕਿ ਬੱਚਿਆਂ ਦੀ ਪੜਾਈ ਤੇ ਨਵੇਂ ਸੈਸ਼ਨ ਦੇ ਦਾਖਲਿਆਂ ਨੂੰ ਦੇਖਦੇ ਹੋਏ ਅਧਿਆਪਕਾਂ ਨੂੰ ਇਨਾਂ ਡਿਊਟੀਆਂ ਤੋਂ ਛੋਟ ਦਿੱਤੀ ਜਾਵੇ।
ਇਸ ਮੋਕੇ ‘ਤੇ ਜਸਬੀਰ ਭੰਗੂ, ਅਜੈ ਕੁਮਾਰ, ਜਸਵੀਰ ਸੈਣੀ, ਗੋਰਵ ਰਾਠੌਰ, ਪਰਮਜੀਤ ਚੌਹਾਨ, ਕਮਲ ਗੁਪਤਾ, ਤੀਰਥ ਸਿੰਘ, ਵਿਕਾਸਦੀਪ, ਅਕਬਰ ਖਾਨ, ਮੁਨੀਸ਼ ਰਣਦੇਵ, ਬਿੱਕਰ ਸਿੰਘ, ਸੁਰਿੰਦਰ ਕੁਮਾਰ, ਕੁਲਵਿੰਦਰ ਰਾਏ, ਵਿਸਾਲ ਗੁਪਤਾ ਆਦਿ ਅਧਿਆਪਕ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *