ਐ¤ਸ.ਟੀ.ਐ¤ਸ. ਵਰਲਡ ਸਕੂਲ ਵਿੱਚ ਬੱਚਿਆਂ ਅਤੇ ਮਾਪਿਆਂ ਦੀ ਵਰਕਸ਼ਾਪ ਦਾ ਆਯੋਜਨ


ਫਗਵਾੜਾ 30 ਅਪ੍ਰੈਲ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਐ¤ਸ.ਟੀ.ਐ¤ਸ. ਵਰਲਡ ਸਕੂਲ ਵਿੱਚ ਮਾਪਿਆਂ ਦੀ ਵਿੱਦਿਆ ਪ੍ਰਾਪਤੀ ਵਿੱਚ ਸਹਿਭਾਗਤਾ ਦੇ ਤਹਿਤ ਦਸਵੀਂ ਦੇ ਬੱਚਿਆਂ ਅਤੇ ਮਾਪਿਆਂ ਦੀ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਹ ਵਰਕਸ਼ਾਪ ਸਕੂਲ ਦੇ ਸੀਨੀਅਰ ਕੋਆਰਡੀਨੇਟਰ ਮੈਡਮ ਯੋਗਿਤਾ ਖੁੱਲਰ ਦੁਆਰਾ ਲਗਾਈ ਗਈ। ਜਿਸ ਵਿੱਚ ਦਸਵੀਂ ਦੇ ਸਿਲੇਬਸ, ਇਮਤਿਹਾਨ, ਮਾਰਕਸ਼ੀਟ ਬਾਰੇ ਮਾਪਿਆਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਵਿਦਿਆਰਥੀਆਂ ਨੂੰ ਸਮਾਂ ਸਾਰਣੀ ਬਣਾ ਕੇ ਆਪਣੇ ਸਿਲੇਬਸ ਨੂੰ ਚੰਗੀ ਤਰਾਂ ਪੂਰਾ ਕਰਨ ਬਾਰੇ ਦੱਸਿਆ ਗਿਆ। ਨਾਲ ਹੀ ਉਨ•ਾਂ ਨੂੰ ਆਪਣੇ ਮਾਪਿਆ ਦੀ ਆਗਿਆ ਦਾ ਪਾਲਣ ਕਰਨ ਬਾਰੇ ਸਮਝਾਇਆ ਗਿਆ। ਵਰਕਸ਼ਾਪ ਵਿੱਚ ਬੱਚਿਆਂ ਅਤੇ ਮਾਪਿਆਂ ਦੀ ਹਾਜ਼ਰੀ ਸੌ ਪ੍ਰਤੀਸ਼ਤ ਸੀ। ਸੀਨੀਅਰ ਕੋਆਰਡੀਨੇਟਰ ਮੈਡਮ ਯੋਗਿਤਾ ਖੁੱਲਰ ਨੇ ਨਵੇਂ ਵਿਦਿਅਕ ਸੈਸ਼ਨ ਲਈ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਭੇਟ ਕੀਤੀਆਂ।

Geef een reactie

Het e-mailadres wordt niet gepubliceerd. Vereiste velden zijn gemarkeerd met *