ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਕੁਰੀਤੀਆਂ ਤੋਂ ਬਚਾਇਆ ਜਾ ਸਕਦਾ -ਸੰਤ ਬਾਬਾ ਦਇਆ ਸਿੰਘ

-ਮੇਜਬਾਨ ਨੂੰ ਹਰਾ ਕੇ ਉਚਾ ਲਧਾਣਾ ਨੇ ਜਿਤਿਆ ਸਲਾਨਾ ਫੁੱਟਬਾਲ ਕੱਪ
ਕਪੂਰਥਲਾ, 26 ਅਪ੍ਰੈਲ,ਧੰਨ-ਧੰਨ ਬਾਬਾ ਕਾਹਨ ਦਾਸ ਜੀ ਫੁੱਟਬਾਲ ਕਲੱਬ ਵੱਲੋਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕਰਵਾਏ ਗਏ ਸਲਾਨਾ ਫੁੱਟਬਾਲ ਅਤੇ ਵਾਲੀਬਾਲ ਟੂਰਨਾਮੈਂਟ ਦੇ ਜੇਤੂਆਂ ਨੂੰ ਇਨਾਮ ਵੰਡਦਿਆਂ ਸੰਤ ਬਾਬਾ ਦਇਆ ਸਿੰਘ ਟਾਹਲੀ ਸਾਹਿਬ ਵਾਲਿਆਂ ਨੇ ਕਿਹਾ ਖਿਡਾਰੀਆਂ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਮੁੱਖ ਲੋੜ ਹੈ ਤਾਂ ਕਿ ਨੋਜਵਾਨ ਵਰਗ ਨੂੰ ਖੇਡਾਂ ਨਾਲ ਜੋੜ ਕੇ ਅਲਾਮਤਾਂ ਤੋਂ ਦੂਰ ਰੱਖਿਆ ਜਾ ਸਕੇ। ਵਾਲੀਬਾਲ ਦੇ ਹੋਏ ਮੁਕਾਬਲਿਆਂ ’ਚ ਜਗਦੇਵ ਕਲਾਂ ਨੇ ਪਹਿਲਾ ਅਤੇ ਕਾਲਾ ਸੰਘਿਆਂ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਮੋਕੇ ਤੇ ਫੁੱਟਬਾਲ ਅੰਡਰ-17 ਦੇ ਮੁਕਾਬਲਿਆਂ ਦੌਰਾਨ ਵਡਾਲਾ ਨੇ ਪਹਿਲਾ ਅਤੇ ਸ਼ੰਕਰ ਨੇ ਦੂਜਾ ਸਥਾਨ ਹਾਸਲ ਕੀਤਾ। ਫੁੱਟਬਾਲ ਆਲ ਓਪਨ ਦੇ ਹੋਏ ਮੁਕਾਬਲਿਆਂ ’ਚ ਉਚਾ ਲਧਾਣਾ ਜਿਲ੍ਹਾ ਨਵਾਂਸ਼ਹਿਰ ਨੇ ਪਹਿਲਾ ਸਥਾਨ ਹਾਸਲ ਕਰਕੇ ਇਕ ਲੱਖ ਰੁਪਏ ਦੇ ਇਨਾਮ ਤੇ ਕਬਜਾ ਕੀਤਾ, ਜਦਕਿ ਕਾਲਾ ਸੰਘਿਆਂ ਏ ਨੇ ਪਝੱਤਰ ਹਜਾਰ, ਕਾਲਾ ਸੰਘਿਆਂ ਬੀ ਨੇ ਤੀਜਾ ਸਥਾਨ ਹਾਸਲ ਕਰਕੇ ਪੰਚੀ ਹਜਾਰ ਅਤੇ ਰੁੜਕਾ ਕਲਾਂ ਦੀ ਟੀਮ ਨੇ ਚੋਥਾ ਸਥਾਨ ਹਾਸਲ ਕਰਕੇ ਪੰਦਰਾ ਹਜਾਰ ਦਾ ਇਨਾਮ ਪ੍ਰਾਪਤ ਕੀਤਾ। ਫੁੱਟਬਾਲ ਓਪਨ ਕਲੱਬ ਦਾ ਪਹਿਲਾ ਇਨਾਮ ਮਾਸਟਰ ਹਰਭਜਨ ਸਿੰਘ ਵੱਲੋਂ ਦਿੱਤਾ ਗਿਆ ਜਦਕਿ ਦੂਜਾ ਇਨਾਮ ਪਝੱਤਰ ਹਜਾਰ ਮਨਪ੍ਰੀਤ ਸਿੰਘ ਸੰਘਾ ਕਨੇਡਾ ਅਤੇ ਹਰਵਿੰਦਰ ਸਿੰਘ ਸੰਘਾ ਮਨੀਲਾ ਵੱਲੋਂ ਦਿੱਤਾ ਗਿਆ। ਫੁੱਟਬਾਲ ਦੇ ਬੈਸਟ ਚੁਣੇ ਗਏ ਖਿਡਾਰੀ ਜਗਦੀਪ ਸਿੰਘ ਗੁੰਨਾ ਨੂੰ ਕੁਲਵਿੰਦਰ ਸਿੰਘ ਸੰਘਾ ਵੱਲੋਂ ਸੋਨੇ ਦੀ ਮੁੰਦਰੀ ਨਾਲ ਸਨਮਾਨਤ ਕੀਤਾ ਗਿਆ। ਇਸ ਮੌਕੇ ਤੇ ਹੋਏ ਦਸਤਾਰ ਮੁਕਾਬਲਿਆਂ ਦੌਰਾਨ ਅੰਡਰ 21 ਸਾਲ ਤੋਂ ਘੱਟ ਉਮਰ ਦੇ ਮੁਕਾਬਲਿਆਂ ’ਚ ਗੁਰਵਿੰਦਰ ਸਿੰਘ ਨੇ ਪਹਿਲਾ, ਉਪਿੰਦਰਜੀਤ ਸਿੰਘ ਦੂਜਾ ਅਤੇ ਰਾਜਵੀਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-14 ਮੁਕਾਬਲਿਆਂ ’ਚ ਕਰਮਜੀਤ ਸਿੰਘ ਪਹਿਲ, ਸੁਖਬੀਰ ਸਿੰਘ ਦੂਜਾ ਅਤੇ ਜਗਜੋਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੋਕੇ ਤੇ ਹਾਜਰਾਂ ’ਚ ਡਾ. ਮਨੂੰ ਸੂਦ ਹੈਡ ਆਫ ਡਿਪਾਰਟਮੈਂਟ ਫ਼ਿਜੀਕਲ ਐਜੂਕੇਸ਼ਨ ਡੀ. ਏ. ਵੀ. ਕਾਲਜ ਜ¦ਧਰ, ਪ੍ਰਧਾਨ ਬਲਦੇਵ ਸਿੰਘ ਦੇਵ, ਸਾਬਕਾ ਬਲਾਕ ਸੰਮਤੀ ਮੈਂਬਰ ਮਨਿੰਦਰਪਾਲ ਸਿੰਘ ਮੰਨਾ, ਪੰਡਿਤ ਰਾਕੇਸ਼ ਕੁਮਾਰ ਭਾਰਗਵ, ਸੰਤ ਹੀਰਾ ਦਾਸ ਕੰਨਿਆ ਮਹਾਂਵਿਦਿਆਲਿਆ ਪ੍ਰਧਾਨ ਸੀਤਲ ਸਿੰਘ ਸੰਘਾ, ਮਾਸਟਰ ਹਰਭਜਨ ਸਿੰਘ, ਕੇਹਰ ਸਿੰਘ, ਜਸਵੀਰ ਸਿੰਘ, ਰਕੇਸ਼ ਚੱਢਾ, ਪਰਮਜੀਤ ਸਿੰਘ, ਜਗਤਾਰ ਸਿੰਘ ਸੰਘਾ, ਬਲਰਾਜ ਪੁਰੇਵਾਲ, ਗੁਰਵੀਰ, ਉ¦ਪੀਅਨ ਗੁਰਦੇਵ ਸਿੰਘ ਗਿੱਲ ਅਰਜਨ ਐਵਾਰਡੀ, ਨਰੇਸ਼ ਬੇਦੀ ਫੁੱਟਬਾਲ ਕੋਚ, ਸਤਵਿੰਦਰ ਸਿੰਘ ਬੱਬੂ ਨਾਰਵੇ, ਗੁਰਪ੍ਰੀਤ ਸਿੰਘ ਫੁੱਲ, ਪਵਿਤਰ ਪਿੱਤਾ, ਸੰਜੀਵ ਹੈਪੀ, ਵਿੱਕੀ ਸ਼ੁਕਲਾ, ਉਂਕਾਰ ਸਿੰਘ, ਕਰਨਵੀਰ ਸਿੰਘ, ਕ੍ਰਿਪਾਲ ਸਿੰਘ ਪਾਲਾ, ਮੁਖਤਿਆਰ ਸਿੰਘ ਬਿੱਕਾ, ਸੁਖਵਿੰਦਰ ਸਿੰਘ ਬੱਗਾ, ਜੋਗਾ ਸਿੰਘ ਪੰਚ, ਰਜਿੰਦਰਪਾਲ, ਅਮਰਜੀਤ ਬੱਸਣ ਆਦਿ ਵੀ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *