ਸਾਰੀਆਂ ਗ੍ਰਾਮ ਪੰਚਾਇਤਾਂ ’ਚ ਬਣਾਏ ਜਾਣਗੇ ਪਾਰਕ ਅਤੇ ਖੇਡ ਮੈਦਾਨ-ਅਵਤਾਰ ਸਿੰਘ ਭੁੱਲਰ

*ਵਧੀਕ ਡਿਪਟੀ ਕਮਿਸ਼ਨਰ ਵੱਲੋਂ ਮਗਨਰੇਗਾ ਤਹਿਤ ਚੱਲ ਰਹੇ ਕੰਮਾਂ ਦਾ ਨਿਰੀਖਣ
ਕਪੂਰਥਲਾ, 28 ਅਪ੍ਰੈਲ, ਪੱਤਰ ਪ੍ਰੇਰਕ
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ ਨੇ ਅੱਜ ਕਪੂਰਥਲਾ ਬਲਾਕ ਦੀਆਂ ਵੱਖ-ਵੱਖ ਗ੍ਰਾਮ ਪੰਚਾਇਤਾਂ ਵਿਚ ਮਗਨਰੇਗਾ ਸਕੀਮ ਅਧੀਨ ਚੱਲ ਰਹੇ ਕੰਮਾਂ ਦਾ ਨਿਰੀਖਣ ਕੀਤਾ। ਇਸ ਦੌਰਾਨ ਸ. ਭੁੱਲਰ ਨੇ ਪਿੰਡ ਭਵਾਨੀਪੁਰ ਵਿਖੇ ਖੇਡ ਗਰਾਊਂਡ, ਤਇਅਬਪੁਰ ਵਿਖੇ ਰਸਤਿਆਂ ਦੀ ਉਸਾਰੀ ਤੇ ਕੈਟਲ ਸ਼ੈ¤ਡ ਅਤੇ ਅਲੌਦੀਪੁਰ ਵਿਖੇ ਕੈਟਲ ਸ਼ੈ¤ਡ ਦੀ ਉਸਾਰੀ ਦੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ•ਾਂ ਮਗਨਰੇਗਾ ਫੀਲਡ ਸਟਾਫ ਨੂੰ ਹਦਾਇਤ ਕੀਤੀ ਕਿ ਗ੍ਰਾਮ ਪੰਚਾਇਤਾਂ ਵਿਚ ਮਗਨਰੇਗਾ ਦੇ ਕੰਮ ਭਾਰਤ ਸਰਕਾਰ ਵੱਲੋਂ ਜਾਰੀ ਹਦਾਇਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਕਰਵਾਏ ਜਾਣ ਅਤੇ ਸਮੇਂ-ਸਮੇਂ ’ਤੇ ਕੰਮਾਂ ਦਾ ਨਿਰੀਖਣ ਕਰਕੇ ਇਨ•ਾਂ ਦੀ ਕੁਆਲਿਟੀ ਦੀ ਜਾਂਚ ਕੀਤੀ ਜਾਵੇ। ਭੁੱਲਰ ਨੇ ਇਸ ਮੌਕੇ ਦੱਸਿਆ ਕਿ ਸਰਕਾਰ ਵੱਲੋਂ ਸਾਲ 2018-19 ਦੌਰਾਨ ਗ੍ਰਾਮ ਪੰਚਾਇਤਾਂ ਦੇ ਵੱਧ ਤੋਂ ਵੱਧ ਕੰਮ ਮਗਨਰੇਗਾ ਸਕੀਮ ਤਹਿਤ ਕਰਵਾਏ ਜਾਣਗੇ। ਉਨ•ਾਂ ਦੱਸਿਆ ਕਿ ਚਾਲੂ ਵਿੱਤੀ ਵਰ•ੇ ਦੌਰਾਨ ਜ਼ਿਲ•ੇ ਦੀਆਂ ਸਾਰੀਆਂ ਗ੍ਰਾਮ ਪੰਚਾਇਤਾਂ ਵਿਚ ਪਾਰਕ ਅਤੇ ਖੇਡ ਮੈਦਾਨ ਦਾ ਟੀਚਾ ਮਿੱਥਿਆ ਗਿਆ ਹੈ। ਇਸ ਤੋਂ ਇਲਾਵਾ ਪਿੰਡਾਂ ਦੇ ਡੇਰੇ-ਢਾਣੀਆਂਦੇ ਰਸਤੇ ਪੱਕੇ ਕੀਤੇ ਜਾਣਗੇ। ਉਨ•ਾਂ ਇਹ ਵੀ ਦੱਸਿਆ ਕਿ ਗ੍ਰਾਮ ਪੰਚਾਇਤਾਂ ਵਿਚ ਬਰਸਾਤੀ ਸੀਜ਼ਨ ਦੌਰਾਨ 3 ਲੱਖ ਬੂਟੇ ਲਗਾਏ ਜਾਣਗੇ। ਉਨ•ਾਂ ਕਿਹਾ ਕਿ ਮਗਨਰੇਗਾ ਤਹਿਤ ਕਰਵਾਏ ਜਾਣ ਵਾਲੇ ਕੰਮਾਂ ਦੀ ਕੁਆਲਿਟੀ ਬਰਕਰਾਰ ਰੱਖਣ ਲਈ ਭਵਿੱਖ ਵਿਚ ਵੀ ਇਸ ਤਰ•ਾਂ ਦੀਆਂ ਚੈਕਿੰਗਾਂ ਕੀਤੀਆਂ ਜਾਣਗੀਆਂ। ਇਸ ਮੌਕੇ ਬੀ. ਡੀ. ਪੀ. ਓ ਕਪੂਰਥਲਾ ਸ੍ਰੀਮਤੀ ਕੁਲਦੀਪ ਕੌਰ, ਆਈ. ਟੀ ਮੈਨੇਜਰ (ਨ) ਰਾਜੇਸ਼ ਰਾਏ, ਏ. ਪੀ. ਓ ਬਲਾਕ ਕਪੂਰਥਲਾ ਸ੍ਰੀਮਤੀ ਮਨਿੰਦਰ ਕੌਰ, ਟੀ. ਏ ਅਨੀ ਸਿੰਗਲਾ, ਗ੍ਰਾਮ ਰੁਜ਼ਗਾਰ ਸੇਵਕ (ਨ) ਸ੍ਰੀ ਰਘਬੀਰ ਸਿੰਘ ਤੇ ਸ੍ਰੀ ਮੰਗਲ ਤੋਂ ਇਲਾਵਾ ਸਬੰਧਤ ਪਿੰਡਾਂ ਦੇ ਸਰਪੰਚ, ਪੰਚਾਇਤ ਮੈਂਬਰ ਅਤੇ ਹੋਰ ਪਤਵੰਤੇ ਹਾਜ਼ਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *