ਪਿੰਡ ਭਾਖੜੀਆਣਾ ਵਿਖੇ ਆਟਾ ਦਾਲ ਸਕੀਮ ਤਹਿਤ ਕੀਤੀ ਕਣਕ ਦੀ ਵੰਡ

* ਹਰ ਵਾਅਦਾ ਪੂਰਾ ਕਰੇਗੀ ਕੈਪਟਨ ਸਰਕਾਰ – ਜੋਗਿੰਦਰ ਸਿੰਘ ਮਾਨ
ਫਗਵਾੜਾ 12 ਅਪ੍ਰੈਲ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਪੰਜਾਬ ਸਰਕਾਰ ਦੀ ਆਟਾ ਦਾਲ ਸਕੀਮ ਤਹਿਤ ਪਿੰਡ ਭਾਖੜੀਆਣਾ ਵਿਖੇ ਨੀਲੇ ਕਾਰਡ ਧਾਰਕਾਂ ਨੂੰ ਕਣਕ ਦੀ ਵੰਡ ਨੰਬਰਦਾਰ ਤਰਲੋਚਨ ਸਿੰਘ ਭਾਖੜੀਆਣਾ ਦੀ ਦੇਖਰੇਖ ਹੇਠ ਕੀਤੀ ਗਈ। ਜਿਸਦਾ ਸ਼ੁਭ ਅਰੰਭ ਵਿਸ਼ੇਸ਼ ਤੌਰ ਤੇ ਪੁ¤ਜੇ ਜਿਲਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਮਾਨ ਸਾਬਕਾ ਕੈਬਿਨੇਟ ਮੰਤਰੀ ਵਲੋਂ ਕਰਵਾਇਆ ਗਿਆ। ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਆਟਾ-ਦਾਲ ਸਕੀਮ ਗਰੀਬ ਵਰਗ ਦੇ ਲੋਕਾਂ ਲਈ ਬਹੁਤ ਹੀ ਲਾਹੇਵੰਦ ਹੈ। ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਇਸ ਸਕੀਮ ਨੂੰ ਪਾਰਦਰਸ਼ੀ ਬਣਾਇਆ ਹੈ ਅਤੇ ਹੁਣ ਇਸ ਸਕੀਮ ਦਾ ਲਾਭ ਉਹਨਾਂ ਪਰਿਵਾਰਾਂ ਤਕ ਪਹੁੰਚ ਰਿਹਾ ਹੈ ਜੋ ਅਸਲ ਵਿਚ ਇਸ ਦੇ ਹ¤ਕਦਾਰ ਹਨ। ਉਹਨਾਂ ਲੋੜਵੰਦਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਦਾ ਨੀਲਾ ਕਾਰਡ ਬਿਨਾ ਵਜ•ਾ ਰ¤ਦ ਹੋ ਗਿਆ ਹੈ ਤਾਂ ‘ਸਰਕਾਰ ਤੁਹਾਡੇ ਪਿੰਡ ਵਿਚ’ ਲੜੀ ਤਹਿਤ ਲਗਾਏ ਜਾ ਰਹੇ ਲੋਕ ਸੁਵਿਧਾ ਕੈਂਪਾਂ ਰਾਹੀਂ ਦੁਬਾਰਾ ਫਾਰਮ ਭਰ ਸਕਦਾ ਹੈ। ਕੈਪਟਨ ਸਰਕਾਰ ਦੀ ਹਰ ਸਕੀਮ ਦਾ ਲਾਭ ਬਿਨਾ ਸਿਆਸੀ ਭੇਦਭਾਵ ਤੋਂ ਹਰ ਲੋੜਵੰਦ ਤਕ ਪਹੁੰਚਾਇਆ ਜਾਵੇਗਾ। ਉਹਨਾਂ ਭਰੋਸਾ ਦਿ¤ਤਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਹਨ ਉਹਨਾਂ ਨੂੰ ਇਕ ਇਕ ਕਰਕੇ ਪੂਰਾ ਕੀਤਾ ਜਾਵੇਗਾ। ਇਸ ਮੌਕੇ ਏ.ਐਫ.ਐਸ.ਓ. ਸ਼ਿਵਜੀਤ, ਦਮਨਜੀਤ ਸਿੰਘ, ਡੀਪੂ ਹੋਲਡਰ ਚਮਨ ਲਾਲ, ਸੁਰਿੰਦਰ ਪਾਲ, ਜੰਗ ਬਹਾਦਰ ਪੰਚ, ਜਤਿੰਦਰ ਸਿੰਘ, ਸੁਰਜੀਤ ਸਿੰਘ, ਸੇਵਾ ਰਾਮ ਸਾਬਕਾ ਸਰਪੰਚ, ਕੇਸ਼ੋ ਲਾਲ, ਗੁਲਜਾਰ ਸਿੰਘ, ਜੋਗਾ ਸਿੰਘ, ਪਰਮਜੀਤ ਸਿੰਘ, ਤਰਸੇਮ ਲਾਲ, ਰੇਸ਼ਮ ਲਾਲ, ਮੰਗਤ ਰਾਮ, ਲਖਬੀਰ ਸਿੰਘ, ਸਤਪਾਲ, ਦਲਜਿੰਦਰ ਸਿੰਘ ਧਾਲੀਵਾਲ, ਬਗੀਚਾ ਸਿੰਘ ਅਤੇ ਰੇਸ਼ਮ ਸਿੰਘ ਯੂ.ਕੇ. ਆਦਿ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *