ਭਾਈ ਯਾਦਵਿੰਦਰ ਸਿੰਘ ਸੋਢੀ ਅਤੇ ਜੀਪੀ ਸਿੰਘ ਲੰਗੇਰੀ ਨੂੰ ਕੌਮ ਦੇ ਹੀਰੇ ਐਵਾਰਡ ਨਾਲ ਕੀਤਾ ਸਨਮਾਨਿਤ

ਫਗਵਾੜਾ 10 ਅਪ੍ਰੈਲ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਭਾਟ ਯੂਥ ਵੈਲਫੇਅਰ ਫੈਡਰੇਸ਼ਨ ਪੰਜਾਬ ਕੇਂਦਰੀ ਸਥਾਨ ਫਗਵਾੜਾ ਵੱਲੋ ਵਿਸ਼ੇਸ਼ ਮੀਟਿੰਗ ਦਾ ਆਯੋਜਨ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਦੇ ਲੰਗਰ ਹਾਲ ਵਿਖੇ ਕੀਤੀ ਗਈ ਜਿਸ ਵਿੱਚ ਸ.ਮਹਿੰਦਰ ਸਿੰਘ ਰਠੌਰ ਯੂਕੇ ਵਾਲੇ ਅਤੇ ਬੀਬੀ ਰਾਜਿੰਦਰ ਕੌਰ ਲਾਡ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੀਟਿੰਗ ਦੌਰਾਨ ਫੈਡਰੇਸ਼ਨ ਦੀ ਬਿਹਤਰੀ ਅਤੇ ਪ੍ਰਸਾਰ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ.ਮਹਿੰਦਰ ਸਿੰਘ ਰਠੌਰ ਯੂਕੇ ਵਾਲਿਆਂ ਨੇ ਕਿਹਾ ਕਿ ਕਿਸੇ ਵੀ ਮੰਜ਼ਿਲ ਨੂੰ ਸਰ ਕਰਨ ਲਈ ਮਿਹਨਤ ਅਤੇ ਲਗਨ ਦੀ ਬਹੁਤ ਜਰੂਰਤ ਹੁੰਦੀ ਹੈ ਅਤੇ ਜੇ ਅਸੀ ਦਿਲ ਲਾ ਕਿ ਮਿਹਨਤ ਨਹੀ ਕਰਦੇ ਤਾਂ ਫਿਰ ਅਸੀ ਕਿਸੇ ਵੀ ਮੰਜ਼ਿਲ ਨੂੰ ਸਰ ਨਹੀ ਕਰ ਸਕਦੇ। ਇਸ ਮੌਕੇ ਮੀਟਿੰਗ ਦੌਰਾਨ ਚੇਅਰਮੈਨ ਭਾਈ ਯਾਦਵਿੰਦਰ ਸਿੰਘ ਸੋਢੀ, ਪ੍ਰਧਾਨ ਪਰਮਜੀਤ ਸਿੰਘ, ਪ੍ਰਧਾਨ ਤਰਨਤੇਜ ਸਿੰਘ, ਜਨਰਲ ਸਕੱਤਰ ਸੁਖਜੀਤ ਸਿੰਘ, ਪ੍ਰਧਾਨ ਜੀਪੀ ਸਿੰਘ ਲੰਗੇਰੀ, ਪ੍ਰਧਾਨ ਗੁਰਪ੍ਰੀਤ ਸਿੰਘ ਲਾਡੀ, ਸੀਨੀਅਰ ਮੀਤ ਪ੍ਰਧਾਨ ਦਲਜੀਤ ਸਿੰਘ, ਖਜਾਨਚੀ ਜਗਤਾਰ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਭਾਈ ਯਾਦਵਿੰਦਰ ਸਿੰਘ ਸੋਢੀ ਅਤੇ ਜੀਪੀ ਸਿੰਘ ਲੰਗੇਰੀ ਨੂੰ ਕੌਮ ਦੇ ਹੀਰੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਹਰਪ੍ਰੀਤ ਸਿੰਘ, ਖਜਾਨਚੀ ਸੰਦੀਪ ਸਿੰਘ, ਕਮਲਜੀਤ ਸਿੰਘ, ਬੇਅੰਤ ਸਿੰਘ ਜਲੰਧਰ, ਜਤਿੰਦਰ ਸਿੰਘ ਪਠਾਨਕੋਟ, ਸਰਹਿੰਦ ਹਰਦੀਪ ਸਿੰਘ, ਗੁਰਪ੍ਰੀਤ ਸਿੰਘ ਕੰਦੋਲਾ ਨੂਰਮਹਿਲ, ਗੁਰਮੇਲ ਸਿੰਘ ਖੇੜਾ, ਸੋਨੂੰ ਸਿੰਘ, ਸਤਨਾਮ ਸਿੰਘ, ਗੁਰਜੀਤ ਸਿੰਘ, ਸਤਨਾਮ ਸਿੰਘ ਅਸ਼ਹੋਰ, ਲਵਪ੍ਰੀਤ ਸਿੰਘ, ਪੰਚ ਗੁਰਜੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਤੇ ਮੈਂਬਰ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *