ਲਾਇਨਜ ਕਲ¤ਬ ਕੋਹੇਨੂਰ ਵਲੋਂ ਕੋਰਸ ਪੂਰਾ ਕਰਨ ਵਾਲੀਆਂ ਔਰਤਾਂ ਨੂੰ ਸਰਟੀਫਿਕੇਟਾਂ ਦੀ ਵੰਡ


ਫਗਵਾੜਾ 26 ਅਪ੍ਰੈਲ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਲਾਇੰਸ ਕਲ¤ਬ ਫਗਵਾੜਾ ਕੋਹੇਨੂਰ ਵਲੋਂ ਮੁਹ¤ਲਾ ਪ੍ਰੀਤ ਨਗਰ ਵਿਖੇ ਚਲਾਏ ਜਾ ਰਹੇ ਸਿਲਾਈ ਸੈਂਟਰ ’ਚ 6 ਮਹੀਨੇ ਦਾ ਕੋਰਸ ਪੂਰਾ ਹੋਣ ਤੇ ਸਰਟੀਫਿਕੇਟ ਵੰਡਣ ਦੇ ਮਕਸਦ ਨਾਲ ਇਕ ਸਮਾਗਮ ਦਾ ਆਯੋਜਨ ਜਯੋਤੀ ਮਾਡਲ ਸਕੂਲ ਵਿਖੇ ਕੀਤਾ ਗਿਆ। ਲਾਇਨ ਪ੍ਰਧਾਨ ਠੇਕੇਦਾਰ ਬਲਜਿੰਦਰ ਸਿੰਘ ਕੌਂਸਲਰ ਦੀ ਅਗਵਾਈ ਹੇਠ ਆਯੋਜਿਤ ਉਕਤ ਸਮਾਗਮ ਵਿਚ ਬਤੌਰ ਮੁ¤ਖ ਮਹਿਮਾਨ ਲਾਇਨ ਜੇ.ਬੀ. ਸਿੰਘ ਚੌਧਰੀ ਚੇਅਰਮੈਨ ਮਲਟੀਪਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਉਹਨਾਂ ਸਿਲਾਈ ਤੇ ਕਟਾਈ ਦਾ ਕੋਰਸ ਪੂਰਾ ਕਰ ਚੁ¤ਕੀਆਂ ਔਰਤਾਂ/ਲੜਕੀਆਂ ਨੂੰ ਕਲ¤ਬ ਵਲੋਂ ਸਰਟੀਫਿਕਟ ਵੰਡਦੇ ਹੋਏ ਕਲ¤ਬ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਸਮਾਜ ਸੇਵੀ ਪ੍ਰੋਜੈਕਟ ਮਹਿਲਾ ਸਸ਼ਕਤੀਕਰਣ ਦਾ ਹੀ ਹਿ¤ਸਾ ਹੈ ਕਿਉਂਕਿ ਸਿਲਾਈ-ਕਟਾਈ ਦਾ ਕੰਮ ਸਿ¤ਖ ਕੇ ਔਰਤਾਂ ਸਵੈ ਨਿਰਭਰ ਬਣ ਸਕਦੀਆਂ ਹਨ। ਇਸ ਮੌਕੇ ਸਿਖਲਾਈ ਪ੍ਰਾਪਤ ਕਰਨ ਵਾਲੀਆਂ ਮਹਿਲਾਵਾਂ ਨੂੰ ਅਣਸੀਤੇ ਸੂਟ ਵੰਡਣ ਦਾ ਇਕ ਪ੍ਰੋਜੈਕਟ ਵੀ ਕੀਤਾ ਗਿਆ। ਇਸ ਪ੍ਰੋਜੈਕਟ ਦੇ ਡਾਇਰੈਕਟਰ ਲਾਇਨ ਆਰ.ਐਸ. ਪਰਮਾਰ ਸਨ। ਕਲ¤ਬ ਸਕ¤ਤਰ ਸਰਬਜੀਤ ਸਿੰਘ ਵਾਲੀਆ ਨੇ ਸਮੂਹ ਮਹਿਮਾਨਾ ਦਾ ਪਹੁੰਚਣ ਲਈ ਧੰਨਵਾਦ ਕੀਤਾ ਅਤੇ ਕਲ¤ਬ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਬਾਰੇ ਵਿਸਥਾਰ ਨਾਲ ਚਾਣਨਾ ਪਾਇਆ। ਅਖੀਰ ਵਿਚ ਕਲ¤ਬ ਪ੍ਰਧਾਨ ਬਲਜਿੰਦਰ ਸਿੰਘ ਠੇਕੇਦਾਰ ਅਤੇ ਹੋਰਨਾਂ ਵਲੋਂ ਮੁ¤ਖ ਮਹਿਮਾਨ ਨੂੰ ਯਾਦਗਾਰੀ ਚਿੰਨ• ਭੇਂਟ ਕਰਕੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਕੋਂਸਲਰ ਸਰਬਜੀਤ ਕੌਰ ਤੋਂ ਇਲਾਵਾ ਬਲਜੀਤ ਸਿੰਘ ਵਾਲੀਆ, ਜਸਪ੍ਰੀਤ ਸਿੰਘ ਤੁਲੀ, ਭੁਪਿੰਦਰ ਸਿੰਘ ਕਾਲੀ, ਸਤਿੰਦਰ ਸਿੰਘ ਪਰਮਾਰ, ਰਣਜੀਤ ਸਿੰਘ ਵਾਲੀਆ, ਰਾਜੇਸ਼ ਕੁਮਾਰ, ਸਾਧੂ ਸਿੰਘ ਜ¤ਸਲ, ਪਰਮਿੰਦਰ ਸਿੰਘ, ਸਰਬਜੀਤ ਕਾਕਾ, ਜੀਤ ਮਹਿਰਾ, ਪ੍ਰਭਦੀਪ, ਜਸਵੀਰ ਕੌਰ ਆਦਿ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *