ਰੁੜਕਾ ਕਲਾਂ ਪ੍ਰਾਇਮਰੀ ਸਕੂਲ ਵੱਲੋਂ ਬਾਬਾ ਸਾਹਿਬ ਦਾ ਜਨਮ ਦਿਨ ਮਨਾਇਆ

ਪ੍ਰਦੀਪ ਕੌਲ ਵੱਲੋਂ ਬਾਬਾ ਸਾਹਿਬ ਦੇ ਨਾਂ ਤੇ ਚੇਅਰ,ਨਾਲ ਹੀ ਸਕੂਲ ਨੂੰ ਲੱਖ ਰੁ: ਦੇ ਕੰਪਿਊਟਰ ਦਾਨ ਕੀਤੇ
ਫਗਵਾੜਾ 12 ਅਪ੍ਰੈਲ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਸਰਕਾਰੀ ਪ੍ਰਾਇਮਰੀ ਸਕੂਲ ਰੁੜਕਾ ਕਲਾਂ ਕੁੜੀਆਂ ਵੱਲੋਂ ਬਾਬਾ ਸਾਹਿਬ ਡਾ ਬੀ ਆਰ ਅੰਬੇਡਕਰ ਜੀ ਦਾ 127ਵਾਂ ਜਨਮ ਦਿਹਾੜਾ ਮਨਾਉਣ ਲਈ ਹਰ ਵਾਰ ਦੀ ਤਰ੍ਹਾਂ ਉਪਰਾਲਾ ਕੀਤਾ ਗਿਆ ।ਇਸ ਸਮਾਗਮ ਵਿੱਚ ਸ਼੍ਰੀ.ਪ੍ਰਦੀਪ ਕੌਲਧਾਰ ਜੀ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ।ਬਲਾਕ ਸਿੱਖਿਆ ਅਧਿਕਾਰੀ ਗੁਰਾਇਆ-1 ਸ.ਕਮਲਜੀਤ ਸਿੰਘ ਜੀ ਦੀ ਪ੍ਰਧਾਨਗੀ ਹੇਠ ਇਸ ਸਮਾਗਮ ਦੀ ਕਾਰਵਾਈ ਕੀਤੀ ਗਈ ।ਨਾਲ ਹੀ ਇਸ ਸਮਾਗਮ ਵਿੱਚ ਪਿੰਡ ਦੇ ਸਰਪੰਚ ਸ ਜਸਵੀਰ ਸਿੰਘ,ਸਕੂਲ ਚੇਅਰਪਰਸਨ ਸੁਰਿੰਦਰ ਕੁਮਾਰੀ,ਸੰਧੂ ਮੈਰਿਜ ਪੈਲੇਸ ਦੇ ਮਾਲਕ ਸ ਗੁਰਮੇਲ ਸਿੰਘ ਜੀ ਵੀ ਉਚੇਚੇ ਤੌਰ ਤੇ ਸ਼ਾਮਲ ਹੋਏ ।ਇਸ ਮੌਕੇ ਹਾਜ਼ਰ ਮੈਬਰਾਂ ਨੇ ਸਭ ਤੋਂ ਪਹਿਲਾਂ ਬਾਬਾ ਸਾਹਿਬ ਦੇ ਚਰਨਾਂ ਵਿੱਚ ਸ਼ਮਾਂ ਰੌਸ਼ਨ ਕਰਕੇ ਸ਼ਰਧਾ ਦੇ ਫੁੱਲ ਭਂੇਟ ਕੀਤੇ ।ਇਸ ਸਮਾਗਮ ਵਿੱਚ ਸਕੂਲ ਮੁੱਖੀ ਬੂਟਾ ਰਾਮ ਨੇ ਬਾਬਾ ਸਾਹਿਬ ਦੇ ਜਨਮ ਦਿਨ ਦੀ ਸਾਰਿਆਂ ਨੂੰ ਵਧਾਈ ਦਿੱਤੀ ਤੇ ਉਹਨਾਂ ਦੀ ਸੋਚ ਤੇ ਸਿੱਖਿਆਵਾਂ ਬਾਰੇ ਚਾਨਣਾ ਪਾਇਆ ਕਿ ਕਿਵੇਂ ਉਸ ਸਮੇਂ ਜਦ ਛੂਤ ਛਾਤ ਦਾ ਜ਼ੋਰ ਸੀ ਉਹਨਾਂ ਕਿਵੇਂ ਸਘੰਰਸ਼ ਕੀਤਾ ।ਕਿਵੇਂ ਸਕੂਲ ਵੱਲੋਂ ਉਨਾਂ ਦੇ ਦਿਖਾਏ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।