ਮੋਗਾ ਦੇ ਭੁਪਿੰਦਰਾ ਖਾਲਸਾ ਸਕੂਲ ਦੇ ਬਾਨੀ ਸਵ ਕੈਪ ਸ੍ਰ ਗੁਰਦਿੱਤ ਸਿੰਘ ਗਿੱਲ(ਚਹੂੜਚੱਕ ਮੋਗਾ) ਦੀ 108 ਵੀ ਬਰਸੀ ਮਨਾਈ ਗਈ।

SAMSUNG CSC

ਮੋਗਾ-(ਰੁਪਿੰਦਰ ਢਿੱਲੋ ਮੋਗਾ) ਪਿੱਛਲੇ ਦਿਨੀ ਭੁਪਿੰਦਰਾ ਖਾਲਸਾ ਸਕੂਲ ਮੋਗਾ ਦੇ ਮੋਢੀ ਕੈਪਟਨ ਸ੍ਰ: ਗੁਰਦਿੱਤ ਸਿੰਘ ਗਿੱਲ ਚਹੂੜਚੱਕ ਦੀ 108 ਵੀ ਬਰਸੀ ਸ਼ਰਧਾ ਪੂਰਵਕ ਮਨਾਈ ਗਈ।ਇਸ ਮੋਕੇ ਸਕੂਲੀ ਵਿਦਿਆਰਥੀਆ ਵੱਲੋ ਸ਼ਬਦ ਗਾਇਨ ਅਤੇ ਅਰਦਾਸ ਕਰ ਸ਼ਰਧਾਜਲੀ ਸਮਾਰੋਹ ਦਾ ਆਰੰਭ ਕੀਤਾ।ਸਕੂਲ ਦੇ ਸਟਾਫ, ਪਰਿਵਾਰਿਕ ਮੈਬਰਾਂ ਅਤੇ ਇਲਾਕੇ ਦੀਆਂ ਜਾਣੀਆ ਮਾਣੀਆ ਸਖਸੀਅਤਾ ਵੱਲੋ ਕੈਪਟਨ ਗੁਰਦਿੱਤ ਸਿੰਘ ਗਿੱਲ ਦੀ ਆਦਮ ਕੱਦ ਤਸਵੀਰ ਤੇ ਫੁੱਲ ਮਾਲਾਵਾ ਭੇਟ ਕਰ ਉਨਾ ਨੂੰ ਸੱਚੀ ਸ਼ਰਧਾਜਲੀ ਭੇਟ ਕੀਤੀ। ਕੈਪਟਨ ਸ੍ਰ ਗੁਰਦਿੱਤ ਸਿੰਘ ਗਿੱਲ ਵੱਲੋ ਵਿਦਿਅਕ ਖੇਤਰ ਵਿੱਚ ਪਾਏ ਯੋਗਦਾਨ ਨੂੰ ਕਦੇ ਭੁਲਾਇਆ ਨਹੀ ਜਾ ਸਕਦਾ। ਉਹਨਾ ਨੇ ਇੱਕ ਸਦੀ ਪਹਿਲਾ ਆਪਣੇ ਇਲਾਕੇ ਚ ਵਿਦਿਆ ਨੂੰ ਸਾਖਾਰ ਕਰਨ ਲਈ ਮਹਾਰਾਜਾ ਭੁਪਿੰਦਰ ਸਿੰਘ ਨੂੰ ਪ੍ਰੇਰਿਤ ਕਰ ਇਸ ਸਕੂ਼ਲ ਤੋ ਇਲਾਵਾ ਚਹੂੜ ਚੱਕ ਪਿੰਡ ਚ ਸਕੂਲ, ਸਰਕਾਰੀ ਸਕੂਲ ਮਹਿਣਾ(ਮੋਗਾ)ਇੱਕ ਸਕੂਲ ਜ਼ਿਲਾ ਲੁਧਿਆਣੇ ਚ, ਇੱਕ ਸਕੂਲ ਜ਼ਿਲਾ ਫਿਰੋਜਪੁਰ ਚ ਆਪਣੀ ਕਮਾਈ,ਪਰਿਵਾਰਿਕ ਪੁਸ਼ਤੀ ਜਮੀਨਾ ਦੇ ਕਮਾਈ ਦੇ ਸਾਧਨ ਅਤੇ ਦੇਸ਼ ਵਿਦੇਸ਼ ਤੋ ਉਗਰਾਹੀ ਕਰ ਇਮਾਰਤਾ ਬਣਾਉਣ ਚ ਅਹਿਮ ਯੋਗਦਾਨ ਪਾਇਆ ਅਤੇ ਇਸ ਸਕੂਲ ਨੂੰ ਫਖਰ ਹੈ ਕਿ ਇਸ ਸਕੂਲ ਚ ਪੜੇ ਵਿਦਿਆਰਥੀ ਦੇਸ਼ ਵਿਦੇਸ਼ ਚ ਉੱਚ ਅਹੁਦਿਆ,ਚੰਗੇ ਕਾਰੋਬਾਰਾ ਆਦਿ ਤੇ ਬਿਰਾਜਮਾਨ ਹੋ ਇਸ ਸਕੂਲ ਅਤੇ ਮੋਗੇ ਦਾ ਨਾਮ ਰੋਸ਼ਨ ਕਰ ਕੈਪਟਨ ਗੁਰਦਿੱਤ ਸਿੰਘ ਗਿੱਲ(ਚਹੂੜਚੱਕ) ਨੂੰ ਸੱਚੀ ਸ਼ਰਧਾਜਲੀ ਭੇਟ ਕਰ ਰਹੇ ਹਨ। ਇਸ ਮੋਕੇ ਕੈਪਟਨ ਗਿੱਲ ਦੀ ਪੀੜੀ ਦੇ ਪਰਿਵਾਰਿਕ ਮੈਬਰਾਂ ਚੋ ਸ੍ਰ ਜਸਮੇਲ ਸਿੰਘ ਗਿੱਲ,ਮਨਮੋਹਨ ਸਿੰਘ ਗਿੱਲ, ਡਿੰਪੀ ਗਿੱਲ(ਨਾਰਵੇ)ਹਰਪਾਲ ਸਿੰਘ ਗਿੱਲ,ਬਲਵਿੰਦਰ ਸਿੰਘ ਢਿੱਲੋ,ਪਰਿਵਾਰ ਦੀ ਬੀਬੀਆ,ਦੋਸਤ ਮਿੱਤਰ ਮਿੱਕੀ, ਬੰਟੀ,ਪੱਤਵੰਤੇ ਸ਼ਹਿਰੀ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।ਕੈਪਟਨ ਗੁਰਦਿੱਤ ਸਿੰਘ ਗਿੱਲ ਪਰਿਵਾਰ ਦੀ ਪੀੜੀ ਦੇ ਦੂਸਰੇ ਮੈਬਰ ਜੋ ਵਿਦੇਸ਼ਾ ਵਿੱਚ ਵੱਸਦੇ ਹਨ ਨੇ ਕੈਪਟਨ ਸਾਹਿਬ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਵਿਸ਼ੇਸ ਉਪਰਾਲੇ ਤੇ ਸਕੂਲ ਦੇ ਵਿਕਾਸ ਲਈ ਅਹਿਮ ਯੋਗਦਾਨ ਲਈ ਪ੍ਰਣ ਲਿਆ।ਜ਼ਿਕਰਯੋਗ ਹੈ ਪਹਿਲਾ ਪਰਿਵਾਰਿਕ ਮੈਬਰਾਂ ਨੂੰ ਇਸ ਸੰਬੱਧੀ ਜਾਣਕਾਰੀ ਨਹੀ ਸੀ ਪਰ ਸਕੂਲ ਦੇ ਸਾਬਕਾ ਪ੍ਰਿਸੀਪਾਲ ਸ੍ਰ ਦਰਸ਼ਨ ਸਿੰਘ(ਦਾਉਧਰ) ਹੋਣਾ ਦੀ ਅਣਥੱਕ ਮਹਿਨਤ ਅਤੇ ਉਹਨਾ ਨੇ ਪੁਰਾਣੇ ਰਿਕਾਰਡ ਪ੍ਰਾਪਤ ਕਰ ਇਸ ਸਕੂਲ ਦੇ ਬਾਨੀ ਕੈਪਟਨ ਸ੍ਰ ਗੁਰਦਿੱਤ ਸਿੰਘ ਗਿੱਲ ਜੀ ਦਾ ਅਪ੍ਰੈਲ 25 2013 ਨੂੰ ਸਕੂਲ ਪਰਿਸਰ ਚ ਇਹ ਆਦਮ ਕੱਦ ਬੁੱਤ ਸਥਾਪਿਤ ਕਰ ਸੱਚੀ ਸ਼ਰਧਾਜਲੀ ਦਿੱਤੀ।ਗਿੱਲ ਪਰਿਵਾਰ ਦੀ ਪੀੜੀ ਚੋ ਡਿੰਪੀ ਗਿੱਲ (ਨਾਰਵੇ ਵਾਸੀ) ਹਰ ਸਾਲ ਆਪਣੇ ਰੁਝਾਵੇ ਭਰੀ ਜਿੰਦਗੀ ਚੋ ਸਮਾ ਕੱਢ ਅਪ੍ਰੈਲ ਮਹੀਨੇ ਨਾਰਵੇ ਤੋ ਮੋਗਾ ਜਾ 25 ਤਾਰੀਕ ਨੂੰ ਆਪਣੇ ਵੱਡੇ ਵੱਡੇਰਿਆ ਦੇ ਵਿਦਿਆ ਦੇ ਖੇਤਰ ਚ ਕੀਤੇ ਇਸ ਯੋਗਧਾਨ ਤੇ ਉਹਨਾ ਦੀ ਬਰਸੀ ਮੋਕੇ ਸਕੂਲ ਸਟਾਫ, ਵਿਦਿਆਰਥੀਆ ਤੇ ਇਲਾਕੇ ਦੇ ਲੋਕਾ ਨਾਲ ਮਿੱਲ ਉਹਨਾ ਨੂੰ ਸੱਚੀ ਸ਼ਰਧਾਜਲੀ ਭੇਟ ਕਰਦੇ ਹਨ।

Geef een reactie

Het e-mailadres wordt niet gepubliceerd. Vereiste velden zijn gemarkeerd met *