ਗੁਰਦੁਆਰਾ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਐਂਟਵਰਪੰਨ ਵਿਚ ਖਾਲਸੇ ਦਾ ਪ੍ਰਗਟ ਦਿਹਾੜਾ ਬੜੀ ਧੂੰਮ ਧਾਮ ਨਾਲ ਮਨਾਇਆ ਗਿਆ

ਬੈਲਜੀਅਮ16 ਅਪ੍ਰੈਲ (ਹਰਚਰਨ ਸਿੰਘ ਢਿੱਲੋਂ) ਬੈਲਜੀਅਮ ਦੇ ਡਾਇਮੰਡ ਸ਼ਹਿਰ ਐਟਵਰਪੰਨ ਵਿਚ ਗੁਰੂ ਸਾਹਿਬ ਜੀ ਦੀ ਕ੍ਰਿਪਾ ਅਤੇ ਅਫਗਾਨਿਸਤਾਨ ਤੋ ਇਥੇ ਮਿਹਨਤ ਕਰਕੇ ਵਸੇ ਹੋਏ ਸਿੱਖ ਅਤੇ ਹਿੰਦੂ ਭਾਈਚਾਰੇ ਵਲੋ ਮਿਲਕੇ ਬੜੀ ਸ਼ਰਧਾ ਨਾਲ ਨਵੀ ਉਸਾਰੀ ਬਿਲਡਿੰਗ ਗੁਰਦੁਆਰਾ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਵਿਚ ਖਾਲਸੇ ਦਾ ਪ੍ਰਗਟ ਦਿਹਾੜਾ ਵਿਸਾਖੀ 14 ਅਪ੍ਰੈਲ ਦਿਨ ਸ਼ਨੀਚਰਵਾਰ ਅਤੇ ਐਤਵਾਰ ਨੂੰ ਬੜੀ ਸ਼ਰਧਾ ਨਾਲ ਸ੍ਰੀ ਅਖੰਡਪਾਠ ਸਾਹਿਬ 12 ਅਪ੍ਰੈਲ ਦਿਨ ਵੀਰਵਾਰ ਨੂੰ ਅਰੰਭ ਕਰਕੇ ਦਿਨ ਛਨੀਚਰਵਾਰ 14 ਅਪ੍ਰੈਲ ਸੰਗਰਾਂਦ ਵਾਲੇ ਦਿਨ ਨੂੰ ਭੋਗ ਪਾਏ ਗਏ, ਅਤੇ ਇਸ ਗੁਰਦੁਆਰੇ ਵਿਚ ਖਾਲਸੇ ਦਾ ਨਿਸ਼ਾਨ- ਪਹਿਲਾ ਨਿਸ਼ਾਨ ਸਾਹਿਬ ਚੜਾਇਆ ਗਿਆ, ਤਿੰਨੇ ਦਿਨ ਸ੍ਰੀ ਅਖੰਡਪਾਠ ਸਾਹਿਬ ਸਾਰੀ ਸੰਗਤ ਵਲੋ ਹੋਈ ਇਸ ਗੁਰੂਘਰ ਵਿਚ ਹਰ ਗੁਰਪੂਰਬ ਤੇ ਸਾਰੀ ਸੇਵਾ ਸੰਗਤ ਵਲੋ ਹੂੰਦੀ ਹੈ, ਸ਼ਪੈਸ਼ਲ ਯੂ ਕੇ ਤੋ ਭਾਈ ਪ੍ਰੀਤਮਾਨ ਸਿੰਘ ਦਿੱਲੀ ਵਾਲਿਆਂ ਦਾ ਜਥਾਂ ਤਿੰਨੇ ਦਿਨ ਕੀਰਤਨ ਕਰਦੇ ਰਹੇ ਵਿਸਾਖੀ 14 ਅਪ੍ਰੈਲ ਅਤੇ ਐਤਵਾਰ 15 ਅਪ੍ਰੈਲ ਨੂੰ ਵੀ ਬਾਈ ਸਾਹਬ ਜੀ ਦੇ ਜਥੈ ਨੇ ਕੀੲਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਭਾਈ ਚਰਨ ਸਿੰਘ ਜੀ ਦੇ ਸਥਾਨਿਕ ਕੀਰਤਨੇ ਜਥੈ ਨੇ ਵੀ ਕੀਰਤਨ ਰਾਹੀ ਹਾਜਰੀ ਭਰੀ , ਐਟਵਰਪੰਨ ਵਿਚ ਅਫਗਾਨਿਸਤਾਨ ਤੋ ਆ ਕੇ 200 ਕੁ ਸੌ ਪ੍ਰਵਾਰ ਵਸਿਆ ਹੈ ਜਿਹਨਾ ਨੇ ਬੜੀ ਮਿਹਨਤ ਕਰਕੇ ਤੰਨ ਮੰਨ ਧੰਨ ਰਾਹੀ ਸੇਵਾ ਕਰਕੇ ਗੁਰੂ ਘਰ ਜੀ ਦੀ ਬਹੁਤ ਸੋਹਣੀ ਬਿਲਡਿੰਗ ਬਣਵਾਈ ਹੈ ਅਤੇ ਹੋਰ ਬਹੁਤ ਸੇਵਾਵਾਂ ਬਾਕੀ ਹਨ ਜੋ ਸੰਗਤਾਂ ਦੇ ਸਹਿਯੋਗ ਨਾਲ ਸੰਪ੍ਰੂਨ ਹੋ ਰਹੀਆਂ ਹਨ, ਕੱਟੜ ਇਸਲਾਮਿਕ ਦੇਸ਼ ਵਿਚ ਥੋਹੜੀ ਜਿਹੀ ਗਿਣਤੀ ਵਿਚ ਸਪ੍ਰੂਨ ਸਿੱਖੀ ਸਰੂੰਪ ਵਿਚ ਕਾਬੂਲ਼ ਕੰਧਾਰ ਅਤੇ ਗਜਨਵੀ ਵਿਚ ਰਹਿੰਦੇ ਸਿੱਖਾਂ ਦਾ ਗੁਰੂ ਪ੍ਰਤੀ ਪਿਆਰ ਅਤੇ ਸ਼ਰਧਾ ਬਹੁਤ ਸਦੀਆਂ ਤੋ ਹੈ , ਪੰਚਮ ਪਾਤਿਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਦੇ ਸਮੇ ਤੋ ਭਾਈ ਕਟਾਰੂ ਜੀ ਕਾਬੂਲ਼ ਵਿਚ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਸਿੱਖ ਫੁੱਲਵਾੜੀ ਦੀ ਸ਼ੁੰਦਰਤਾ ਵਿਚ ਵਾਧਾ ਕਰਦੇ ਰਹੇ, ਭਾਈ ਗੌਦਾ ਜੀ ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਸਮੇ ਸਿੱਖੀ ਪ੍ਰਚਾਰ ਵਿਚ ਗੁਰੂ ਜੀ ਦੀ ਕਿਰਪਾਂ ਸਦਕਾ ਸੰਗਤਾਂ ਨੂੰ ਗੁਰੂ ਚਰਨਾ ਨਾਲ ਜੋੜਦੇ ਰਹੇ, ਗੁਰੂ ਸਾਹਿਬਾਂ ਜੀ ਦੇ ਪ੍ਰਤੱਖ ਜੀਵਨ ਸਮੇ ਜਦ ਆਵਾਜਾਈ ਦੇ ਸਾਧਨ ਇਤਨੇ ਸੁਖਾਲੇ ਨਹੀ ਸਨ ਤਦ ਵੀ ਕਾਬੂਲ਼ ਤੋ ਛੇ ਸੱਤ ਸੌ ਮੀਲ ਦਾ ਪੰਧ ਕਰਕੇ ਸੰਗਤਾਂ ਗੁਰੂ ਦਰਸ਼ਨਾ ਲਈ ਅਨੰਦਪੁਰ ਸਾਹਿਬ ਪਹੂੰਚਦੀਆਂ ਸਨ , ਕਾਬੂਲ ਵਿਚ ਵਿਸਾਖੀ ਦੇ ਤਿਉਹਾਰ ਨੂੰ ਸਾਰੇ ਪ੍ਰਵਾਰ ਨਵੇ ਕਪੜੈ ਪਾ ਗੁਰੂ ਜੀ ਦੀਆਂ ਨਿਆਮਤਾ ਦਾ ਸ਼ੁਕਰਾਨਾ ਕਰਕੇ ਹੋਏ ਤਰਾਂ ਤਰਾਂ ਦੇ ਪਕਵਾਨ ਬਣਾ ਕੇ ਖੁਸ਼ੀਆਂ ਮਨਾਉਦੇ ਹਨ, ਜੋ 14 ਅਪ੍ਰੈਲ ਨੂੰ ਸਾਰੀ ਸੰਗਤ ਨੇ ਐਂਟਵਰਪੰਨ ਸ਼ਹਿਰ ਵਿਚ ਇਸੇ ਤਰਾਂ ਵਿਸਾਖੀ ਖਾਲਸੇ ਦੇ ਪ੍ਰਗਟ ਦਿਹਾੜੈ ਤੇ ਵੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਖੁਸ਼ੀ ਮਨਾਈ, ਗੁਰੂ ਜੀ ਅਟੁੱਟ ਲੰਗਰ ਵਰਤਾਇਆ ਗਿਆਂ ਪ੍ਰਬੰਧਿਕਾਂ ਵਲੋ ਸਾਰੀ ਸੰਗਤ ਅਤੇ ਸੇਵਾਦਾਰਾਂ ਦਾ ਵੀ ਧੰਨਵਾਦ ਕੀਤਾ ਗਿਆ,

Geef een reactie

Het e-mailadres wordt niet gepubliceerd. Vereiste velden zijn gemarkeerd met *