ਖਾਲਸੇ ਦਾ ਪ੍ਰਗਟ ਦਿਹਾੜਾ ਵਿਸਾਖੀ 22 ਅਪ੍ਰੈਲ ਦਿਨ ਐਤਵਾਰ ਨੂੰ ਸਾਰੀ ਸੰਗਤ ਮਿਲਕੇ ਬਰੁਸਲ ਵਿਚ ਮਨਾ ਰਹੇ ਹਨ

ਬੈਲਜੀਅਮ (ਹਰਚਰਨ ਸਿੰਘ ਢਿੱਲੋਂ) ਦਸ਼ਮਪਿਤਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋ ਸਾਜੇ ਖਾਲਸੇ ਦਾ ਪ੍ਰਗਟ ਦਿਹਾੜਾ ਸਾਰੀ ਦੁਨੀਆਂ ਦੇ ਕੋਨੇ ਕੋਨੇ ਵਿਚ ਵਿਚਰਦਾ ਹਰ ਸਿੱਖ ਬੜੀ ਸ਼ਰਦਾ ਅਤੇ ਧੂੰਮ ਧਾਮ ਨਾਲ ਮਨਾਉਦਾ ਹੈ, ਬੈਲਜੀਅਮ ਦੇ ਸ਼ਹਿਰ ਬਰੁਸਲ ਵਿਚ ਵੀ ਸਾਰੀ ਸੰਗਤ ਮਿਲਕੇ ਖਾਲਸੇ ਦਾ ਪ੍ਰਗਟ ਦਿਹਾੜਾ ਵਿਸਾਖੀ 22 ਅਪ੍ਰੈਲ਼ ਦਿਨ ਐਤਵਾਰ ਨੂੰ ਮਨਾ ਰਹੇ ਹਨ, ਸਵੇਰੇ ਸਾਡੇ ਦਸ ਵਜੇ ਤੋ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਪਾਠ ਕੀਰਤਨ ਕਥਾ ਹੋਣਗੇ ਜਿਸ ਵਿਚ ਸ਼ਪੈਸ਼ਲ ਇੱਟਲੀ ਤੋ ਭਾਈ ਸੁਰਜੀਤ ਸਿੰਘ ਜੀ ਪਹੂੰਚ ਕੇ ਕਥਾ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ , ਬੈਲਜੀਅਮ ਦੇ ਸਾਰੇ ਗੁਰਦੁਵਾਰਿਆਂ ਦੀਆਂ ਪ੍ਰਬੰਧਿਕ ਕਮੇਟੀਆਂ ,ਜਥੈਬੰਦੀਆਂ , ਕਬੱਡੀ ਖੇਡ ਕਲੱਬਾਂ ਅਤੇ ਸਾਰੀ ਸੰਗਤ ਨੂੰ ਖੁਲਾਹ ਸੱਦਾ ਹੈ ਕਿ ਇਸ ਸਮਾਗਮ ਵਿਚ ਸਾਰੇ ਪਹੂੰਚ ਕੇ ਖਾਲਸੇ ਦਾ ਪ੍ਰਗਟ ਦਿਹਾੜਾ ਮਨਾਈਏ ਅਤੇ ਆਪਸ ਵਿਚ ਪਿਆਰ ਮਿਲਾਪ ਨਾਲ ਸਾਰੇ ਸਿੱਖ ਭਰਾ ਮਿਲਕੇ ਡੇੜ ਸਾਲ ਤੋ ਉਪਰ ਬੰਦ ਪਏ ਗੁਰਦੁਆਰਾ ਵਿਲਵੋਰਦ ਨੂੰ ਖੁਲਵਾਉਣ ਦਾ ਠੋਸ ਹੱਲ ਕਰ ਸਕੀਏ ,
ਵਿਸਾਖੀ ਦਿਹਾੜਾ ਮਨਾਉਣ ਵਾਲੇ ਹਾਲ ਦਾ ਐਡਰੈਸ ਹੇਠਾਂ ਤਰਤੀਬ ਨਾਲ ਦਿੱਤਾ ਗਿਆ ਹੈ ਸੈਂਟਰ ਬਰੁਸਲ ਵੱਲੋ 51 ਅਤੇ 82 ਨੰਬਰ ਟਰਾਮ ਸਟਾਪ ਤੋ ਸ਼ੋਸ਼ੇ ਦੀ ਮੌਸ ਤੇ 80 ਕੁ ਮੀਟਰ ਦੇ ਦੂਰੀ ਤੇ ਹੈ, ਅਗਰ ਮੈਟਰੋ ਕਲਾਮਾਨਸਿਉ ਲਾਬਾ ਤੌਆਰ ਤੇ ਉਤਰੋ ਤਾ ਇਥੋ ਚਾਰ ਕੁ ਮਿੰਟ ਦੀ ਪੈਦਲ ਯਾਤਰਾ ਸੈਂਟਰ ਬਰੁਸਲ ਵੱਲ ਬਿਲਕੁੱਲ ਚਰਚ ਦੇ ਨਾਲ ਹੀ ਇਹ ਸਮਾਗਮ ਹਾਲ ਹੈ,

Address: Rue Dr de Meersman n° 14, 1070 Bruxelles (Belgium)

Geef een reactie

Het e-mailadres wordt niet gepubliceerd. Vereiste velden zijn gemarkeerd met *