ਸਕੂਲ ਮੁੱਖੀ ਬੂਟਾ ਰਾਮ ਜੀ ਵੱਲੋਂ ਪ੍ਰਦੀਪ ਕੌਲ ਜੀ ਨੂੰ ਸਕੂਲ ਦੇ ਬੱਚਿਆਂ ਦੀ ਪੜ੍ਹਾਈ ਹਿੱਤ ਕੰਪਿਊਟਰ ਲੈ ਕੇ ਦੇਣ ਦੀ ਬੇਨਤੀ ਕੀਤੀ ਗਈ ਸੀ ਜੋ ਕੇ ਉਹਨਾਂ ਮੰਨ ਲਈ ਤੇ ਸਕੂਲ ਨੂੰ ਤਕਰੀਬਨ ਇੱਕ ਲੱਖ ਦੇ ਚਾਰ ਕੰਪਿਊਟਰ ਲੈ ਕੇ ਦਿੱਤੇ ।ਇਸ ਸਮੇਂ ਗੁਰਮੇਲ ਸਿੰਘ ਸੰਧੂ ਤੇ ਸਕੂਲ ਅਧਿਆਪਕ ਧਰਮਿੰਦਰਜੀਤ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ।ਮਾਸਟਰ ਅਮਰਜੀਤ ਮੈਹਿਮੀ ਨੇ ਵੀ ਬਾਬਾ ਸਾਹਿਬ ਦੀ ਕੁਰਬਾਨੀ ਤੇ ਸਿੱਖਿਆਵਾਂ ਤੇ ਚੱਲਣ ਦੀ ਸਲਾਹ ਦਿੱਤੀ ।
ਪ੍ਰਦੀਪ ਕੌਲਧਾਰ ਪਿੰਡ ਦਾ ਹੀ ਇੱਕ ਨੌਜਵਾਨ ਵਿਦੇਸ਼ ਵਿੱਚ ਵਸਦਾ ਪਿੰਡ ਵਾਸੀ ਹੈ ।ਜੋ ਕੇ ਪਿਛਲੇ 5 ਸਾਲਾਂ ਤੋਂ ਸਕੂਲ ਦੀ ਵਿੱਤੀ ਤੇ ਹੋਰ ਸਾਰੇ ਪੱਖਾਂ ਤੋਂ ਮਦਦ ਕਰਦਾ ਆ ਰਿਹਾ ਹੈ ।ਪ੍ਰਦੀਪ ਜੀ ਬਾਬਾ ਸਾਹਿਬ ਦੀ ਸੋਚ ਤੋਂ ਬਹੁਤ ਹੀ ਪ੍ਰਭਾਵਿਤ ਹਨ ।ਉਹਨਾਂ ਦੇ ਵਿੱਤੀ ਸਹਿਯੋਗ ਨਾਲ ਹੀ ਪੱਤੀ ਰਾਵਲ ਕੀ ਵਿਖੇ ਪਾਰਕ ਦਾ ਨਿਰਮਾਣ ਹੋ ਸਕਿਆ ਹੈ । ਉਹਨਾਂ ਦੀ ਉਸਾਰੂ ਸੋਚ ਦਾ ਨਤੀਜਾ ਹੀ ਹੈ ਕੇ ਉਹਨਾਂ ਦੇ ਯਤਨਾਂ ਸਦਕਾ ਸਕੂਲ ਵਿੱਚ “ਬਾਬਾ ਸਾਹਿਬ ਡਾ ਬੀ.ਆਰ ਅੰਬੇਡਕਰ ਜੀ,ਸਵ.ਸ਼੍ਰੀ.ਮੂਲਚੰਦ ਤੇ ਐੱਫ਼.ਟੀ.ਸੀ” ਦੇ ਨਾਂ ਤਹਿਤ ਚੇਅਰ ਦਾ ਨਿਰਮਾਣ ਕੀਤਾ ਗਿਆ ਹੈ ।ਜਿਸ ਦੇ ਤਹਿਤ ਹੀ ਸਕੂਲ ਨੂੰ ਇਹ ਮਦਦ ਦਿੱਤੀ ਗਈ ਹੈ ਅਗਾਂਹ ਤੋਂ ਵੀ ਇਹ ਭਰੋਸਾ ਦਿਵਾਇਆ ਗਿਆ ਹੈ ਕਿ ਉਹ ਹਰ ਸੰਭਵ ਕੋਸ਼ਿਸ਼ ਕਰਨਗੇ ਕੇ ਸਕੂਲ ਦੀਆਂ ਬੱਚੀਆਂ ਕਿਸੇ ਗੱਲੋਂ ਤੰਗੀ ਜਾ ਵਿਹੂਣੇ ਨਾ ਰਹਿ ਜਾਣ ।ਉਹਨਾਂ ਆਂਪਣੇ ਸੰਦੇਸ਼ ਵਿੱਚ ਕਿਹਾ ਕੇ ਸਕੂਲ ਦੀਆਂ ਬੱਚੀਆਂ ਮਨ ਲਗਾ ਕੇ ਸਿੱਖਿਆ ਪ੍ਰਾਪਤ ਕਰਨ ਤੇ ਦੇਸ਼ ਦੇ ਚੰਗੇ ਨਾਗਰਿਕ ਬਣਨ ।ਉਹਨਾਂ ਦੀ ਇਹ ਸਾਰੀ ਮਦਦ ਉਨਾਂ ਦੇ ਪਿਤਾ ਸ਼੍ਰੀ ਸਵ.ਮੂਲਚੰਦ ਕੌਲਧਾਰ ਦੀ ਯਾਦ ਵਿੱਚ ਹੈ ।ਬਲਾਕ ਸਿੱਖਿਆ ਅਧਿਕਾਰੀ ਜੀ ਵੱਲੋਂ ਵੀ ਸਕੂਲ ਦੀ ਤਰੱਕੀ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਤੇ ਬਾਬਾ ਸਾਹਿਬ ਦੇ ਜਨਮ ਦਿਨ ਤੇ ਸ਼ਰਧਾ ਦੇ ਫੁੱਲ ਭੇਂਟ ਕਰਨ ਦੇ ਨਾਲ ਨਾਲ ਸਮੂਹ ਜਗਤ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਵਧਾਈਆਂ ਵੀ ਦਿੱਤੀਆਂ ਗਈਆਂ ।ਡਾ ਲਵਲੀ ਜੀ ਨੇ ਵੀ ਸਮੂਹ ਪਿੰਡ ਵਾਸੀਆਂ ਨੂੰ ਬਾਬਾ ਸਾਹਿਬ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ।ਇਸ ਸਮਾਗਮ ਵਿੱਚ ਉਚੇਚੇ ਤੌਰ ਤੇ ਪਹੁੰਚੇ ਕਲਗੀਧਰ ਬੱਸਾਂ ਦੇ ਮਾਲਕ ਸ ਹਰਵਿੰਦਰ ਸਿੰਘ ਬਣਿੰਗ ਜੀ ਨੇ ਵੀ ਸਾਰਿਆਂ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਤੇ ਨਿੱਜੀ ਤੌਰ ਤੇ ਵੀ ਸਕੂਲ ਦੀ ਮਾਲੀ ਮਦਦ ਕੀਤੀ ।
ਇਸ ਸਮੇਂ ਸਕੂਲ ਸਟਾਫ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਸਕੂਲ ਟੋਕਨ ਤੇ ਸ਼ਾਂਲ ਦੇ ਕੇ ਮਾਣ ਸਨਮਾਣ ਕੀਤਾ ।ਇਸ ਸਮੇਂ ਉਪਰੋਕਤ ਤੋਂ ਇਲਾਵਾ ਪ੍ਰਵੀਨ ਮੈਨੀ,ਡਾ.ਸੁਮਨ, ਪੰਚ ਗੁਰਬਖਸ ਕੌਰ, ਸੁਰਿੰਦਰ ਕੁਮਾਰ ਬਰਾਇਟ ਕੰਪਿਊਟਰ ਰੁੜਕਾ ਕਲਾਂ, ਸਟੇਟ ਅਵਾਰਡੀ ਅਸੋਕ ਕੁਮਾਰ,ਮਨੋਜ ਕੁਮਾਰ,ਡਾ ਪਾਹੁਲ ਰੁੜਕਾ ਕਲਾਂ,ਰਸ਼ਪਾਲ,ਸਰਬਜੀਤ ਕੌਰ,ਸੁਰਿੰਦਰ ਕੁਮਾਰੀ, ਕੁਲਵਿੰਦਰ ਕੌਰ,ਮਨਪ੍ਰੀਤ ਕੌਰ,ਪ੍ਰਵੀਨ ਕੌਰ,ਖੂਸ਼ਬੂ,ਰਾਜੂ, ,ਰਾਣਾ,ਸੰਦੇਸ਼ ਕੁਮਾਰ,ਬਲਜੀਤ ਕੌਰ,ਐਲ.ਆਈ ਸੀ ਤੋ ਮਨਪ੍ਰੀਤ ਸਿੰਘ ਭਾਂਥ ਤੇ ਸਕੂਲ ਸਟਾਫ ਵਿੱਚ ਸਰਬਜੀਤ ਸਿੰਘ,ਮੋਨਿਕਾ,ਰਣਜੀਤ ਕੌਰ,ਗੀਤਾ ਰਾਣੀ,ਮਨਜੀਤ ਕੌਰ,ਨੀਲਮ ਤੇ ਵੱਡੀ ਗਿਣਤੀ ਵਿੱਚ ਮਾਪੇ ਤੇ ਬੱਚੀਆਂ ਸ਼ਾਮਲ ਸਨ ।

Geef een reactie

Het e-mailadres wordt niet gepubliceerd. Vereiste velden zijn gemarkeerd met *