ਕਮਲਾ ਨਹਿਰੂ ਪਬਲਿਕ ਸਕੂਲ, ਫਗਵਾੜਾ ਵਿਖੇ ‘ਜੀ ਸਿਊਟ ਫਾਰ ਐਜੂਕੇਸ਼ਨ’ ਵਰਕਸ਼ਾਪ ਦਾ ਆਯੋਜਨ

ਫਗਵਾੜਾ 30ਅਪ੍ਰੈਲ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਕਮਲਾ ਨਹਿਰੂ ਪਬਲਿਕ ਸਕੂਲ, ਫਗਵਾੜਾ ਵਿਖੇ ਬੀਤੇ ਦਿਨੀ ‘ਜੀ ਸਿਊਟ ਫਾਰ ਐਜੂਕੇਸ਼ਨ’ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਇਸ ਵਰਕਸ਼ਾਪ ਦਾ ਆਯੋਜਨ ਜੇ ਸੀ ਆਈ ਫਗਵਾੜਾ ਵੱਲੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸਹਿਯੋਗ ਨਾਲ ਕੀਤਾ ਗਿਆ।ਐਲ.ਪੀ.ਯੂ.ਦੇ ਅਸਿਸਟੈਂਟ ਪ੍ਰੋਫੈਸਰ ਸ਼੍ਰੀ ਬਲਜੀਤ ਸਿੰਘ ਸੈਣੀ, ਟ੍ਰੈਨਿਗ ਅਤੇ ਪਲੇਸਮੈਂਟ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਸ਼੍ਰੀ ਅਨੁਪਿੰਦਰ ਸਿੰਘ ਅਤੇ ਅਸਿਸਟੈਂਟ ਪ੍ਰੋਫੈਸਰ ਸ਼੍ਰੀਮਤੀ ਗੋਰੀ ਮਾਥੁਰ ਵਰਮਾ ਨੇ ਵਰਕਸ਼ਾਪ ਦਾ ਸੰਚਾਲਨ ਕੀਤਾ ਅਤੇ ਮਨੱਤਵਪੂਰਨ ਜਾਣਕਾਰੀ ਦਿੱਤੀ।ਸਕੂਲ ਦੇ ਪਿੰ੍ਰਸੀਪਲ ਸ਼੍ਰੀਮਤੀ ਪੀ.ਕੇ.ਢਿਲੋਂ ਨੇ ਕਿਹਾ ਕਿ ਅਜਿਹੀਆਂ ਤਕਨੀਕੀ ਵਰਕਸ਼ਾਪਾਂ ਦੇ ਆਯੋਜਨ ਅਧਿਆਪਕਾਂ ਦੀ ਜਾਣਕਾਰੀ ਵਿੱਚ ਵਾਧਾ ਹੁੰਦਾ ਹੈ।ਇਸ ਵਰਕਸ਼ਾਪ ਦਾ ਮੁੱਖ ਮੰਤਵ, ਜਮਾਤਾਂ ਵਿੱਚ ਜੀ ਸਿਊਟ ਲਾਗੂ ਕਰਨਾ ਸੀ।ਕਮਲਾ ਨਹਿਰੂ ਸਕੂਲ ਦੇ 87 ਅਧਿਆਪਕਾਂ ਸਹਿਤ,ਜੇ ਸੀ ਗੋਰਵ ਮਿੱਤਲ, ਜੇ ਸੀ ਪ੍ਰਿਕਸ਼ਿਤ ਚੱਢਾ, ਜੇ ਸੀ ਰੋਹਿਤ ਵਰਮਾ, ਜੇ ਸੀ ਗੋਰਵ ਹਾਂਡਾ, ਡੇ ਸੀ ਗਿਨੀ ਭੱਲਾ, ਜੇ ਸੀ ਗੋਰਵ ਗੁਪਤਾ ਨੇ ਇਸ ਵਰਕਸ਼ਾਪ ਵਿੱਚ ਹਿੱਸਾ ਲਿਆ।

Geef een reactie

Het e-mailadres wordt niet gepubliceerd. Vereiste velden zijn gemarkeerd met *