ਸੰਮਤੀ ਕਰਮਚਾਰੀਆਂ ਵਲੋਂ ਕਲਮ ਛੋੜ ਹੜਤਾਲ ਅਤੇ ਧਰਨਾ 14ਵੇਂ ਦਿਨ ਵੀ ਜਾਰੀ ਰਿਹਾ

ਫਗਵਾੜਾ 13 ਅਪ੍ਰੈਲ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਸਟੇਟ ਯੂਨੀਅਨ ਦੀਆਂ ਹਦਾਇਤਾਂ ਤੇ ਪੰਚਾਇਤ ਸੰਮਤੀ ਯੂਨੀਅਨ ਬਲਾਕ ਫਗਵਾੜਾ ਵਲੋਂ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਫਗਵਾੜਾ ਦੇ ਦਫਤਰ ਵਿਖੇ ਪੰਚਾਇਤ ਸੰਮਤੀ ਯੂਨੀਅਨ ਦੇ ਬਲਾਕ ਪ੍ਰਧਾਨ ਮਲਕੀਤ ਚੰਦ ਦੀ ਅਗਵਾਈ ਹੇਠ ਸਮੂਹ ਸੰਮਤੀ ਕਰਮਚਾਰੀਆਂ ਵਲੋਂ ਕਲਮ ਛੋੜ ਹੜਤਾਲ ਅਤੇ ਧਰਨਾ 14ਵੇਂ ਦਿਨ ਵੀ ਜਾਰੀ ਰਿਹਾ ਅਤੇ ਸਰਕਾਰ ਵਿਰੁ¤ਧ ਨਾਰੇਬਾਜੀ ਕੀਤੀ ਗਈ। ਇਸ ਮੌਕੇ ਪ੍ਰਧਾਨ ਮਲਕੀਤ ਚੰਦ ਤੋਂ ਇਲਾਵਾ ਪੰਚਾਇਤ ਸਕ¤ਤਰ ਜਗਜੀਤ ਸਿੰਘ, ਸੰਤੋਖ ਸਿੰਘ ਅਤੇ ਸੰਜੀਵ ਕੁਮਾਰ ਨੇ ਸਰਕਾਰ ਦੇ ਅੜੀਅਲ ਰਵ¤ਈਏ ਤੇ ਰੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਰਮਚਾਰੀਆਂ ਦੀ ਤਨਖਾਹ ਸਰਕਾਰੀ ਖਜਾਨੇ ਰਾਹੀਂ ਦਿ¤ਤੀ ਜਾਵੇ। ਉਹਨਾਂ ਦ¤ਸਿਆ ਕਿ ਸੰਮਤੀ ਕਰਮਚਾਰੀਆਂ ਦੀਆਂ ਹ¤ਕੀ ਮੰਗਾਂ ਵਿਚ ਸਮੇਂ ਸਿਰ ਤਨਖਾਹ ਦੀ ਅਦਾਇਗੀ, ਪੰਚਾਇਤ ਅਫਸਰ, ਸੁਪਰਡੈਂਟ ਨੂੰ ਤਰ¤ਕੀ ਦੇ ਕੇ ਈ.ਓ.ਪੀ.ਐਸ. ਬਨਾਉਣਾ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ, ਬਾਕੀ ਮਹਿਕਮਿਆਂ ਦੇ ਵਾਧੂ ਕੰਮ ਲੈਣਾ ਆਦਿ ਸ਼ਾਮਲ ਹਨ। ਜਦੋਂ ਤਕ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤਕ ਇਹ ਕਲਮਛੋੜ ਹੜਤਾਲ ਅਤੇ ਧਰਨਾ ਜਾਰੀ ਰ¤ਖਿਆ ਜਾਵੇਗਾ। ਉਹਨਾਂ ਚੇਤਾਵਨੀ ਦਿ¤ਤੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੜਕਾਂ ਦੇ ਦਰੀਆਂ ਵਿਛਾਉਣ ਲਈ ਮਜਬੂਰ ਹੋਣਗੇ। ਇਸ ਮੌਕੇ ਮਗਨਰੇਗਾ ਕਰਮਚਾਰੀ ਯੂਨੀਅਨ ਬਲਾਕ ਫਗਵਾੜਾ ਦੇ ਏ.ਪੀ.ਓ. ਸੁਰਿੰਦਰ ਕੁਮਾਰ, ਪੰਚਾਇਤ ਸਕ¤ਤਰ ਪਲਵਿੰਦਰ ਸਿੰਘ, ਸੰਤੋਖ ਸਿੰਘ ਚਾਰਜ ਪੰਚਾਇਤ ਅਫਸਰ, ਨੀਰਜ ਰਾਣੀ ਸੁਪਰਡੈਂਟ, ਕੇਵਲ ਸਿੰਘ ਪਟਵਾਰੀ, ਗੁਰਮੇਲ ਸਿੰਘ, ਚੰਦਰ ਪਾਲ ਕਲਰਕ, ਸ਼ੀਤਲ ਕੌਰ ਸਰਪੰਚ ਮਾਇਓਪ¤ਟੀ, ਨਰਿੰਦਰ ਸਿੰਘ ਮਾਧੋਪੁਰ, ਹਰਵੇਲ ਸਿੰਘ ਪੰਚ ਮਾਇਓਪ¤ਟੀ, ਰਾਮਪਾਲ ਸਾਹਨੀ, ਭਗਤ ਰਾਮ, ਠੇਕੇਦਾਰ ਸਵਰਨਾ ਰਾਮ, ਸਤਪਾਲ ਕਿਸ਼ਨਪੁਰ, ਨਿਰਮਲ ਚੰਦ, ਸੀ.ਏ. ਮਨਜੀਤ ਕੌਰ, ਟੀ.ਏ. ਜਸਕਰਨ ਵਰਮਾ, ਵੀ.ਆਰ.ਐਸ. ਤਲਵਿੰਦਰ ਸਿੰਘ ਭੁ¤ਲਰ, ਬੂਟਾ ਰਾਮ ਸਰਪੰਚ ਡੁਮੇਲੀ, ਸੁਖਚੈਨ ਸਿੰਘ ਸਰਪੰਚ ਬਘਾਣਾ, ਬਲਜਿੰਦਰ ਕੌਰ, ਗੁਰਜੀਤ ਸਿੰਘ ਤੋਂ ਇਲਾਵਾ ਵ¤ਖ ਵ¤ਖ ਪਿੰਡਾਂ ਦੇ ਪੰਚ ਅਤੇ ਸਰਪੰਚ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *