ਫਗਵਾੜਾ ਵਿਖੇ ਹੋਈ ਵਿਸਾਖੀ ਸਪੈਸ਼ਲ ਪ੍ਰੋਗਰਾਮ ‘ਝੁਮਕਾ ’ ਦੀ ਸ਼ੂਟਿੰਗ

* ਡੀ.ਡੀ. ਪੰਜਾਬੀ ਤੇ ਪ੍ਰਸਾਰਣ ਅ੍ਯ¤ਜ

ਫਗਵਾੜਾ ਵਿਖੇ ਪ੍ਰੋਗਰਾਮ ‘ਝੁਮਕਾ’ ਦੀ ਸ਼ੂਟਿੰਗ ਮੌਕੇ ਸ਼ਮਾ ਰੋਸ਼ਨ ਕਰਦੇ ਅਤੇ ਰਿਬਨ ਕ¤ਟ ਕੇ ਉਦਘਾਟਨ ਕਰਦੇ ਹੋਏ ਮੁ¤ਖ ਮਹਿਮਾਨ।

ਫਗਵਾੜਾ 12 ਅਪ੍ਰੈਲ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਵੀਡੀਓ ਵਰਲਡ ਕੰਪਨੀ ਵਲੋਂ ਡਾ. ਬੀ.ਆਰ. ਅੰਬੇਡਕਰ ਭਵਨ ਅਰਬਨ ਅਸਟੇਟ ਵਿਖੇ ਪੰਜਾਬੀ ਸ¤ਭਿਆਚਾਰਕ ਪ੍ਰੋਗਰਾਮ ‘ਝੁਮਕਾ’ ਦੀ ਸ਼ੂਟਿੰਗ ਕੀਤੀ ਗਈ। ਇਸ ਸ਼ੂਟਿੰਗ ਤੋਂ ਪਹਿਲਾਂ ਸੈਟ ਦਾ ਉਦਘਾਟਨ ਸਮਾਗਮ ਦੇ ਮੁ¤ਖ ਮਹਿਮਾਨ ਵਜੋਂ ਪਧਾਰੇ ਪੰਜਾਬ ਪ੍ਰੈਸ ਕਲ¤ਬ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਸਾਬਕਾ ਪ੍ਰੋਡਿਉਸਰ ਦੂਰਦਰਸ਼ਨ ਜਲੰਧਰ ਵਲੋਂ ਕੀਤਾ ਗਿਆ। ਜਦਕਿ ਸ਼ਮਾ ਰੌਸ਼ਨ ਕਰਨ ਦੀ ਰਸਮ ਸੀਬੂ ਰਾਮ ਬੰਗੜ, ਤਿਲਕਰਾਜ ਅਤੇ ਪ੍ਰਿੰਸੀਪਲ ਅਮਰਜੀਤ ਕੌਰ ਵਲੋਂ ਸਾਂਝੇ ਤੌਰ ਤੇ ਨਿਭਾਈ ਗਈ। ਵਿਸ਼ੇਸ਼ ਮਹਿਮਾਨਾ ਦੇ ਰੂਪ ਵਿਚ ਡਾ. ਬਲਬੀਰ ਚੌਹਾਨ, ਨਿਰਮਲ ਦਾਸ ਮੈਨੇਜਰ, ਗੀਤਕਾਰ ਚੰਨ ਗੁਰਾਇਆ ਵਾਲਾ, ਰ¤ਤੂ ਰੰਧਾਵਾ, ਸਰਬਜੀਤ ਕੇ ਬੈਂਸ, ਪਲਵਿੰਦਰ ਸਿੰਘ ਦੁਸਾਂਝ ਅਤੇ ਕਸਤੂਰੀ ਲਾਲ ਕੁਲਥਮ ਮੋਜੂਦ ਸਨ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਪਾਲ ਕੰਦੋਲੀਆ ਅਤੇ ਪ੍ਰਿੰਸ ਭਾਟੀਆ ਨੇ ਦ¤ਸਿਆ ਕਿ ਇਹ ਪ੍ਰੋਗਰਾਮ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਡੀ.ਡੀ. ਪੰਜਾਬੀ ਚੈਨਲ ਤੇ ਸ਼ਾਮ 7 ਤੋਂ 8 ਵਜੇ ਤਕ ਪ੍ਰਸਾਰਿਤ ਹੋਵੇਗਾ। ਉਹਨਾਂ ਦ¤ਸਿਆ ਕਿ ਵਿਸਾਖੀ ਦਾ ਤਿਓਹਾਰ ਪੰਜਾਬ ਦੇ ਸ¤ਭਿਆਚਾਰਕ ਵਿਰਸੇ ਤੋਂ ਇਲਾਵਾ ਖਾਲਸਾ ਪੰਥ ਦੀ ਸਾਜਨਾ ਦਿਵਸ ਦੇ ਧਾਰਮਿਕ ਇਤਿਹਾਸ ਨਾਲ ਜੁੜਿਆ ਹੈ ਇਸ ਗ¤ਲ ਨੂੰ ਮੁ¤ਖ ਰ¤ਖਦੇ ਹੋਏ ਪ੍ਰੋਗਰਾਮ ‘ਝੁਮਕਾ’ ਵਿਚ ਵੀ ਧਾਰਮਿਕ ਅਤੇ ਸ¤ਭਿਆਚਾਰ ਦੇ ਰੰਗ ਦੇਖਣ ਨੂੰ ਮਿਲਣਗੇ। ਉਹਨਾਂ ਦ¤ਸਿਆ ਕਿ ਇਸ ਪ੍ਰੋਗਰਾਮ ਦੀ ਵਿਸ਼ੇਸ਼ਤਾ ਗਾਇਕ ਫਿਰੌਜ ਖਾਨ, ਜਰਨੈਲ ਦੁਸਾਂਝ, ਜਗਮੀਤ ਭੁ¤ਲਰ, ਪ੍ਰੇਮ ਲਤਾ ਅਤੇ ਮਿਸ ਦੀਪ ਬੈਂਸ ਆਦਿ ਦੀਆਂ ਖੂਬਸੂਰਤ ਪੇਸ਼ਕਾਰੀਆਂ ਹੋਵੇਗੀ। ਇਸ ਮੌਕੇ ਮੰਚ ਸੰਚਾਲਨ ਮਿਸ ਅਲਕਾ ਵਲੋਂ ਕੀਤਾ ਗਿਆ।

Geef een reactie

Het e-mailadres wordt niet gepubliceerd. Vereiste velden zijn gemarkeerd met *